ਅੰਮ੍ਰਿਤਸਰ, 03 ਅਗਸਤ (ਕੰਵਲਜੀਤ ਸਿੰਘ ਲਾਡੀ, ਸੁਖਜਿੰਦਰ ਸਿੰਘ) : ਹਰਿਆਵਲ ਪੰਜਾਬ, ਅੰਮ੍ਰਿਤਸਰ ਇਕਾਈ ਦੀ ਕਾਰਜਕਾਰਨੀ ਦੀ ਮੀਟਿੰਗ, ਭਵਨ ਆਸਰਾ ਬੀ. ਬਲਾਕ, ਨਿਊ ਅੰਮ੍ਰਿਤਸਰ ਵਿਖੇ ਹੋਈ। ਜਿਸ ਵਿੱਚ ਇੰਜ ਦਲਜੀਤ ਸਿੰਘ ਕੋਹਲੀ ਜਲ ਸਰੰਕਸਨ ਪ੍ਰਮੁੱਖ ਹਰਿਆਵਲ ਪੰਜਾਬ, ਸ੍ਰੀ ਵਰਿੰਦਰ ਮਹਾਜਨ ਪ੍ਰਧਾਨ, ਸ੍ਰੀ ਰਾਜੀਵ ਠੁਕਰਾਲ, ਡਾ: ਹਰਜੀਤ ਸਿੰਘ ਅਰੋੜਾ ਜ਼ਿਲ੍ਹਾ ਸੰਜੋਜਕ, ਸ੍ਰ ਅਵਤਾਰ ਸਿੰਘ ਘੁੱਲਾ ਅਤੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ: ਮੁਕੇਸ਼ ਅਗਰਵਾਲ, ਸ੍ਰੀ ਵਿਪਨ ਸ਼ਰਮਾ, ਸ੍ਰ ਕਰਤਾਰ ਸਿੰਘ ਐਸ ਈ., ਐਸ. ਕੁਲਤਾਰ ਸਿੰਘ ਐਸ ਡੀ ਓ, ਸ੍ਰ.ਧਰਮਵੀਰ ਸਿੰਘ , ਸ੍ਰ. ਹਰਜੀਤ ਸਿੰਘ ਐਸ.ਡੀ.ਓ, ਸ੍ਰੀ ਕੀਰਤਪਾਲ ਸਿੰਘ ਸਮਾਜ ਸੇਵੀ ਮੈਂਬਰ,ਵੀ ਹਰਿਆਵਲ ਲਹਿਰ ਦੀਆਂ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇਣ ਲਈ ਆਪਣੇ ਵਿਚਾਰ ਪ੍ਰਗਟ ਕਰਨ ਲਈ ਹਾਜ਼ਰ ਸਨ ਮੀਟਿੰਗ ਦੀ ਸ੍ਰੀ ਪੀ.ਐਨ.ਸ਼ਰਮਾ ਮੀਡੀਆ ਪਰਮੁੱਖ ਪ੍ਰੈਸ ਨੂੰ ਮੀਟਿੰਗ ਦੀ ਕਾਰਵਾਈ ਜਾਰੀ ਕਰਨ ਲਈ ਹਾਜ਼ਰ ਸਨ।
ਇੰਜ ਦਲਜੀਤ ਸਿੰਘ ਕੋਹਲੀ ਜੀ ਨੇ ਹਰਿਆਵਲ ਪੰਜਾਬ ਨੂੰ ਹੋਰ ਮਜ਼ਬੂਤ ਕਰਨ ਲਈ ਸ਼ਾਮਲ ਹੋਏ ਨਵੇਂ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਾਰਵਾਈ ਦੀ ਸ਼ੁਰੂਆਤ ਕੀਤੀ। ਉਨ੍ਹਾਂ ਹਰਿਆਵਲ ਲਹਿਰ, ਦੀਆਂ ਪ੍ਰਾਪਤੀਆਂ ਦੇ ਨਾਲ ਇਸ ਦੇ ਨਿਯਮਾਂ ਅਤੇ ਉਦੇਸ਼ਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹਾਜ਼ਰ ਮੈਂਬਰਾਂ ਨੇ ਸੰਸਥਾ ਦੇ ਵਡੇਰੇ ਹਿੱਤਾਂ ਵਾਸਤੇ ਬਹੁਤ ਲਾਭਦਾਇਕ ਜਾਣਕਾਰੀ ਅਤੇ ਸੁਝਾਅ ਸਾਂਝੇ ਕੀਤੇ ਬੁਲਾਰਿਆ ਨੇ ਹਰਿਆਵਲ ਪੰਜਾਬ ਨੂੰ ਮਜ਼ਬੂਤ ਕਰਨ ਲਈ ਇਸ ਦੀਆਂ ਗਤੀਵਿਧੀਆਂ ਨੂੰ ਹੋਰ ਵਧਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਆਉਣ ਵਾਲੇ ਸਮੇਂ ਵਿੱਚ ਸੂਬਾ ਪੱਧਰੀ ਮੀਟਿੰਗ ਅੰਮ੍ਰਿਤਸਰ ਵਿੱਚ ਕਰਵਾਉਣ ਲਈ ਸੁਝਾਅ ਮੰਗੇ ਗਏ ਇੰਜ ਦਲਜੀਤ ਸਿੰਘ ਕੋਹਲੀ ਨੇ ਹਾਜਰ ਮੈਂਬਰਾਂ ਨੂੰ ਪੰਚਾਇਤਾਂ ਵੱਲੋਂ ਗੁਰੂ ਨਾਨਕ ਬਗੀਚੀ ਵਾਸਤੇ ਪੇਸ਼ ਕੀਤੀਆਂ ਸਰਕਾਰੀ ਪੰਚਾਇਤੀ ਜ਼ਮੀਨਾਂ ਦੀਆਂ ਸੂਚੀਆਂ ਵਿਚੋਂ ਵੱਖ-ਵੱਖ ਪਿੰਡਾਂ ਵਿੱਚ ਗੁਰੂ ਨਾਨਕ ਬਗੀਚੀ ਦੇ ਵਿਕਾਸ ਦੀ ਜ਼ਿੰਮੇਵਾਰੀ ਲੈਣ ਲਈ ਕਿਹਾ ਮੀਟਿੰਗ ਤੋਂ ਬਾਅਦ ਬੂਟੇ ਲਗਾਉਣ ਦੀ ਮੁਹਿੰਮ ਤਹਿਤ ਆਸਰਾ ਭਵਨ ਦੀ ਇਮਾਰਤ ਦੇ ਆਲੇ-ਦੁਆਲੇ ਪੌਦੇ ਲਗਾਏ ਗਏ ਇੰਜ ਕੋਹਲੀ ਨੇ ਆਸ਼ਰਾ ਭਵਨ ਦੇ ਪ੍ਰਬੰਧਨ ਸਮੇਤ ਮੀਟਿੰਗ ਵਿੱਚ ਸ਼ਾਮਲ ਸਾਰਿਆਂ ਦਾ ਉਹਨਾਂ ਦੀ ਸਰਗਰਮ ਭਾਗੀਦਾਰੀ ਲਈ ਧੰਨਵਾਦ ਕੀਤਾ