ताज़ा खबरपंजाब

ਜੋਨ ਟਾਂਗਰਾ ਦੀਆਂ ਬੀਬੀਆਂ ਨੇ 83 ਦੇ ਦਿਨ ਮਜੀਠੇ ਧਰਨੇ ਦੌਰਾਨ ਬਿਜਲੀ ਸੋਧ ਬਿੱਲ2022 ਦੇ ਖਿਲਾਫ ਪੁੱਤਲਾ ਫ਼ੂਕਿਆ, ਨਸ਼ਿਆਂ ਖ਼ਿਲਾਫ਼ ਰੇਲਾਂ ਰੋਕਣ ਦਾ ਐਲਾਨ

ਜੰਡਿਆਲਾ ਗੁਰੂ,ਟਾਂਗਰਾ (ਕੰਵਲਜੀਤ ਸਿੰਘ ਲਾਡੀ/ ਦਵਿੰਦਰ ਸਿੰਘ ਸਹੋਤਾ) : ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਟਾਂਗਰਾ ਪ੍ਰਧਾਨ ਅਮਰਿੰਦਰ ਸਿੰਘ ਮਾਲੋਵਾਲ, ਬਲਵਿੰਦਰ ਸਿੰਘ ਬਿੰਦੂ ਰੁਮਾਣਾ ਚੱਕ, ਸਕੱਤਰ ਸੂਬੇਦਾਰ ਨਰੰਜਣ ਸਿੰਘ ਦੀ ਪ੍ਰਧਾਨਗੀ ਹੇਠ ਵੱਖ-ਵੱਖ ਪਿੰਡਾਂ ਤੋਂ ਵੱਡੀ ਪੱਧਰ ਤੇ ਬੀਬੀਆਂ ਨੇ ਮਜੀਠੇ ਡੀ.ਐਸ.ਪੀ ਦਫ਼ਤਰ ਅੱਗੇ ਨਸ਼ਿਆਂ ਖ਼ਿਲਾਫ਼ ਲੱਗੇ ਮੋਰਚੇ ਵਿੱਚ ਹਾਜ਼ਰੀ ਭਰੀ।

   ਇਸ ਸਮੇਂ ਹਾਜ਼ਰ ਬੀਬੀਆਂ ਨੂੰ ਸਬੋਧਨ ਕਰਦਿਆਂ ਸੂਬਾ ਆਗੂ ਰਣਜੀਤ ਸਿੰਘ ਕਲੇਰ ਬਾਲਾਂ ਆਗੂ ਅਮਰਦੀਪ ਸਿੰਘ ਬਾਗੀ ਨੇਂ ਕਿਹਾ ਕਿ ਅੱਜ ਕੇਂਦਰ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ ਬਿਜ਼ਲੀ ਸੋਧ ਬਿੱਲ 2022 ਲਿਆਂਦਾ ਗਿਆ ਹੈ। ਜ਼ੋ ਦੇਸ਼ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾਂ ਹੈ। ਜਿਸ ਨਾਲ ਜਿਥੇ ਮੋਟਰਾਂ ਦੇ ਬਿੱਲ ਲੱਗਣਗੇ। ਗਰੀਬ ਵਰਗ ਦੀ 300 ਯੁਨਿੱਟ ਮਾਫ਼ੀ ਖਤਮ ਹੋ ਕੇ ਬਿਜਲੀ ਪੂਰਨ ਰੁਪ ਵਿੱਚ ਪ੍ਰਾਈਵੇਟ ਹੱਥਾਂ ਵਿੱਚ ਚਲੀ ਜਾਵੇਗੀ। ਜਿਸ ਖਿਲਾਫ ਅੰਮਿ੍ਰਤਸਰ ਜ਼ਿਲੇ ਵੱਖ-ਵੱਖ ਥਾਵਾਂ ਤੇ ਕੇਂਦਰ ਸਰਕਾਰ ਦਾ ਪੂਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸੇ ਤਰਾਂ ਅੰਮਿ੍ਰਤਸਰ ਤੋਂ ਮਜੀਠਾ ਰੋਡ ਜਾਮ ਕਰਕੇ ਮੋਦੀ ਦਾ ਪੁਤਲਾ ਫੂਕਿਆ ਗਿਆਂ ਅੱਜ 83 ਦਿਨ ਬੀਤ ਜਾਣ ਤੇ ਵੀ ਪੁਲਿਸ ਪ੍ਰਸ਼ਾਸਨ ਸਮੱਸਿਆਵਾਂ ਦੇ ਹੱਲ ਕਰਨ ਬਾਰੇ ਸੰਜੀਦਾ ਨਹੀਂ ਹੈ। ਨਸ਼ਿਆਂ ਖ਼ਿਲਾਫ਼ ਅਤੇ ਨਜ਼ੈਜ਼ ਪਰਚੇ ਅਤੇ ਚੋਰਾ ਤੇ ਕਾਰਵਾਈ ਕਰਨ ਦੀਆਂ ਮੰਗਾਂ ਸਬੰਧੀ ਲੱਗੇ ਧਰਨੇ ਨੂੰ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਅਣਗੌਲਿਆ ਜਾ ਰਿਹਾਂ ਹੈ ਅਤੇ ਅਫ਼ਸਰਸ਼ਾਹੀ ਸਿਆਸੀ ਗਲਿਆਰਿਆਂ ਦੇ ਦਬਾਅ ਹੇਠ ਕੰਮ ਕਰ ਰਹੀ ਹੈ‌।

 ਆਗੂਆ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਸਬੰਧੀ ਦਰਖਾਸਤਾਂ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨ, ਚੋਰਾ ਤੇ ਗੈਗਸਟਰਾ ਤੇ ਸ਼ਿਕੰਜਾ ਕੱਸਣ , ਏਜੰਟਾਂ ਵੱਲੋਂ ਨੌਜਵਾਨਾ ਨੂੰ ਵਿਦੇਸ਼ ਭੇਜਣ ਤੇ ਲੱਖਾਂ ਰੁਪਏ ਦੀ ਠੱਗੀਆਂ ਮਾਰਨ ਵਾਲਿਆਂ ਤੇ ਜਥੇਬੰਦੀ ਨੇ ਐਲਾਨ ਕੀਤਾ ਹੈ ਕਿ 13 ਅਗਸਤ ਨੂੰ ਐਸ ਐਸ ਪੀ ਦਿਹਾਤੀ ਦਾ ਘਿਰਾਓ ਕੀਤਾ ਜਾਵੇਗਾ ਅਤੇ ਮੰਗਾ ਦਾ ਨਿਪਟਾਰਾ ਨਾਂ ਹੋਣ ਤੇ 14 ਨੂੰ ਰੇਲ ਪਹੀਆਂ ਜਾਮ ਕੀਤਾ ਜਾਵੇਗਾ ।

 ਇਸ ਸਮੇਂ ਆਗੂ ਨੇ ਪਿੰਡ ਪੱਧਰੀ, ਝੰਡਾਂ ਡੰਡਾਂ ਕੌਲੀ ਗਲਾਸ 250 ਪ੍ਰਸ਼ਾਦਾ ਤੇ 5 ਕਿਲੋ ਪ੍ਰਤੀ ਪਿੰਡ ਦੁੱਧ ਲਿਆਊਣ ਲਈ ਆਖਿਆ।

ਇਸ ਮੌਕੇ ਸੁਖਦੇਵ ਸਿੰਘ ਬੀਬੀ ਪਰਮਜੀਤ ਕੌਰ, ਗੁਰਮੀਤ ਕੌਰ, ਜਸਵਿੰਦਰ ਕੌਰ, ਸਰਬਜੀਤ ਕੌਰ, ਧੀਰਾਕੋਟ ਬਲਦੇਵ ਸਿੰਘ ਭੰਗੂ ਜਸਵੰਤ ਕੋਰ ਪਿੰਦਰ ਕੌਰ, ਅਮਰੀਕ ਕੌਰ, ਨਿੰਦਰ ਕੌਰ, ਸੂਬੇਦਾਰ ਨਰੰਜਣ ਸਿੰਘ ਬਲਬੀਰ ਸਿੰਘ ਕੁਲਵੰਤ ਕੌਰ, ਲਖਵਿੰਦਰ ਕੌਰ, ਗੁਰਮੀਤ ਕੌਰ, ਅਮਰੀਕ ਕੌਰ, ਜੱਬੋਵਾਲ ਗੁਰਮੇਜ ਸਿੰਘ ਗੁਰਮੀਤ ਕੌਰ, ਸਰਬਜੀਤ ਕੌਰ, ਸੁਖਵਿੰਦਰ ਕੌਰ, ਦਲਬੀਰ ਕੌਰ, ਨਰਿਜੀਤ ਕੌਰ, ਬਚਨ ਕੌਰ, ਬਚਨ ਕੌਰ, ਰੁਮਾਣਾ ਚੱਕ ਆਦਿ ਹਾਜ਼ਰ ਸਨ।

Related Articles

Leave a Reply

Your email address will not be published.

Back to top button