ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਪਿਛਲੇ ਦਿਨਾਂ ਤੋਂ ਕਾਫੀ ਕਸ਼ਮਕਸ਼ ਚੱਲ ਰਹੀ ਹੈ । ਕਿਉਂਕਿ ਪੰਜਾਬ ਵਿੱਚ ਪਿਛਲੇ ਸਮੇਂ ਤੋਂ ਪਾਰਟੀ ਲਗਾਤਾਰ ਨਿਗਾਰ ਵੱਲ ਵੱਧ ਰਹੀ ਹੈ । ਪੰਜਾਬ ਵਿੱਚ 2017 ਦੀਆਂ ਵਿਧਾਨ ਚੋਣਾਂ ਦੌਰਾਨ ਪਾਰਟੀ ਦੀ ਹੋਈ ਵੱਡੀ ਹਾਰ ਤੋਂ ਬਾਅਦ ਸਮੀਖਿਆ ਕਰਨ ਲਈ ਪਾਰਟੀ ਵੱਲੋਂ ਝੂੰਦਾਂ ਕਮੇਟੀ ਦਾ ਗਠਨ ਕੀਤਾ ਗਿਆ ਸੀ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੌਰਾਨ ਹੋਈ ਹਾਰ ਦੇ ਕੀ ਕਾਰਨ ਰਹੇ ਹੈ । ਪਰ ਝੂੰਦਾਂ ਕਮੇਟੀ ਵੱਲੋਂ ਆਪਣੀਂ ਰਿਪੋਰਟ ਤਿਆਰ ਕਰ ਲਈ ਗਈ ਪਰ ਉਸ ਰਿਪੋਰਟ ਨੂੰ ਖੋਲਿਆ ਹੀ ਨਹੀਂ ਗਿਆ । ਜਿਸ ਨੂੰ ਲੈ ਕੇ ਪਾਰਟੀ ਦੇ ਕਈ ਸੀਨੀਅਰ ਲੀਡਰ ਨਿਰਾਜ਼ ਚੱਲ ਰਹੇ ਹਨ। ਕਿਉਂਕਿ ਉਨ੍ਹਾਂ ਦਾ ਇਹ ਹੀ ਮੰਨਣਾ ਹੈ ਕਿ ਝੂੰਦਾਂ ਕਮੇਟੀ ਦੀ ਰਿਪੋਰਟ ਵਿੱਚ ਪਾਰਟੀ ਲੀਡਰਸ਼ਿਪ ਤੇ ਹੀ ਸਵਾਲ ਖੜ੍ਹੇ ਕੀਤੇ ਹੋਏ ਹਨ । ਆਮ ਲੋਕਾਂ ਵੱਲੋਂ ਲਗਾਤਾਰ ਮੌਜੂਦਾ ਲੀਡਰਸ਼ਿਪ ਨੂੰ ਬਦਲਣ ਦੀ ਮੰਗ ਰੱਖੀ ਹੋਈ ਹੈ। ਜਿਥੇ ਪਿਛਲੇ ਦਿਨੀਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਰਾਸ਼ਟਰਪਤੀ ਦੀ ਚੋਣ ਵਿੱਚ ਭਾਜਪਾ ਦੀ ਸਪੋਟ ਕਰਨ ਲਈ ਫੈਸਲਾ ਕੀਤਾ ਗਿਆ ਸੀ ਤੇ ਉਥੇ ਹੀ ਉਸ ਫੈਸਲੇ ਦਾ ਅਕਾਲੀ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਸ਼ਰੇਆਮ ਵਿਰੋਧ ਰਾਸ਼ਟਰਪਤੀ ਦੀ ਚੋਣ ਦਾ ਬਾਈਕਾਟ ਕਰਕੇ ਕੀਤਾ ਸੀ । ਉਸ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਕੁੱਝ ਜ਼ਿਆਦਾ ਠੀਕ ਨਹੀਂ ਹੈ । ਸੀਨੀਅਰ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ, ਜਗਮੀਤ ਸਿੰਘ ਬਰਾੜ ਅਤੇ ਹੋਰ ਵੀ ਵੱਡੇ ਲੀਡਰਾਂ ਵੱਲੋਂ ਪਾਰਟੀ ਲੀਡਰਸ਼ਿਪ ਨੂੰ ਬਦਲਣ ਦੀ ਵਕਾਲਤ ਕੀਤੀ ਜਾ ਰਹੀ ਹੈ । ਅੱਜ ਇੱਕ ਤਸਵੀਰ ਮੁਤਾਬਕ ਇਹ ਜੱਜ ਹੋ ਰਿਹਾ ਹੈ । ਸ਼੍ਰੋਮਣੀ ਅਕਾਲੀ ਵਿੱਚ ਇੱਕ ਵੱਖਰਾ ਧੜਾ ਖੜਾ ਹੋ ਗਿਆ ਹੈ । ਇਹ ਲੱਗਦਾ ਹੈ ਆਉਂਣ ਵਾਲੇ ਕੁੱਝ ਦਿਨਾਂ ਵਿੱਚ ਪਾਰਟੀ ਅੰਦਰ ਵੱਡੀ ਉਥਲ ਪੁਥਲ ਹੋ ਸਕਦੀ ਹੈ । ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲਾਂਭੇ ਕੀਤਾ ਜਾ ਸਕਦਾ ਹੈ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਨੂੰ 2024 ਦੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਤਿਆਰ ਕੀਤਾ ਜਾ ਸਕੇ । ਭਰੋਸੇਯੋਗ ਸੂਤਰਾਂ ਦੇ ਮੁਤਾਬਕ ਜੇ ਮੌਜੂਦਾ ਪਾਰਟੀ ਪ੍ਰਧਾਨ ਨੂੰ ਬਦਲਿਆ ਜਾਂਦਾ ਹੈ ਤਾਂ ਜਿਹੜੇ ਟਕਸਾਲੀ ਲੀਡਰ ਅਤੇ ਪੰਥਕ ਧਿਰਾਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਪਣੇ ਆਪਣੇ ਧੜੇ ਬਣਾਈ ਬੈਠੇ ਹਨ ਉਹ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਨਾਲ਼ ਜੁੜ ਸਕਦੇ ਹਨ ਜਿਸ ਨਾਲ ਪਾਰਟੀ ਮਜ਼ਬੂਤੀ ਵੱਲ ਵੱਧੇਗੀ । ਦੂਜੇ ਪਾਸੇ ਜੇਕਰ ਝੁੰਡਾਂ ਕਮੇਟੀ ਦੀ ਰਿਪੋਰਟ ਦਾ ਜਿਕਰ ਕਰੀਏ ਤਾਂ ਉਸ ਮੁਤਾਬਿਕ 2022 ਦੀਆਂ ਚੋਣਾਂ ਵਿੱਚ ਸੁਖਬੀਰ ਬਾਦਲ ਨੂੰ ਕਲਟ ਫਿਗਰ ਵਜੋਂ ਉਭਾਰਿਆ ਗਿਆ ਸੀ ਜੋ ਕਿ ਬਿਲਕੁਲ ਫਲਾਪ ਸਾਬਿਤ ਹੋਇਆ। ਇਸਦੇ ਨਾਲ ਹੀ ਕਮੇਟੀ ਵੱਲੋਂ ਪੰਜਾਬ ਦੇ 117 ਹਲਕਿਆਂ ਦਾ ਦੌਰ ਕੀਤਾ ਗਿਆ ਤੇ ਭਰੋਸੇਯੋਗ ਸੂਤਰਾਂ ਮੁਤਾਬਿਕ 100 ਹਲਕਿਆਂ ਦੇ ਵਰਕਰਾਂ ਨੇ ਸੁਖਬੀਰ ਬਾਦਲ ਨੂੰ ਮੁੱਖ ਚਿਹਰਾ ਰੱਖਣਾ ਦੀ ਹਾਰ ਦਾ ਮੁੱਖ ਕਾਰਨ ਦੱਸਿਆ। ਇਹ ਰਿਪੋਰਟ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੇ ਦਿਨੋ ਦਿਨੀਂ ਡਿੱਗ ਰਹੇ ਗ੍ਰਾਫ ਲਈ ਜਿੰਮੇਵਾਰ ਠਹਿਰਾਉਂਦੀ ਹੈ ਤੇ ਇਸੇ ਕਰਕੇ ਪਾਰਟੀ ਪ੍ਰਧਾਨ ਨੇ ਇਸਨੂ ਜਨਤਕ ਨਹੀਂ ਹੋਣ ਦਿੱਤਾ।