ताज़ा खबरपंजाब

ਵੈਲਕਮ ਪੰਜਾਬ ਨਿਊਜ਼ ਦੇ ਦਫ਼ਤਰ ਵਿੱਖੇ ਸਾਰੀਆਂ ਸਿਆਸੀ ਪਾਰਟੀਆਂ ਨੇਂ ਮਿਲ ਕੇ ਲਹਿਰਾਇਆ 75ਵੀਂ ਵਰ੍ਹੇਗੰਢ ਮੌਕੇ ਰਾਸ਼ਟਰੀ ਝੰਡਾ

ਜਲੰਧਰ, 14 ਅਗਸਤ (ਕਬੀਰ ਸੌਂਧੀ) : ਦੇਸ਼ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਦੇਸ਼ ਭਰ ਵਿੱਚ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਪ੍ਰੋਗਰਾਮ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਵੀ ‘ਹਰ ਘਰ ਤਿਰੰਗਾ’ ਮੁਹਿੰਮ ਦਾ ਐਲਾਨ ਕੀਤਾ ਹੈ ਅਤੇ ਇਸ ਤਹਿਤ ਲੋਕ 13 ਤੋਂ 15 ਅਗਸਤ ਤੱਕ ਆਪੋ-ਆਪਣੇ ਘਰਾਂ ‘ਤੇ ਤਿਰੰਗਾ ਝੰਡਾ ਲਹਿਰਾਉਣਗੇ ਕਿਉਂਕਿ ਤਿਰੰਗਾ ਸਾਡੇ ਦੇਸ਼ ਦੀ ਸ਼ਾਨ ਦਾ ਪ੍ਰਤੀਕ ਹੈ। ਇਸੇ ਮੁਹਿੰਮ ਤਹਿਤ ਅੱਜ ਬਸਤੀ ਸ਼ੇਖ,ਹਰਗੋਬਿੰਦ ਕਲੋਨੀ ’ਚ ਵੈਲਕਮ ਪੰਜਾਬ ਨਿਊਜ਼ ਦੇ ਦਫਤਰ ਵਿਖੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਦੀ ਅਗਵਾਈ ਹੇਠ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਪ੍ਰੋਗਰਾਮ ਪੂਰੇ ਉਤਸ਼ਾਹ ਨਾਲ ਮਨਾਉਂਦੇ ਤਿਰੰਗਾ ਲਹਿਰਾਇਆ ਗਿਆ।ਇਸ ਮੌਕੇ ਮਨਜੀਤ ਸਿੰਘ ਟੀਟੂ ਨੇਂ ਕਿਹਾ ਕਿ’ਹਰ ਘਰ ਤਿਰੰਗਾ ਅਭਿਆਨ’ਸਾਡੀ ਰਾਸ਼ਟਰੀ ਭਾਵਨਾ ਨਾਲ ਜੁੜਿਆ ਹੈ ਅਤੇ ਇਹ ਸਾਡੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦਾ ਵੀ ਇਕ ਮਾਧਿਅਮ ਹੈ।ਜਿਨ੍ਹਾਂ ਦੀ ਬਦੌਲਤ ਸਾਨੂੰ ਆਜ਼ਾਦੀ ਮਿਲੀ।

ਸ ਲਈ ਇਸ ਮੁਹਿੰਮ ਦਾ ਸਮਰਥਨ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਲਈ ਇਸਨੂੰ ਕਾਮਯਾਬ ਬਣਾਉਣਾ ਸਾਡੀ ਸਬ ਦੀ ਜਿੰਮੇਵਾਰੀ ਹੈ। ਇਸ ਦੌਰਾਨ ਆਪੋ-ਆਪਣੇ ਘਰਾਂ ‘ਤੇ ਕੌਮੀ ਝੰਡਾ ਤਿਰੰਗਾ ਲਹਿਰਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਰੇ ਲੋਕ ਤਿਰੰਗੇ ਝੰਡੇ ਦੇ ਮਾਣ-ਸਨਮਾਨ ਦਾ ਪੂਰਾ ਖਿਆਲ ਰੱਖਣ। ਇਸ ਮੌਕੇ ਵੈਲਕਮ ਪੰਜਾਬ ਨਿਊਜ਼ ਦੇ ਚੀਫ਼ ਐਡੀਟਰ ਅਮਰਪ੍ਰੀਤ ਸਿੰਘ ਨੇਂ ਕਿਹਾ ਕਿ ਅਜਿਹੇ ਪ੍ਰੋਗਰਾਮ ਲੋਕਾਂ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਦਿਲਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਦੇ ਹਨ।ਇਸ ਮੌਕੇ ਮਨਜੀਤ ਸਿੰਘ ਟੀਟੂ,ਇੰਦਰਜੀਤ ਸਿੰਘ ਬੱਬਰ,ਅਮਰਪ੍ਰੀਤ ਸਿੰਘ,ਅਸ਼ਵਨੀ ਅਟਵਾਲ,ਸੋਨੂੰ ਬਾਬਾ,ਜੋਤੀ ਟੰਡਨ,ਗੁਲਸ਼ਨ ਬਜਾਜ,ਅਰੁਣ ਕੁਮਾਰ ਪੂਰੀ,ਨਰਿੰਦਰ ਨੰਦਾ,ਗਗਨਦੀਪ ਗੋਰੀ,ਨੀਰਜ ਮੱਕੜ,ਰਿਮਪਾ,ਸਨੀ ਧੰਜਲ,ਗੌਤਮ ਲਾਲੀ,ਗੋਲਡੀ ਕੰਗ,ਐਡਵੋਕੇਟ ਰੋਹੀਤ ਚੋਪੜਾ,ਦਵਿੰਦਰ ਸਿੰਘ ਬੰਟੀ,ਗੁਰਸ਼ਰਨ ਸਿੰਘ ਸ਼ਨੋ,ਕਰਨ ਕਪੂਰ ਅਤੇ ਹੋਰ ਮੈਂਬਰ ਹਾਜ਼ਰ ਸਨ।

Related Articles

Leave a Reply

Your email address will not be published.

Back to top button