ਜੰਡਿਆਲਾ ਗੁਰੂ/ਅੰਮ੍ਰਿਤਸਰ, (ਕੰਵਲਜੀਤ ਸਿੰਘ ਲਾਡੀ, ਸੁਖਜਿੰਦਰ ਸਿੰਘ) : ਪੰਜਾਬ ‘ਚ’ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋ ਵੱਖ ਵੱਖ ਸਰਕਾਰੀ ਵਿਭਾਗਾਂ ਵਿੱਚ ਬੈਠੇ ਭ੍ਰਿਸ਼ਟਾਚਾਰੀ ਅਧਿਕਾਰੀਆ ਖਿਲਾਫ਼ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਪੁਲਿਸ ਮੁਲਾਜ਼ਮਾਂ , ਮਾਲ ਵਿਭਾਗ ,ਕਾਰਪੋਰੇਸ਼ਨ ਦੇ ਅਧਿਕਾਰੀ ,ਰਾਜਨੇਤਾਵਾਂ ਵਿਰੁੱਧ ਵੱਡੀਆਂ ਕਾਰਵਾਈਆਂ ਕੀਤੀਆ। ਪਰ ਇਕ ਹੋਰ ਖਾਸ ਮਹਿਕਮਾ ਅਜੇ ਬਾਕੀ ਹੈ ਜਿਸ ਖਿਲਾਫ਼ ਕਾਰਵਾਈ ਅਮਲ ਵਿਚ ਲਿਆਉਣੀ ਅਤਿ ਜਰੂਰੀ ਹੈ।ਇਹ ਮਹਿਕਮਾ ਹੈ ਮੈਡੀਕਲ ਦਾ ਸਰਕਾਰੀ ਡਾਕਟਰਾਂ ਦਾ ਜਿਸ ਵਿੱਚ ਵੱਡੇ ਪੱਧਰ ਤੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ । ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਕੋਈ ਵੀ ਸਰਕਾਰੀ ਡਾਕਟਰ ਪ੍ਰਾਈਵੇਟ ਪ੍ਰੈਕਟਿਸ ਨਹੀ ਕਰ ਸਕਦਾ ਕਿਉਂਕਿ ਸਰਕਾਰ ਵਲੋ ਹਰ ਮਹੀਨੇ ਸਰਕਾਰੀ ਡਾਕਟਰਾਂ ਨੂੰ NPA ਦੇ ਰੂਪ ਵਿਚ ਵੱਡੀ ਰਕਮ ਦਿੱਤੀ ਜਾਂਦੀ ਹੈ । ਜੇਕਰ ਅਸੀਂ ਹਿਸਾਬ ਲਗਾਈਏ ਤਾਂ ਪੰਜਾਬ ਸਰਕਾਰ ਵਲੋ ਕਰੋੜਾਂ ਰੁਪਏ NPA ਦੇ ਰੂਪ ‘ਚ’ ਖਰਚੇ ਜਾਂਦੇ ਹਨ ।
ਇਸ ਦੇ ਬਾਵਜੂਦ ਵੀ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ , ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦੇ ਡਾਕਟਰ ਸ਼ਰੇਆਮ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ ਗੈਰ ਕਾਨੂੰਨੀ ਪ੍ਰੈਕਟਿਸ ਕਰਨ ਵਾਲੇ ਡਾਕਟਰਾਂ ਖਿਲਾਫ਼ ਉਚ ਅਧਿਕਾਰੀਆਂ ਵਲੋ ਕੋਈ ਐਕਸ਼ਨ ਨਾ ਕਰਨਾ ਵੀ ਕਈ ਸਵਾਲ ਖੜੇ ਕਰਦਾ ਹੈ। ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦੇ ਵਿਚ ਨਿਯੁਕਤ ਕੁਝ ਅਜੇਹੇ ਡਾਕਟਰ ਹਨ ਜਿਨ੍ਹਾਂ ਵਲੋ ਅਪਣੇ ਪ੍ਰਾਈਵੇਟ ਹਸਪਤਾਲ ਖੋਲੇ ਗਏ ਹਨ ਜਿਸ ਰਾਹੀਂ ਇਹ ਡਾਕਟਰ ਮੋਟੀ ਕਮਾਈ ਕਰ ਰਹੇ ਹਨ ਅਤੇ ਕੁਝ ਅਜੇਹੇ ਡਾਕਟਰ ਹਨ ਜਿਨ੍ਹਾਂ ਵਲੋ ਸਰਕਾਰੀ ਹਸਪਤਾਲ ਤੋ ਅਸਤੀਫਾ ਦੇਣ ਤੋ ਬਾਅਦ ਅਪਣੇ ਪ੍ਰਾਈਵੇਟ ਹਸਪਤਾਲ ਚਲਾਏ ਜਾ ਰਹੇ ਹਨ।ਜਿੰਨਾ ਦੀ ਇਨਕਮ ਦੀ ਜਾਂਚ ਹੋਣੀ ਚਾਹੀਦੀ ਹੈ ਇਥੇ ਇਕ ਸਵਾਲ ਖੜਾ ਹੁੰਦਾ ਹੈ ਕਿ ਜੋ ਇਨਕਮ ਇਹਨਾਂ ਸਰਕਾਰੀ ਡਾਕਟਰਾਂ ਰਾਹੀ ਅਪਣੇ ਪ੍ਰਾਈਵੇਟ ਹਸਪਤਾਲ ਰਾਹੀ ਕੀਤੀ ਜਾਂਦੀ ਹੈ ਕਿ ਇਸ ਦਾ ਹਿਸਾਬ ਇਨਕਮ ਟੈਕਸ ਵਿਭਾਗ ਨੂੰ ਦਿੱਤਾ ਜਾਂਦਾ ਹੈ ਜਾ ਨਹੀਂ ? ਇਹ ਇਨਕਮ ਸਿੱਧੇ ਰੂਪ ਵਿਚ ਬਲੈਕ ਮਨੀ ਹੈ ਜਿਸ ਤੇ ਇਨਕਮ ਟੈਕਸ ਵਿਭਾਗ ਅਤੇ ਵਿਜੀਲੈਂਸ ਵਲੋ ਕਾਰਵਾਈ ਅਮਲ ਵਿਚ ਲਿਆਉਣੀ ਅਤਿ ਜਰੂਰੀ ਹੈ ।
ਇਹ ਸਰਕਾਰੀ ਡਾਕਟਰ ਸਿੱਧੇ ਰੂਪ ਵਿਚ ਪੰਜਾਬ ਸਰਕਾਰ ਨਾਲ ਧੋਖਾ ਕਰ ਰਹੇ ਹਨ ਅਤੇ ਸਰਕਾਰੀ ਰੈਵੀਨਿਊ ਨੂੰ ਵੱਡਾ ਖੋਰਾ ਲਾ ਰਹੇ ਹਨ ਸਰਕਾਰੀ ਖਜਾਨੇ ਦਾ ਪੈਸਾ ਪੰਜਾਬ ਦੀ ਜਨਤਾ ਦਾ ਪੈਸਾ ਹੈ ਜੋ ਟੈਕਸਾਂ ਦੇ ਰੂਪ ਵਿੱਚ ਇਕੱਠਾ ਕੀਤਾ ਜਾਂਦਾ ਹੈ ।
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਅਪੀਲ ਹੈ ਕਿ ਇਹਨਾਂ ਸਰਕਾਰੀ ਡਾਕਟਰਾਂ ਤੇ ਠੋਸ ਕਾਰਵਾਈ ਅਮਲ ਵਿਚ ਲਿਆ ਕੇ ਪੰਜਾਬ ਦੀ ਜਨਤਾ ਦਾ ਪੈਸਾ ਪੰਜਾਬ ਦੀ ਤਰੱਕੀ ਤੇ ਖਰਚਿਆਂ ਜਾਵੇ।