
ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਸਰਾਂ) : ਅੱਜ ਜੰਡਿਆਲਾ ਗੁਰੂ ਦੇ ਵੈਰੋਵਾਲ ਰੋਡ ਦੇ ਰਹਿਣ ਵਾਲੇ ਨਿੱਤ ਸਿਮਰਨ ਸਿੰਘ ਦੇ ਗ਼ਰੀਬ ਪਰਿਵਾਰ ਦੀ ਧੀ ਦੇ ਵਿਆਹ ਵਾਸਤੇ ਲਾਈਫ ਕੇਅਰ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਅੰਮ੍ਰਿਤਸਰ ਵਲੋ ਕੁੜੀ ਦੇ ਵਿਆਹ ਲਈ ਲੋੜੀਂਦਾ ਸਮਾਨ ਦਿੱਤਾ ਗਿਆ। ਇਸ ਮੌਕੇ ਤੇ ਲੜਕੀ ਦੇ ਦਾਦਾ ਜੀ ਨੇ ਸੋਸਾਇਟੀ ਵਾਲਿਆਂ ਦਾ ਬਹੁਤ ਧੰਨਵਾਦ ਕੀਤਾ ਕਿ ਓਨਾ ਨੇ ਇਸ ਗਰੀਬ ਪਰਿਵਾਰ ਦੀ ਲੜਕੀ ਦੇ ਵਿਆਹ ਵਾਸਤੇ ਜਰੂਰੀ ਸਮਾਨ ਦੇ ਕੇ ਓਨਾ ਦੀ ਮਦਦ ਕੀਤੀ ਹੈ। ਇਸ ਸੋਸਾਇਟੀ ਦੇ ਸਰਪਰਸਤ ਡਾਕਟਰ ਕੁਵਰ ਵਿਸ਼ਾਲ ਤੇ ਚੇਅਰਮੈਨ ਦੀਪਕ ਸੂਰੀ ਨੇ ਕਿਹਾ ਕਿ ਅਸੀ ਅਪਣੀ ਇਕ ਗਰੀਬ ਭੈਣ ਲਈ ਲੋਹੜੀ ਮੌਕੇ ਤੇ ਓਸਦੇ ਵਿਆਹ ਲਈ ਜੀ ਲੋੜੀਂਦਾ ਸਮਾਨ ਸੀ ਓਹ ਦਿੱਤਾ ਹੈ। ਤੇ ਅੱਗੇ ਤੋਂ ਵੀ ਸਾਡੀ ਸੋਸਾਇਟੀ ਇਸੇ ਤਰ੍ਹਾਂ ਗਰੀਬ ਲੋਕਾਂ ਦੀ ਧੀਆਂ ਭੈਣਾਂ ਲਈ ਜਿਨਾ ਵੀ ਸੋਸਾਇਟੀ ਵਲੋਂ ਹੋ ਸਕੇਗਾ ਵੱਧ ਤੋਂ ਵੱਧ ਸਮਾਨ ਦੇਕੇ ਮਦਦ ਕੀਤੀ ਜਾਵੇਗੀ। ਇਸ ਮੌਕੇ ਤੇ ਸਰਪਰਸਤ ਡਾਕਟਰ ਕੂਵਰ ਵਿਸ਼ਾਲ, ਚੈਅਰਮੈਨ ਦੀਪਕ ਸੂਰੀ,ਪ੍ਰਧਾਨ ਕਸ਼ਮੀਰ ਸਹੋਤਾ,ਮੁੱਖ ਸਲਾਹਕਾਰ ਮਨਦੀਪ ਸਿੰਘ(ਮੈਨੇਜਰ ਸਾਡਾ ਪਿੰਡ),ਐਸ ਕੇ ਬਿੰਦਰਾ ਜੀ,ਡਾਕਟਰ ਸਾਗ਼ਰ,ਨਿਸ਼ਾਨ ਸਿੰਘ ਅਟਾਰੀ,ਡਾਕਟਰ ਕਪਿਲ,ਕੁਲਦੀਪ ਸੋਨੀ, ਨਵੀਨ ਕਲਿਆਣ,ਡਾਕਟਰ ਪਵਨ ਕੁਮਾਰ,ਹਰਜਿੰਦਰ ਸਿੰਘ ਅਟਾਰੀ,ਵਿਜੈ ਕੁਮਾਰ ਚੋਪੜਾ ਜੰਡਿਆਲਾ ਗੁਰੂ ਤੇ ਕੁੜੀ ਦੇ ਪਰਿਵਾਰ ਵਾਲੇ ਹਾਜਿਰ ਸਨ।