ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਸਰਾਂ) : ਬੀਤੀ 1 ਜਨਵਰੀ ਨੂੰ ਆਪਸੀ ਝਗੜੇ ਦੇ ਕਾਰਨ ਮੁਹੱਲਾ ਸੇਖੂਪੁਰਾ ਦੇ ਵਸਨੀਕ ਅਭਿਸ਼ੇਕ ਸਿੰਘ ਉਰਫ ਅਭੀ ਦਾ ਕੁਝ ਵਿਅਕਤੀਆਂ ਵੱਲੋਂ ਗੋਲੀ ਮਾਰਕੇ ਕਤਲ ਦਿੱਤਾ ਗਿਆ ਸੀ ਜਿਸ ਦਾ ਮੁਕਦਮਾ ਜੰਡਿਆਲਾ ਗੁਰੂ ਥਾਣੇ ਵਿੱਚ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ। ਇਸ ਮਾਮਲੇ ਤੇ ਤੁਰੰਤ ਐਕਸ਼ਨ ਲੈਦਿਆਂ ਸ੍ਰੀ ਧਰੁੱਵ ਦਹੀਆ ਆਈ ਪੀ ਐੱਸ ਸੀਨੀਅਰ ਕਪਤਾਨ ਜਿਲਾਂ ਅੰਮ੍ਰਿਤਸਰ ਦਿਹਾਤੀ ਵੱਲੋਂ ਵੱਖ ਵੱਖ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਜੋ ਗੁਪਤ ਸੂਚਨਾ ਦੇ ਅਧਾਰ ਤੇ ਸੁਖਵਿੰਦਰਪਾਲ ਸਿੰਘ ਡੀ ਐੱਸ ਪੀ ਜੰਡਿਆਲਾ,
ਗੁਰਿੰਦਰਪਾਲ ਸਿੰਘ ਡੀ ਐੱਸ ਪੀ ਡੀ ਤੇ ਅਭਿਮੰਨਿਉ ਰਾਣਾ ਏ ਐਸ ਪੀ ਮਜੀਠਾ ਦੀ ਅਗਵਾਈ ਹੇਠ ਥਾਣਾ ਜੰਡਿਆਲਾ,ਲੋਪੋਕੇ,ਭਿੰਦੀਸੈਦਾ,ਮੱਤੇਵਾਲ,ਕੱਥੂਨੰਗਲ ਅਤੇ ਸੀ ਆਈ ਏ ਦੀਆਂ ਟੀਮਾਂ ਦੁਆਰਾ ਪਿੰਡ ਤਿੰਮੋਵਾਲ ਵਿਖੇ ਦੇਰ ਰਾਤ ਰੈਡ ਕਰਕੇ ਅਭਿਸ਼ੇਕ ਸਿੰਘ ਕਤਲ ਕਾਂਡ ਵਿੱਚ ਨਾਮਜਦ ਤਿੰਨ ਦੋਸ਼ੀ ਬਲਜੀਤ ਸਿੰਘ ਉਰਫ ਬੁੱਲੀ ਸਪੁੱਤਰ ਸੰਤੋਖ ਸਿੰਘ ਸੇਖੂਪੁਰਾ ਮਹੱਲਾ ਜੰਡਿਆਲਾ,ਸੁਖਵਿੰਦਰ ਸਿੰਘ ਉਰਫ ਕੁੱਦੂ ਪੁੱਤਰ ਮੁਖਿਤਾਰ ਸਿੰਘ,ਕਿਸ਼ਨ ਪੁੱਤਰ ਰਾਜਪਾਲ ਸਿੰਘ ਤਿੰਨੋ ਮੁੱਹਲਾ ਸੇਖੂਪੁਰਾ ਜੰਡਿਆਲਾ ਨੂੰ ਕਾਬੂ ਕੀਤਾ ਗਿਆ ਤੇ ਤਿੰਨ 32 ਬੋਰ ਪਿਸਤਲ ਸਮੇਤ ਤਿੰਨ ਮੈਗਜੀਨ,19 ਜਿੰਦਾ ਰੋਂਦ,38 ਬੋਰ ਪਿਸਤਲ,5ਜਿੰਦਾ ਰੋਂਦ,ਤਿੰਨ ਮੋਟਰ ਸਾਇਕਲ ਤੇ ਤਿੰਨ ਮੋਬਾਇਲ ਫੋਨ ਬਰਾਮਦ ਹੋਏ।ਬੁੱਲੀ ਜੰਡਿਆਲਾ ਜੱਗੂ ਭਗਵਾਨਪੁਰੀਆੰ ਦਾ ਕਰੀਬੀ ਮੰਨਿਆ ਜਾਦਾ ਹੈ ਤੇ ਵੱਖ ਵੱਖ ਮੁੱਕਦਮਿਆਂ ਵਿੱਚ ਜੰਡਿਆਲਾ ਗੁਰੂ,ਤਰਨ ਤਾਰਨ ਅਤੇ ਕਰਤਾਰਪੁਰ ਥਾਣੇ ਵਿੱਚ ਮੁਕਦਮੇ ਦਰਜ ਹਨ।