ਨੋਇਡਾ, 08 ਅਗਸਤ (ਬਿਉਰੋ) : ਉੱਤਰ ਪ੍ਰਦੇਸ਼ ਦੇ ਨੋਇਡਾ ਅਥਾਰਟੀ ਦੀ ਟੀਮ ਓਮੈਕਸ ਸੋਸਾਇਟੀ ਪਹੁੰਚੀ ਅਤੇ ਔਰਤ ਨਾਲ ਦੁਰਵਿਵਹਾਰ ਕਰਨ ਵਾਲੇ ਨੇਤਾ ਸ਼੍ਰੀਕਾਂਤ ਤਿਆਗੀ ਦੇ ਗੈਰ-ਕਾਨੂੰਨੀ ਨਿਰਮਾਣ ‘ਤੇ ਕਾਰਵਾਈ ਕਰਦੇ ਹੋਏ ਉਹਨੂੰ ਤੋੜਨਾ ਸ਼ੁਰੂ ਕਰ ਦਿੱਤਾ। ਜਾਣਕਾਰੀ ਮੁਤਾਬਕ ਤਿਆਗੀ ਨੇ ਆਪਣੇ ਫਲੈਟ ਦੇ ਆਲੇ-ਦੁਆਲੇ ਨਾਜਾਇਜ਼ ਉਸਾਰੀ ਕੀਤੀ ਸੀ। ਜਿਸ ਨੂੰ ਹਥੌੜੇ ਅਤੇ ਬੁਲਡੋਜ਼ਰ ਦੀ ਮਦਦ ਨਾਲ ਤੋੜਿਆ ਗਿਆ।
ਲੋਕਾਂ ਦਾ ਕਹਿਣਾ ਹੈ ਕਿ ਆਪਣੇ ਆਪ ਨੂੰ ਭਾਜਪਾ ਨੇਤਾ ਦੱਸਣ ਵਾਲੇ ਸ਼੍ਰੀਕਾਂਤ ਤਿਆਗੀ ਸੋਸਾਇਟੀ ਦਾ ਮੇਨਟੇਨੈਂਸ ਚਾਰਜ ਵੀ ਨਹੀਂ ਦਿੰਦਾ ਸੀ ਅਤੇ ਆਪਣੀ ਪਹੁੰਚਨਾਲ ਅਥਾਰਟੀ ਦੇ ਨੋਟਿਸਾਂ ‘ਤੇ ਰੋਕ ਲਗਾ ਦਿੰਦਾ ਸੀ। ਸੋਸਾਇਟੀ ‘ਚ ਰਹਿਣ ਵਾਲੇ ਲੋਕ 2019 ਤੋਂ ਸ਼੍ਰੀਕਾਂਤ ਤਿਆਗੀ ਦੇ ਨਾਜਾਇਜ਼ ਨਿਰਮਾਣ ਦੀ ਸ਼ਿਕਾਇਤ ਕਰ ਰਹੇ ਸਨ ਪਰ ਉਸ ਦੀ ਪਹੁੰਚ ਕਾਰਨ ਉਹ ਕਬਜ਼ਾ ਹਟਾਉਣ ਨੂੰ ਤਿਆਰ ਨਹੀਂ ਸੀ ਪਰ ਅੱਜ ਜਦੋਂ ਇਸ ਦੀ ਨਜਾਇਜ਼ ਉਸਾਰੀ ਨੂੰ ਹਟਾਇਆ ਗਿਆ ਤਾਂ ਸੁਸਾਇਟੀ ਵਿੱਚ ਰਹਿਣ ਵਾਲੀਆਂ ਔਰਤਾਂ ਨੇ ਨੋਇਡਾ ਅਥਾਰਟੀ ਦੀ ਕਾਰਵਾਈ ਦਾ ਤਾੜੀਆਂ ਨਾਲ ਸਵਾਗਤ ਕੀਤਾ।