ਜੰਡਿਆਲਾ ਗੁਰੂ , 30 ਜੁਲਾਈ (ਕੰਵਲਜੀਤ ਸਿੰਘ ਲਾਡੀ, ਸੁਖਜਿੰਦਰ ਸਿੰਘ) : ਭਾਰਤ ਵਿੱਚ ਵੱਸਦੇ ਸਿੱਖਾਂ ਉਪਰ ਛੋਟੀਆਂ ਛੋਟੀਆਂ ਘਟਨਾਵਾਂ ਕਰਕੇ ਸਿੱਖ ਕੌਮ ਨੂੰ ਉਕਸਾਇਆ ਜਾ ਰਿਹਾ ਹੈ ਅਤੇ ਪੰਜਾਬ ਦੀ ਅਮਨ ਨੂੰ ਭੰਗ ਕਰਨ ਲਈ ਘਿਨੌਣੀਆਂ ਹਰਕਤਾਂ ਕਰਕੇ ਸਿੱਖ ਕੌਮ ਦੇ ਜਜ਼ਬੇ ਨੂੰ ਪਰਖਿਆਂ ਜਾ ਰਿਹਾ ਹੈ ਇਕ ਗੱਲ ਪੂਰਾ ਵਿਸ਼ਵ ਜਾਣਦਾ ਹੈ ਕਿ ਸਿੱਖ ਸਾਂਤੀ ਦਾ ਪ੍ਰਤੀਕ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਗੁਰਦੁਆਰਾ ਸਿੰਘ ਸਭਾ ਸਿਲਵਸ ਅਮਰੀਕਾ ਦੇ ਪ੍ਰਧਾਨ ਅਤੇ ਅਮਰੀਕਾ ਇਕਾਈ ਦੇ ਇੰਚਾਰਜ ਜਥੇਦਾਰ ਜਸਵਿੰਦਰ ਸਿੰਘ ਜੱਸੀ ਬੁੱਢਾ ਦਲ ਜੀ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਸਕੂਲਾਂ ਕਾਲਜਾਂ ਅਤੇ ਯੂ ਐੱਸ ਏ ਵਿੱਚ ਵਸਦੇ ਪੰਜਾਬੀਆਂ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਜਾਂਦੀ ਹੈ ਅਤੇ ਇਥੋਂ ਦੇ ਰਹਿਣ ਵਾਲੇ ਲੋਕ ਗੁਰੂ ਦੇ ਸਿੱਖ ਦੇ ਦਰਸ਼ਨ ਕਰਕੇ ਖੁਸ਼ੀ ਮਹਿਸੂਸ ਕਰਦੇ ਹਨ ਲੇਕਿਨ ਪੰਜਾਬ ਦੀ ਧਰਤੀ ਤੇ ਵੱਸਦਿਆ ਹੋਇਆਂ ਸਕੂਲਾਂ ਕਾਲਜਾਂ ਵਿੱਚੋ ਸਿੱਖ ਨੌਜਵਾਨ ਵੀ ਵਿਦਿਆ ਹਾਸਲ ਕਰਦੇ ਹਨ ਅਤੇ ਭਾਰਤ ਵਿੱਚੋਂ ਹਾਸਲ ਕੀਤੀ ਵਿਦਿਆ ਦੀ ਸ਼ੋਭਾ ਪੂਰੇ ਵਿਸ਼ਵ ਵਿਚ ਹੋ ਰਹੀ ਹੈ ਅਤੇ ਭਾਰਤ ਦੇ ਸਿੱਖ ਨੌਜਵਾਨ ਉਚੇ ਉਚੇ ਅਹੁਦਿਆਂ ਤੇ ਪਹੁੰਚ ਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਹਨ ਲੇਕਿਨ ਕੁਝ ਸ਼ਰਾਰਤੀ ਅਧਿਕਾਰੀਆਂ ਵੱਲੋਂ ਬਠਿੰਡਾ ਦੇ ਇੱਕ ਕਾਲਜ਼ ਵਿੱਚ ਪ੍ਰੀਖਿਆ ਮੌਕੇ ਸਿੱਖ ਨੌਜੁਆਨ ਦਾ ਸਿੱਖ ਨਿਸਾਨੀ ਕੜਾ ਉਤਾਰਿਆ ਗਿਆ ਅਤੇ ਉਸ ਮਸਲੇ ਨੂੰ ਪੰਜਾਬ ਸਰਕਾਰ ਵੱਲੋਂ ਗੰਭੀਰਤਾ ਨਾਲ ਨਾ ਲੈਣ ਕਾਰਨ ਫਿਰ ਦੁਬਾਰਾ ਜਲੰਧਰ ਦੇ ਇਕ ਕਾਲਜ ਵਿਚ ਕੜਾ ਉਤਾਰਿਆ ਗਿਆ ਜਿਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪੰਜਾਬ ਦੀ ਅਮਨ-ਸ਼ਾਂਤੀ ਨੂੰ ਕਾਇਮ ਰੱਖਣ ਲਈ ਧਾਰਮਿਕ ਚਿੰਨ੍ਹ ਉਤਾਰਨ ਵਾਲੇ ਅਧਿਕਾਰੀਆਂ ਉਪਰ ਸਖ਼ਤ ਨੋਟਿਸ ਲੈ ਕਿ ਸਿੱਖ ਕੌਮ ਦੇ ਰੋਹ ਨੂੰ ਸ਼ਾਂਤ ਕੀਤਾ ਜਾਵੇ I ਪੰਜਾਬ ਵਾਸੀਆਂ ਨੂੰ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦਿਆਂ ਸ਼ਰਾਰਤੀ ਅਨਸਰਾਂ ਦੀਆਂ ਕੋਝੀਆਂ ਹਰਕਤਾਂ ਤੋਂ ਸੁਚੇਤ ਹੋਣ ਦੀ ਲੋੜ I