ਜੰਡਿਆਲਾ ਗੁਰੂ, 17 ਜੁਲਾਈ (ਕੰਵਲਜੀਤ ਸਿੰਘ ਲਾਡੀ) : ਅੱਜ ਪਿੰਡ ਵਡਾਲੀ ਡੋਗਰਾਂ ਦੇ ਸਰਕਾਰੀ ਐਲੀਮੈਂਟਰ ਸਕੂਲ ਵਿਖੇ ਸ਼੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ (ਰਜਿ.) ਦੇ ਸੇਵਾਦਾਰਾਂ ਵਲੋਂ ਸਕੂਲ ਵਿੱਚ ਫ਼ਲਦਾਰ ( ਅੰਬ , ਜਾਮਣੂ, ਅਮਰੂਦ , ਔਲਿਆਂ ) ਦੇ ਬੂਟੇ ਲਾਏ ਗਏ । ਇਸ ਮੌਕੇ ‘ਤੇ ਅੰਮ੍ਰਿਤਸਰ ਗਰੁੱਪ ਆਫ ਕਾਲਜਸ ਦੇ ਪ੍ਰਿੰਸੀਪਲ ਡਾ. ਵਿਜੈ ਕੁਮਾਰ ਬੰਗਾ ਵਲੋਂ ਬੂਟੇ ਲਾਏ ਗਏ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਬੰਗਾ ਨੇ ਕਿਹਾ ਕਿ, “ਸਾਨੂੰ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ, ਪਾਣੀ ਨੂੰ ਬਚਾਉਣ ਲਈ, ਸਕੂਲਾਂ , ਕਾਲਜਾਂ ਦੇ ਵਿੱਚ ਬੂਟੇ ਲਗਾਉਣੇ ਚਾਹੀਦੇ ਹਨ । ਫ਼ਲਦਾਰ ਬੂਟੇ ਸਾਨੂੰ ਛਾਂ ਦੇ ਨਾਲ ਨਾਲ ਖੱਟੇ-ਮਿੱਠੇ ਫ਼ਲ ਵੀ ਦਿੰਦੇ ਹਨ । ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ ਸਾਡੀ ਜ਼ਿਮੇਵਾਰੀ ਹੈ ।” ਡਾ. ਬੰਗਾ ਨੇ ਸ਼੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ (ਰਜਿ.) ਪਿੰਡ ਵਡਾਲੀ ਡੋਗਰਾਂ ਦੇ ਸੇਵਾਦਾਰਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਅੰਮ੍ਰਿਤਸਰ ਕਾਲਜ ਆਫ ਗਰੁੱਪ ਦੇ ਵਲੋਂ ਇਸ ਸੰਸਥਾ ਦਾ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਏਗਾ ।
ਇਸ ਮੌਕੇ ‘ਤੇ ਪ੍ਰਿੰਸੀਪਲ ਜਤਿੰਦਰ ਕੌਰ , ਅਧਿਆਪਕ ਚਰਨਜੀਤ ਸਿੰਘ , ਜਗਤਾਰ ਸਿੰਘ , ਨਵਰੀਤ ਕੌਰ , ਸ਼੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ (ਰਜਿ.) ਦੇ ਮੁੱਖ ਸੇਵਾਦਾਰ ਭਾਈ ਸਾਹਿਬ ਸਿੰਘ ਸੰਧੂ , ਮੀਤ ਪ੍ਰਧਾਨ ਸੰਦੀਪ ਸਿੰਘ ਮੌਜੀ , ਸਲਾਹਕਾਰ ਹੀਰਾ ਸਿੰਘ , ਜਰਨਲ ਸਕੱਤਰ ਰਣਜੀਤ ਸਿੰਘ ਜੋਸਨ , ਸਰਪੰਚ ਬੁੱਧ ਸਿੰਘ , ਗਿਆਨੀ ਸੁਰਜਨ ਸਿੰਘ , ਹਰਭਜਨ ਸਿੰਘ ਮੌਜੀ , ਡਾ. ਇਕਬਾਲ ਸਿੰਘ ਵਡਾਲੀ , ਜਸ਼ਨਪ੍ਰੀਤ ਸਿੰਘ ਵਡਾਲੀ , ਸੁਰਜੀਤ ਸਿੰਘ , ਸੁੱਖਾ ਚੱਕੀ ਆਲਾ , ਸੰਦੀਪ ਸਿੰਘ , ਜੋਬਨਜੀਤ ਸਿੰਘ , ਰੋਬਨਪ੍ਰੀਤ ਸਿੰਘ , ਸੁਰਿੰਦਰਪਾਲ ਸਿੰਘ , ਜੋਬਨਬੀਰ ਸਿੰਘ ਵਡਾਲੀ , ਦਵਿੰਦਰਪਾਲ ਸਿੰਘ , ਅਮਰਜੀਤ ਕੌਰ , ਪਰਮਜੀਤ ਕੌਰ , ਅਮਨ ਕੌਰ ਮੌਜੀ , ਕੁਲਵੰਤ ਕੌਰ , ਅਮਰੀਕ ਕੌਰ , ਬਲਦੇਵ ਸਿੰਘ ਮੈਂਬਰ , ਰਣਜੀਤ ਸਿੰਘ ਜੋਸਨ , ਹਰਜੀਤ ਸਿੰਘ ,ਸਾਜਨ ਰੰਗ ਵਾਲਾ , ਡਾਕਟਰ ਜਸਪਾਲ ਸਿੰਘ ਬਿੱਟੂ , ਜਸਬੀਰ ਸਿੰਘ ਮੈਂਬਰ ਆਦਿ ਹਾਜ਼ਰ ਸਨ।