ताज़ा खबरपंजाब

ਅਧੀਨ ਸੇਵਾਵਾ ਚੋਣ ਬੋਰਡ ਰਾਹੀ ਦਫਤਰ ਡਿਪਟੀ ਕਮਿਸ਼ਨਰ ਬਰਨਾਲਾ ਵਿੱਚ ਆਊਟਸੋਰਸਿੰਗ ਰਾਹੀਂ ਭਰਤੀ ਕੀਤੇ 24 ਕਲਰਕਾਂ ਦਾ ਰੁਜਗਾਰ ਖੋਹੇ ਜਾਣ ਦੇ ਰੋਸ ਵਜੋਂ

ਮਿਤੀ 04,05 ਅਗਸਤ 2022 ਨੂੰ ਦਫਤਰ ਡਿਪਟੀ ਕਮਿਸ਼ਨਰ, ਬਰਨਾਲਾ ਵਿਖੇ ਕੰਮ ਬੰਦ ਕਰਕੇ DC ਦਫਤਰ ਧਰਨਾ ਦਿੱਤਾ ਜਾਵੇਗਾ : ਤੇਜਿੰਦਰ ਸਿੰਘ ਨੰਗਲ

ਬਰਨਾਲਾ 3 ਅਗਸਤ (ਬਿਊਰੋ) : ਦਫਤਰ ਡਿਪਟੀ ਕਮਿਸ਼ਨਰ ਬਰਨਾਲਾ ਵਿਖੇ ਸਾਲ 01-01-2010 ਤੋ 24 ਕਲਰਕ ਆਊਟਸੋਰਸਿੰਗ ਰਾਹੀਂ ਲਗਾਤਾਰ ਪਿਛਲੇ 12 ਸਾਲਾਂ ਤੋਂ ਸਰਕਾਰ ਵੱਲੋਂ ਮੰਨਜ਼ੂਰਸ਼ੁਦਾ ਅਸਾਮੀਆਂ ਤੇ ਆਪਣੀ ਡਿਊਟੀ ਪੂਰੀ ਜਿੰਮੇਵਾਰੀ ਨਾਲ ਨਿਭਾ ਰਹੇ ਹਨ। ਪਿਛਲੀ ਸਰਕਾਰ ਵੱਲੋਂ ਅਧੀਨ ਸੇਵਾਵਾਂ ਚੋਣ ਬੋਰਡ ਰਾਹੀ ਕਲਰਕਾਂ ਦੀ ਭਰਤੀ ਪ੍ਰਕਿਰਿਆਂ ਸ਼ੁਰੂ ਕੀਤੀ ਗਈ ਸੀ। ਜਿਸਦਾ ਲਿਖਤੀ ਇਮਤਿਹਾਨ ਹੋਣ ਉਪੰਰਤ ਟਾਇਪ ਟੈਸਟ ਦੀ ਪ੍ਰਕਿਰਿਆ ਵੀ ਮੁਕੰਮਲ ਹੋ ਚੁੱਕੀ ਹੈ। ਜਿਸ ਵਿੱਚ ਦਫਤਰ ਡਿਪਟੀ ਕਮਿਸ਼ਨਰ ਬਰਨਾਲਾ ਵਿਖੇ 24 ਕਲਰਕ ਅਲਾਟ ਕੀਤੇ ਜਾਣ ਬਾਰੇ ਅਧੀਨ ਸੇਵਾਵਾ ਚੋਣ ਬੋਰਡ ਵੱਲੋ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ।
ਇਹਨਾਂ 24 ਕਲਰਕਾਂ ਦੀ ਨਿਯੁਕਤੀ ਬਤੌਰ ਕਲਰਕ ਆਊਟਸੋਰਸਿੰਗ ਰਾਹੀਂ ਉਸ ਸਮੇਂ ਕੀਤੀ ਗਈ ਸੀ, ਜਦੋਂ ਬਰਨਾਲਾ ਜਿਲ੍ਹਾ ਨਵਾਂ ਹੋਂਦ ਵਿੱਚ ਆਇਆ ਸੀ ਅਤੇ ਉਸ ਸਮੇਂ ਇਸ ਦਫਤਰ ਕੋਲ ਸਟਾਫ ਦੀ ਬਹੁਤ ਜਿਆਦਾ ਘਾਟ ਸੀ। ਇਹ 24 ਕਰਮਚਾਰੀ ਪਿਛਲੇ 12 ਸਾਲ ਤੋਂ ਪੱਕੇ ਹੋਣ ਦੀ ਆਸ ਵਿੱਚ ਆਪਣੀਆਂ ਸੇਵਾਵਾਂ ਇਮਾਨਦਾਰੀ ਨਾਲ ਨਿਭਾ ਰਹੇ ਹਨ। ਇਹਨਾਂ ਉਕਤ 24 ਕਲਰਕਾਂ ਵੱਲੋਂ ਨਿਰਧਾਰਤ ਸਪੀਡ ਮੁਤਾਬਿਕ ਅੰਗਰੇਜੀ/ਪੰਜਾਬੀ ਟਾਈਪ ਟੈਸਟ ਵੀ ਪਾਸ ਕੀਤੇ ਹੋਏ ਹਨ। ਦਫ਼ਤਰ ਡਿਪਟੀ ਕਮਿਸ਼ਨਰ ਰੂਪਨਗਰ ਅਤੇ ਮੋਹਾਲੀ ਵਿਖੇ ਵੀ ਆਊਟਸੋਰਸਿੰਗ ਰਾਹੀਂ ਭਰਤੀ ਕੀਤੇ ਗਏ ਕਰਮਚਾਰੀ ਕੰਮ ਕਰ ਰਹੇ ਹਨ ਪਰ ਉਹਨਾਂ ਜਿਲ੍ਹਿਆਂ ਵਿੱਚ ਉਹਨਾਂ ਆਊਟਸੋਰਸਿੰਗ ਮੁਲਾਜਮਾਂ ਦੀਆਂ ਪੋਸਟਾਂ ਤੇ ਪੱਕੀ ਭਰਤੀ ਨਹੀ ਹੋ ਰਹੀ। ਹੁਣ ਅਧੀਨ ਸੇਵਾਵਾਂ ਚੋਣ ਬੋਰਡ ਰਾਹੀਂ ਜੋ 24 ਕਲਰਕ ਦਫਤਰ ਡਿਪਟੀ ਕਮਿਸ਼ਨਰ ਬਰਨਾਲਾ ਵਿਖੇ ਭੇਜੇ ਜਾ ਰਹੇ ਹਨ, ਉਨ੍ਹਾਂ ਦੇ ਇਥੇ ਨਿਯੁਕਤ ਹੋਣ ਨਾਲ ਇਨ੍ਹਾਂ ਆਊਟਸੋਰਸ ਤੇ ਭਰਤੀ 24 ਕਲਰਕਾਂ ਦਾ ਰੁਜਗਾਰ ਖਤਰੇ ਵਿੱਚ ਹੈ। ਇਹ ਸਾਰੇ ਕਰਮਚਾਰੀ ਆਪਣੀ ਭਰਤੀ ਦੀ ਉਮਰ ਸੀਮਾਂ ਇਸ ਦਫਤਰ ਵਿੱਚ ਨੌਕਰੀ ਕਰਦੇ ਖਤਮ ਕਰ ਚੁੱਕੇ ਹਨ ਅਤੇ ਹੁਣ ਜੇਕਰ ਇਹਨਾਂ ਦਾ ਰੁਜਗਾਰ ਖੋਹਿਆ ਜਾਂਦਾ ਹੈ ਤਾਂ ਇਹ ਕਰਮਚਾਰੀ ਕਿਤੇ ਹੋਰ ਨੌਕਰੀ ਲਈ ਅਪਲਾਈ ਵੀ ਨਹੀ ਕਰ ਸਕਦੇ। ਇਹਨਾਂ ਕਰਮਚਾਰੀਆਂ ਦਾ ਰੁਜਗਾਰ ਖੋਹੇ ਜਾਣ ਦੇ ਰੋਸ ਵੱਜੋਂ ਦਫ਼ਤਰ ਡਿਪਟੀ ਕਮਿਸ਼ਨਰ ਬਰਨਾਲਾ ਦੇ ਸਮੂਹ ਕਰਮਚਾਰੀ ਮਿਤੀ 04,05 ਅਗਸਤ 2022 ਨੂੰ ਦੋ ਦਿਨ ਕੰਮ ਬੰਦ ਕਰਕੇ ਧਰਨੇ ਤੇ ਬੈਠਣਗੇ। ਇਸ ਧਰਨੇ ਵਿੱਚ ਤਰਨ ਤਾਰਨ, ਮੋਹਾਲੀ ਅਤੇ ਰੂਪਨਗਰ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਦਫਤਰਾਂ ਵਿੱਚ ਆਊਟਸੋਰਸ ਰਾਹੀਂ ਭਰਤੀ ਹੋਏ ਸਾਰੇ ਕਰਮਚਾਰੀ ਸ਼ਾਮਿਲ ਹੋਣਗੇ। ਇਸ ਦੋ ਦਿਨਾਂ ਹੜਤਾਲ ਦੌਰਾਨ ਆਮ ਜਨਤਾ ਨੂੰ ਸਰਕਾਰੀ ਕੰਮਾਂ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦੀ ਸਾਰੀ ਜਿੰਮੇਵਾਰੀ ਜਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ।

ਤੇਜਿੰਦਰ ਸਿੰਘ ਨੰਗਲ, ਸੂਬਾ ਪ੍ਰਧਾਨ DC ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਅਤੇ ਹੋਰ।
ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਸਕੱਤਰ, ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਨੂੰ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣ ਕਿ ਇਸ਼ਤਿਹਾਰ ਨੰਬਰ 17 ਆਫ 2021 ਰਾਹੀਂ ਨਵੇਂ ਭਰਤੀ ਕੀਤੇ ਜਾਣ ਵਾਲੇ ਕਲਰਕਾਂ ਵਿੱਚੋਂ ਦਫਤਰ ਡਿਪਟੀ ਕਮਿਸ਼ਨਰ, ਬਰਨਾਲਾ ਨੂੰ ਕੋਈ ਵੀ ਕਲਰਕ ਅਲਾਟ ਨਾ ਕੀਤਾ ਜਾਵੇ, ਕਿਉਂ ਜੋ ਪਹਿਲਾਂ ਤੋੱ ਹੀ ਇਹਨਾਂ 24 ਅਸਾਮੀਆਂ ਤੇ ਆਊਟਸੋਰਸ ਤੇ ਭਰਤੀ ਹੋਏ ਕਲਰਕ ਕੰਮ ਕਰ ਰਹੇ ਹਨ। ਇਸ ਬਾਰੇ ਡਿਪਟੀ ਕਮਿਸ਼ਨਰ, ਬਰਨਾਲਾ ਨੂੰ ਯੂਨੀਅਨ ਆਗੂਆਂ ਵੱਲੋਂ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਦੇਣ ਸਮੇਂ ਸ. ਤੇਜਿੰਦਰ ਸਿੰਘ ਨੰਗਲ, ਸੂਬਾ ਪ੍ਰਧਾਨ, ਰੇਸ਼ਮ ਸਿੰਘ ਸੂਬਾ ਮੀਤ ਪ੍ਰਧਾਨ, ਜਸਵੰਤ ਸਿੰਘ ਮੌਜੋਂ ਸੂਬਾ ਪ੍ਰੈੱਸ ਸਕੱਤਰ, ਸੰਦੀਪ ਸਿੰਘ, ਸੂਬਾ ਸਹਾਇਕ ਪ੍ਰੈੱਸ ਸਕੱਤਰ, ਰਮਨਪ੍ਰੀਤ ਕੌਰ ਸੂਬਾ ਪ੍ਰਧਾਨ, ਵੀਰਪਾਲ ਕੌਰ ਸੂਬਾ ਜਨਰਲ ਸਕੱਤਰ ਆਊਟ ਸੋਰਸ ਕਰਮਚਾਰੀ ਯੂਨੀਅਨ, ਸ੍ਰੀ ਵਿੱਕੀ ਡਾਬਲਾ, ਪਰਮਜੀਤ ਸਿੰਘ DC ਦਫ਼ਤਰ ਮਾਨਸਾ ਆਦਿ ਆਗੂ ਹਾਜ਼ਰ ਸਨ।

Related Articles

Leave a Reply

Your email address will not be published.

Back to top button