ताज़ा खबरपंजाब

ਸਡਿਊਲਕਾਸਟ ਔਰਤਾਂ ਨਾਲ ਹੋਈ ਕੁੱਟਮਾਰ ਤੇ ਜੰਡਿਆਲਾ ਪੁਲਸ ਮਾਮਲਾ ਦਰਜ ਕਰਨ ਦੀ ਥਾਂ ਤੇ ਵਿਚੋਲਗੀ ਦੌਰਾਨ ਕਰਵਾ ਰਹੀ ਸੁੱਲਾ ਸਫਾਈ : ਔਡਵੋਕੇਟ ਗਗਨਦੀਪ

ਜੰਡਿਆਲਾ ਗੁਰੂ, 17 ਅਗਸਤ (ਕੰਵਲਜੀਤ ਸਿੰਘ ਲਾਡੀ) : ਬੀਤੇ ਦਿਨੀਂ 75ਵਾਂ ਅਜਾਦੀ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ ਕਿ ਸਾਡੇ ਭਾਰਤ ਦੇਸ਼ ਦੀ ਜਨਤਾ ਅੰਗਰੇਜ਼ਾਂ ਦੇ ਰਾਜ ਤੋਂ ਪੂਰੀ ਤਰ੍ਹਾਂ ਅਜਾਦ ਹੈ ਪਰ ਅੰਗਰੇਜ਼ਾਂ ਦੇ ਹੱਥੋਂ ਤਾਂ ਭਾਰਤ ਦੇਸ ਅਜ਼ਾਦ ਹੋ ਗਿਆ ਕਿਤੇ ਨਾ ਕਿਤੇ ਅੰਗਰੇਜ਼ਾਂ ਵੱਲੋਂ ਦਿੱਤੀ ਗਈ ਮਾਨਸਿਕ ਸੋਚ ਊੱਚ ਨੀਚ ਜਾਤ ਪਾਤ ਦਾ ਭੇਦ ਭਾਵ ਅੱਜ ਵੀ ਕਾਈਆ ਦੇ ਦਿਮਾਗ ਵਿੱਚ ਭਰਿਆ ਹੋਣ ਕਰਕੇ ਜਨਰਲ ਵਰਗ ਦੇ ਵਿਅਕਤੀ ਸਡਿਊਲਕਾਸਟ ਵਰਗ ਦੇ ਵਿਅਕਤੀਆਂ ਤੇ ਭਾਰੀ ਹੁੰਦਿਆ ਇਨਸਾਨ ਲੈਣ ਲਈ ਥਾਣਿਆਂ ਦੇ ਵਿੱਚੋਂ ਨਿਰਾਸੇ ਤੇ ਜਲੀਲ ਹੁੰਦੇ ਹੋਏ ਨਜਰ ਆ ਰਹੇ ਹਨ ।

ਉਪਰੋਕਤ ਵਿਚਾਰਾਂ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਜੰਡਿਆਲਾ ਗੁਰੂ ਹਲਕੇ ਤੋਂ ਸੀਨੀਅਰ ਆਗੂ ਐਡਵੋਕੇਟ ਗਗਨਦੀਪ ਸਿੰਘ ਨੇ ਬੋਲੇ। ਉਨਾਂ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੰਡਿਆਲਾ ਗੁਰੂ ਅਧੀਨ ਆਉਂਦੇ ਪਿੰਡ ਬਾਲੀਏ ਮੰਝਪੁਰ ਦੀਆ ਵਸਨੀਕ ਸਡਿਊਲਕਾਸਟ ਵਰਗ ਨਾਲ ਸਬੰਧਿਤ ਭੈਣਾਂ ਕੰਵਲਜੀਤ ਕੌਰ ਪਤਨੀ ਸਾਵਣ ਸਿੰਘ, ਰੇਨੂੰ ਕੌਰ ਪਤਨੀ ਜਗਰੂਪ ਸਿੰਘ, ਬੀਬੀ ਬੀਰੋ ਪਤਨੀ ਬੱਗਾ ਸਿੰਘ ਵੱਲੋਂ ਲਿਖਤੀ ਸ਼ਿਕਾਇਤ ਜੰਡਿਆਲਾ ਗੁਰੂ ਥਾਣੇ ਵਿੱਚ 9ਅਗਸਤ ਨੂੰ ਦਿੱਤੀ ਅਤੇ ਦੱਸਿਆ ਗਿਆ ਕਿ ਪਿੰਡ ਬਾਲੀਏ ਵਿਖੇ ਜੁਗਰਾਜ ਸਿੰਘ ਸਪੁੱਤਰ ਮੰਗਾ ਸਿੰਘ ਦੇ ਖੇਤਾਂ ਵਿੱਚ ਅਸੀਂ ਮਿਹਨਤ ਮਜ਼ਦੂਰੀ ਦਾ ਕੰਮ ਕਰਨ ਲਈ ਗਾਈ ਆ ਸਨ।

ਨਾਲ ਲੱਗਦੇ ਖੇਤ ਬਲਵਿੰਦਰ ਸਿੰਘ ਸਪੁੱਤਰ ਹਰਬੰਸ ਸਿੰਘ ਵਾਸੀ ਮਾਨਾਂਵਾਲਾ ਖੁਰਦ ਦੇ ਲੱਗਦੇ ਸਨ। ਅਸੀ ਖੇਤਾਂ ਵਿੱਚੋਂ ਕੰਮ ਕਰਕੇ ਵਾਪਿਸ ਵੱਟੇ ਵੱਟ ਆਉਣ ਲੱਗੀਆ ਤਾਂ ਸਾਡਾ ਪੈਰ ਬਲਵਿੰਦਰ ਸਿੰਘ ਦੇ ਖੇਤਾਂ ਵਿੱਚ ਪੈਣ ਕਾਰਨ ਬਲਵਿੰਦਰ ਸਿੰਘ ਸਾਡੇ ਨਾਲ ਭੱਦੀ ਸ਼ਬਦਾਵਲੀ ਵਰਤ ਦੇ ਹੋਏ ਸਾਡੇ ਗੱਲ ਪੈ ਗਿਆ ਤੇ ਕੁੱਟ ਮਾਰ ਧੁਆ ਘੜੀਸ ਕੀਤੀ ਨਾਲੇ ਸਾਡੇ ਸਰੀਰ ਦੇ ਗੁਪਤ ਅੰਗਾਂ ਨਾਲ ਛੇੜਖਾਨੀਆ ਕੀਤੀਆਂ ਇਸ ਪ੍ਰਤੀ ਅਸੀ ਰੋਜਾਨਾ ਥਾਣੇ ਜੰਡਿਆਲਾ ਗੁਰੂ ਵਿਖੇ ਪੁਲਿਸ ਵੱਲੋਂ ਇਨਸਾਫ ਲੈਣ ਲਈ ਜਾਂਦੇ ਤਾਂ ਪੁਲਿਸ ਸਾਨੂੰ ਇਨਸਾਫ ਦਿਵਾਉਣ ਦੀ ਥਾਂ ਉਨ੍ਹਾਂ ਨਾਲ ਰਾਜੀਨਾਵਾਂ ਕਰਨ ਦੀ ਸਲਾਹ ਦੇਕੇ ਵਾਪਿਸ ਘਰ ਭੇਜ ਦਿੰਦੀ ਜਿਸ ਦੇ ਰੋਸ ਵਜੋਂ ਅੱਜ ਅਸੀਂ ਥਾਣੇ ਦੇ ਬਾਹਰ ਪੁਲਿਸ ਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।

ਇਸ ਰੋਸ ਪ੍ਰਦਰਸ਼ਨ ਵਿੱਚ ਐਡਵੋਕੇਟ ਗਗਨਦੀਪ ਸਿੰਘ ਭਾਰਤੀ ਜਨਤਾ ਪਾਰਟੀ ਦਾ ਸੀਨੀਅਰ ਆਗੂ, ਨਿਰਮਲ ਸਿੰਘ ਨਿੰਮਾ ਪ੍ਰਧਾਨ ਆਦਿ ਨਾਲ ਵਾਲਮੀਕੀ ਭਾਈਚਾਰੇ ਮੌਜੂਦ ਸਨ। ਜਦੋ ਇਸ ਸਬੰਧੀ ਡੀ ਐੱਸ ਪੀ ਕੁਲਦੀਪ ਸਿੰਘ ਨਾਲ ਸੰਪਰਕ ਕਰਕੇ ਉਪਰੋਕਤ ਮਾਮਲੇ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲੇ ਦਾ ਮੈਨੂੰ ਅੱਜ ਹੀ ਪਤਾ ਲੱਗਿਆ ਹੈ ਮੈਂ ਇਸ ਸਬੰਧੀ ਸਵੇਰੇ ਜਾਚ ਪੜਤਾਲ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Related Articles

Leave a Reply

Your email address will not be published.

Back to top button