ਜਲੰਧਰ, 29 ਜੁਲਾਈ (ਬਿਊਰੋ) : ਸ਼੍ਰੀ ਸਵਰਨਦੀਪ ਸਿੰਘ , ਪੀ.ਪੀ.ਐਸ , ਸੀਨੀਅਰ ਪੁਲਿਸ ਕਪਤਾਨ , ਜਲੰਧਰ ( ਦਿਹਾਤੀ ) , ਜੀ ਦੇ ਦਿਸ਼ਾ ਨਿਰਦੇਸ਼ਾ ਸਮਾਜ ਦੇ ਮਾੜੇ ਅਨਸਰਾਂ/ਕਤਲ ਦੀਆਂ ਵਾਰਦਾਤਾਂ ਕਰਨ ਵਾਲੇ ਦੋਸ਼ੀਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ , ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ. ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਿਲਾ ਜਲੰਧਰ ਦਿਹਾਤੀ ਅਤੇ ਸ਼੍ਰੀ ਸਰਬਜੀਤ ਰਾਏ ਪੀ.ਪੀ.ਐਸ ਉਪ ਪੁਲਿਸ ਕਪਤਾਨ , ਸਬ ਡਵੀਜਨ ਆਦਮਪੁਰ , ਜਲੰਧਰ ( ਦਿਹਾਤੀ ) ਅਗਵਾਈ ਹੇਠ ਇੰਸਪੈਕਟਰ ਰਾਜੀਵ ਕੁਮਾਰ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵੱਲੋ ਪਿੰਡ ਜਲਭੈ ਵਿਖੇ ਹੋਏ ਅੰਨੇ ਕਤਲ ਦੀ ਗੁਥੀ ਨੂੰ 3 ਦਿਨਾਂ ਦੇ ਅੰਦਰ ਸੁਲਝਾ ਕੇ 4 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਵਰਨਦੀਪ ਸਿੰਘ , ਪੀ.ਪੀ.ਐਸ.ਸੀਨੀਅਰ ਪੁਲਿਸ ਕਪਤਾਨ , ਜਲੰਧਰ ( ਦਿਹਾਤੀ ) , ਜੀ ਦੱਸਿਆ ਕਿ ਮਿਤੀ 25.07.2022 ਨੂੰ ਰਜਿੰਦਰ ਕੁਮਾਰ ਪੁੱਤਰ ਧਰਮਪਾਲ ਵਾਸੀ ਉਪਕਾਰ ਨਗਰ ਲੰਮਾ ਪਿੰਡ , ਜਲੰਧਰ ਨੇ ਬਿਆਨ ਦਰਜ ਕਰਾਇਆ ਕਿ ਉਸਦਾ ਲੜਕਾ ਲਵਲੀਨ ਜਿਸਨੇ ਪ੍ਰੇਮ ਵਿਆਹ ਕਰਵਾਇਆ ਹੈ ਜੋ ਇਸ ਵਕਤ ਆਪਣੇ ਸਹੁਰੇ ਪਿੰਡ ਜਲਭੈ ਰਹਿ ਰਿਹਾ ਹੈ , ਜੋ ਮਿਤੀ 25.07.2022 ਨੂੰ ਲਵਲੀਨ ਦੀ ਪਤਨੀ ਨੇ ਉਸਨੂੰ ਫੋਨ ਪਰ ਦੱਸਿਆ ਕਿ ਲਵਲੀਨ ਦਾ ਕਿਸੇ ਨਾਮਲੂਮ ਵਿਅਕਤੀਆ ਨੇ ਕਤਲ ਕਰਕੇ ਉਸਨੂੰ ਨੇੜੇ ਸਫੀਪੁਰ ਰੋੜ , ਪਿੰਡ ਜਲਭੈ ਰਸਤੇ ਵਿੱਚ ਸੁੱਟਕੇ ਉਸ ਦੀ ਦੇਹ ਨੂੰ ਅੱਗ ਲਗਾ ਦਿੱਤੀ । ਜਿਸ ਦੇ ਬਿਆਨ ਤੇ ਥਾਣਾ ਆਦਮਪੁਰ ਵੱਲੋਂ ਮੁਕੱਦਮਾ ਨੰ : 127 ਮਿਤੀ 25.07.2022 ਅ : ਧ 302,201 ਭ : ਦ ਥਾਣਾ ਆਦਮਪੁਰ ਦਰਜ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਅਮਲ ਵਿੱਚ ਲਿਆਦੀ ਗਈ ।
ਦੋਰਾਨੇ ਤਫਤੀਸ਼ ਮੁਦਈ ਮੁਕੱਦਮਾ ਰਜਿੰਦਰ ਕੁਮਾਰ ਨੇ ਆਪਣੇ ਲੜਕੇ ਦੇ ਸਹੁਰਿਆਂ ਉੱਤੇ ਸ਼ੱਕ ਜਾਹਿਰ ਕੀਤਾ ਸੀ ਕਿ ਉਸਦੇ ਦੋਵੇਂ ਸਾਲੇ ਅਤੇ ਸੱਸ – ਸੁਹਰਾ ਇਸ ਨਾਲ , ਇਸ ਗੱਲ ਤੋਂ ਬਹੁਤ ਨਰਾਜ ਰਹਿੰਦੇ ਸਨ ਕਿ ਉਸ ਨੇ ਪ੍ਰੇਮ ਵਿਆਹ ਕਰਵਾਇਆ ਹੈ ਅਤੇ ਇਸ ਸਬੰਧੀ ਮੇਰੇ ਲੜਕੇ ਨੇ ਮੈਨੂੰ 2-3 ਵਾਰ ਦੱਸਿਆ ਸੀ ਕਿ ਮੇਰੇ ਦੋਵੇਂ ਸਾਲੇ ਅਤੇ ਮੇਰੀ ਸੱਸ ਸੁਹਰਾ ਮੈਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਹਨ । ਇਸ ਤੇ ਡੀ.ਐਸ.ਪੀ ਆਦਮਪੁਰ ਅਤੇ ਥਾਣਾ ਮੁਖੀ ਵਲੋਂ ਗੰਭੀਰਤਾ ਨਾਲ ਤਕਨੀਕੀ ਆਧਾਰ ਤੇ ਮੁਕੱਦਮਾ ਦੀ ਤਫਤੀਸ਼ ਸ਼ੁਰੂ ਕੀਤੀ ਅਤੇ ਦੋਰਾਨੇ ਤਫਤੀਸ਼ ਦੋਸ਼ੀਆਂ ਜਸਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ , ਸ਼ਕੁੰਤਲਾ ਪਤਨੀ ਜਸਵਿੰਦਰ ਸਿੰਘ , ਯੁਵਰਾਜ ਸਿੰਘ ਪੁੱਤਰ ਜਸਵਿੰਦਰ ਸਿੰਘ , ਜੁਵਨਾਇਲ ਪੁੱਤਰ ਜਸਵਿੰਦਰ ਸਿੰਘ ਸਾਰੇ ਵਾਸੀਆਂਨ ਜਲਭੈ ਥਾਣਾ ਆਦਮਪੁਰ , ਜਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕੀਤਾ ਗਿਆ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਵਰਨਦੀਪ ਸਿੰਘ , ਪੀ.ਪੀ.ਐਸ , ਸੀਨੀਅਰ ਪੁਲਿਸ ਕਪਤਾਨ , ਜਲੰਧਰ ( ਦਿਹਾਤੀ ) , ਜੀ ਨੇ ਦੱਸਿਆ ਕਿ ਦੋਸ਼ੀਆਂ ਦੀ ਮੁਢਲੀ ਪੁੱਛਗਿੱਛ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਮਰਨ ਵਾਲਾ ਲਵਲੀਨ ਕੁਮਾਰ ਸ਼ਰਾਬ ਪੀਣ ਦਾ ਆਦਿ ਸੀ ਅਤੇ ਉਸ ਦਾ ਇਕ ਸਾਲਾ ਯੁਵਰਾਜ ਸਿੰਘ ਗ੍ਰੰਥੀ ਸੀ ।
ਲਵਲੀਨ ਕੁਮਾਰ ਸ਼ਰਾਬ ਪੀ ਕੇ ਆਪਣੀ ਘਰਵਾਲੀ ਨਾਲ ਅਤੇ ਬੱਚਿਆਂ ਨਾਲ ਮਾਰ ਕੁਟਾਈ ਕਰਦਾ ਸੀ । ਜੋ ਇਹ ਗੱਲ ਇਸ ਦੇ ਸਹੁਰੇ ਪਰਿਵਾਰ ਨੂੰ ਚੰਗੀ ਨਹੀਂ ਲੱਗਦੀ ਸੀ । ਮਿਤੀ : 25.07.22 ਨੂੰ ਲਵਲੀਨ ਕੁਮਾਰ ਦੁਪਹਿਰ ਵੇਲੇ ਸ਼ਰਾਬ ਪੀ ਕੇ ਘਰ ਆਇਆ ਅਤੇ ਆਪਣੀ ਪਤਨੀ ਅਤੇ ਲੜਕੀ ਨਾਲ ਝਗੜਾ ਕਰਨ ਲੱਗਾ । ਜਿਸ ਤੇ ਨਰਾਜ ਅਤੇ ਗੁੱਸੇ ਵਿੱਚ ਆਕੇ ਇਸ ਦੇ ਸਹੁਰੇ ਪਰਿਵਾਰ ਨੇ ਇਕੱਠੇ ਹੋ ਕੇ ਇਸ ਦੇ ਸਾਲੇ ਯੁਵਰਾਜ ਸਿੰਘ ਤੇ ਦੂਸਰਾ ਜੁਵਨਾਇਲ ਅਤੇ ਇਸ ਦੇ ਸਹੁਰੇ ਜਸਵਿੰਦਰ ਸਿੰਘ ਅਤੇ ਸੱਸ ਸ਼ਕੁੰਤਲਾ ਦੇਵੀ ਨੇ ਰੱਲ ਕੇ ਲਵਲੀਨ ਕੁਮਾਰ ਨੂੰ ਫੜ੍ਹ ਲਿਆ ।
ਇਸ ਦੇ ਸਿਰ ਵਿੱਚ ਕੜਾ ਮਾਰਿਆ ਅਤੇ ਮੂੰਹ ਵਿੱਚ ਕਪੜਾ ਪਾ ਕੇ ਇਸ ਦਾ ਸਾਹ ਘੁੱਟ ਦਿੱਤਾ ਅਤੇ ਇਸ ਨੂੰ ਮਾਰ ਦਿੱਤਾ ਤੇ ਫਿਰ ਰਾਤ ਸਮੇਂ ਇਸ ਦੀ ਲਾਸ਼ ਪਿੰਡ ਤੋਂ ਬਾਹਰ ਸਾਇਕਲ ਤੇ ਲਿਜਾ ਕੇ ਸੁੱਟ ਦਿੱਤੀ ਅਤੇ ਕਠਾਰ ਪੈਟਰੋਲ ਪੰਪ ਤੋਂ ਪੈਟਰੋਲ ਲਿਆ ਕੇ ਇਸ ਦੀ ਲਾਸ਼ ਉਪਰ ਛਿੜਕ ਕੇ ਅੱਗ ਲਗਾ ਦਿੱਤੀ ਤਾਂ ਜੋ ਲਾਸ਼ ਦੀ ਪਹਿਚਾਣ ਨਾ ਹੋ ਸਕੇ।
ਉਪਰੋਕਤ ਦੋਸ਼ੀਆਂ ਨੂੰ ਮਿਤੀ : 28.02.22 ਨੂੰ ਪਿੰਡ ਜਲਭੈ ਅਤੇ ਬਹਾਉਦੀਪੁਰ ਪਾਸੋਂ ਗ੍ਰਿਫਤਾਰ ਕੀਤਾ ਗਿਆ ਅਤੇ ਜੁਵਨਾਇਲ ਨੂੰ ਜੁਵਨਾਇਲ ਕੋਟਰ ਵਿੱਚ ਪੇਸ਼ ਕਰਕੇ ਪ੍ਰੋਟੈਕਸ਼ਨ ਹੋਮ ਲੁਧਿਆਣਾ ਵਿਖੇ ਭੇਜਿਆ ਗਿਆ ਹੈ । ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।