ਜੰਡਿਆਲਾ ਗੁਰੂ, 10 ਅਗਸਤ (ਕੰਵਲਜੀਤ ਸਿੰਘ ਲਾਡੀ) : ਬੇਸ਼ੱਕ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਮੁੜ ਪੰਜਾਬ ਬਣਾਉਣ ਦੇ ਸੁਪਨੇ ਦਿਖਾਏ ਗਏ ਹਨ ਲੇਕਿਨ ਪਹਿਲੀਆਂ ਸਿਆਸੀ ਪਾਰਟੀਆਂ ਦੀ ਤਰ੍ਹਾਂ ਇਹ ਪਾਰਟੀ ਵੀ ਉਸੇ ਲਾਈਨ ਤੇ ਚਲਦੀ ਹੋਈ ਦਿਖਾਈ ਦੇ ਰਹੀ ਹੈ ਗਰਮੀ ਦੇ ਮੌਸਮ ਵਿੱਚ ਅਤੇ ਬਰਸਾਤਾਂ ਦੇ ਦਿਨਾਂ ਵਿੱਚ, ਸਰਕਾਰ ਵੱਲੋਂ ਅਤੇ ਸਿਹਤ ਵਿਭਾਗ ਵੱਲੋਂ ਬਿਮਾਰੀਆਂ ਤੋਂ ਬਚਣ ਲਈ ਆਪਣੇ ਘਰਾਂ ਦੇ ਆਲੇ-ਦੁਆਲੇ ਦੀ ਸਫ਼ਾਈ ਰੱਖਣ ਲਈ ਅਪੀਲ ਕੀਤੀ ਜਾਂਦੀ ਹੈ ਇਸ ਅਪੀਲ ਦਾ ਅਸਰ ਹੁੰਦਾ ਬਹੁਤਾ ਦਿਖਾਈ ਨਹੀਂ ਦਿੰਦਾ ਕਿਉਂਕਿ ਹਲਕਾ ਜੰਡਿਆਲਾ ਦੇ ਬਲਾਕ ਜੰਡਿਆਲਾ ਗੁਰੂ ਦੇ ਅਧੀਨ ਆਉਂਦੇ ਪਿੰਡ ਤਾਰਾਗੜ੍ਹ ਦੀ ਪੰਚਾਇਤੀ ਜ਼ਮੀਨ ਦੀ ਆਮਦਨ ਲੱਖਾਂ ਰੁਪਏ ਹੋਣ ਦੇ ਬਾਵਜੂਦ ਪਿੰਡ ਤਾਰਾਗੜ੍ਹ ਵਾਸੀਆਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸ਼ਾਮਲਾਟਾਂ ਜ਼ਮੀਨਾਂ ਤੇ ਨਾਜਾਇਜ਼ ਕਬਜ਼ੇ ਹੋਣ ਕਾਰਨ ਪਿੰਡ ਵਾਸੀਆਂ ਨੂੰ ਕੂੜਾ ਕਰਕਟ ਵੀ ਸੜਕਾਂ ਦੇ ਕਿਨਾਰੇ ਸੁਟਣਾ ਪੈਂਦਾ ਹੈ ਅਤੇ ਥੋੜੀ ਜਿਹੀ ਬਰਸਾਤ ਹੋਣ ਕਾਰਨ ਇਹ ਗੰਦਗੀ ਦੇ ਢੇਰ ਵੱਡੀ ਤਦਾਦ ਵਿੱਚ ਫੈਲ ਜਾਂਦੇ ਹਨ ਜਿਸ ਨਾਲ ਪਿੰਡ ਵਾਸੀਆਂ ਤੇ ਰਾਹਗੀਰਾਂ ਨੂੰ ਇਨ੍ਹਾਂ ਰਸਤਿਆਂ ਰਾਹੀਂ ਲੰਘਣਾ ਔਖਾ ਹੋ ਜਾਂਦਾ ਹੈ ਇਸ ਖਬਰ ਵਿੱਚ ਵੱਖ-ਵੱਖ ਜੋ ਗੰਦਗੀ ਦਾ ਢੇਰ ਦਿਖਾਈ ਦੇ ਰਹੇ ਹਨ ਇਹ ਪਿੰਡ ਤਾਰਾਗੜ੍ਹ ਦੀ ਮੇਨ ਫਿਰਨੀ ਸੜਕ ਹੈ ਜਿਸ ਸੜਕ ਰਾਹੀਂ ਦੂਰ ਦੁਰਾਡੇ ਤੋਂ ਰਾਹਗੀਰ ਵੀ ਲੰਘਦੇ ਹਨ ਇਹ ਰਸਤਾ ਮੇਨ ਸੜਕਾਂ ਜਲੰਧਰ ਰੋਡ ਤੋਂ ਵੈਰੋਵਾਲ ਰੋਡ ਨਾਲ ਜਾ ਮਿਲਦਾ ਹੈ ਅਤੇ ਇਹ ਰਸਤਾ ਰਾਹਗੀਰਾਂ ਤੇ ਪਿੰਡ ਵਾਸੀਆਂ ਨੂੰ ਬਾਈਪਾਸ ਸਾਬਤ ਹੁੰਦਾ ਹੈ ਪਿੰਡ ਦੇ ਮੋਹਤਬਰਾਂ ਦਾ ਕਹਿਣਾ ਹੈ ਕਿ ਪਿੰਡ ਦੇ ਬਜਾਰ ਬਹੁਤ ਵਧੀਆ ਬਣਾ ਦਿੱਤੇ ਹਨ
ਆਖਰਕਾਰ ਪਿੰਡ ਦੀਆਂ ਵੱਧ ਰਹੀਆਂ ਮੁਸਕਲਾਂ ਦਾ ਜ਼ਿੰਮੇਵਾਰ ਕਿਸ ਨੂੰ ਠਹਿਰਾਇਆ ਜਾਵੇ ਮੋਹਤਬਰਾਂ ਵੱਲੋਂ ਇਹ ਕਹਿ ਕੇ ਟਾਈਮ ਪਾਸ ਕੀਤਾ ਜਾਂਦਾ ਹੈ ਕਿ ਸਾਡੇ ਵੱਸ ਵਿੱਚ ਕੁੱਝ ਨਹੀਂ ਜਦੋਂ ਦੀਆਂ ਇਲੈਕਸ਼ਨਾਂ ਹੋਈਆਂ ਹਨ ਉਸ ਵਕ਼ਤ ਦੇ ਪਿੰਡ ਦੇ ਵਿਕਾਸ ਦੇ ਕੰਮ ਠੱਪ ਹਨ ਪਿੰਡ ਤਾਰਾਗੜ੍ਹ ਵਿੱਚ ਇੱਕ ਚਰਚਾ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਹੈ ਕਿ ਵਿਰੋਧੀ ਧਿਰ ਵੱਲੋਂ ਪਿੰਡ ਦੇ ਵਿਕਾਸ ਕਾਰਜ ਬੰਦ ਕਰਵਾਏ ਗਏ ਹਨ ਆਖਿਰ ਜਦੋਂ ਪੁੱਛਣ ਦਾ ਯਤਨ ਕੀਤਾ ਜਾਂਦਾ ਹੈ ਤਾਂ ਇਹ ਕਹਿ ਕੇ ਟਾਲ ਦਿੱਤਾ ਜਾਂਦਾ ਹੈ ਕਿ ਕਰਦੇ ਹਾਂ ਮੀਟਿੰਗ ਇੱਥੇ ਗੱਲ ਇਕ ਵਰਣਨਯੋਗ ਹੈ ਕਿ ਬੀਤੇ ਮਹੀਨੇ ਪਹਿਲਾਂ ਗ੍ਰਾਮ ਸਭਾ ਕਰਕੇ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਕੀਤਾ ਗਿਆI ਇਸ ਸਬੰਧੀ ਜਦੋਂ ਬੀ ਡੀ ਪੀ ਓ ਮਲਕੀਤ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਬਲਾਕ ਅਤੇ ਸਰਕਾਰ ਵੱਲੋਂ ਕੋਈ ਰੋਕ ਨਹੀਂ ਲਗਾਈ ਗਈ ਪਿੰਡ ਦੀ ਪੰਚਾਇਤ ਨੇ ਕੰਮ ਚਾਲੂ ਕਰਨੇ ਜਦੋਂ ਮਰਜੀ ਚਾਲੂ ਕਰ ਲੈਣ I ਪੂਰਾ ਸਹਿਯੋਗ ਦਿੱਤਾ ਜਾਵੇਗਾ I