ਜੰਡਿਆਲਾ ਗੁਰੂ, 17 ਜੁਲਾਈ (ਕੰਵਲਜੀਤ ਸਿੰਘ ਲਾਡੀ) : ਅੱਜ ਜੰਡਿਆਲਾ ਗੁਰੂ ਵਿਖੇ ਐਸ.ਐਸ.ਪੀ. ਸ.ਸਵਰਨਦੀਪ ਸਿੰਘ ਅਤੇ ਐਸ.ਪੀ.ਹੈਡਕੁਆਰਟਰ ਸ.ਗੁਰਮੀਤ ਸਿੰਘ ਚੀਮਾ ਤੇ ਡੀ.ਐਸ.ਪੀ.ਜੰਡਿਆਲਾ ਗੁਰੂ ਸ.ਕੁਲਦੀਪ ਸਿੰਘ ਦੀਆਂ ਹਦਾਇਤਾਂ ਅਨੁਸਾਰ ਅੱਜ ਨਵ ਨਿਯੁਕਤ ਤੇ ਇਮਾਨਦਾਰ ਸ੍ਰੀ ਦਵਿੰਦਰ ਕੁਮਾਰ ਸ਼ਰਮਾ ਜੀ ਨੇ ਥਾਣਾ ਜੰਡਿਆਲਾ ਗੁਰੂ ਦਾ ਚਾਰਜ ਸੰਭਾਲਿਆ ਹੈ ਉਨ੍ਹਾਂ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਦੱਸਿਆ ਕਿ ਥਾਣਾ ਮੁਖੀ ਹੋਣ ਦੇ ਨਾਤੇ ਮੈਂ ਵਿਸ਼ਵਾਸ ਦਿਵਾਉਂਦਾ ਹਾ ਕੀ ਥਾਣਾ ਜੰਡਿਆਲਾ ਗੁਰੂ ਵਿੱਚ ਹਾਰੇਕ ਦਾ ਮਾਣ ਸਤਿਕਾਰ ਕੀਤਾ ਜਾਵੇਗਾ
ਅਤੇ ਗੈਂਗਸਟਰ ਤੇ ਨਸ਼ਾ ਵੇਚਣ ਵਾਲਿਆਂ ਨੂੰ ਤੇ ਲੁੱਟਾਂ ਖੋਹਾ ਕਰਨ ਵਾਲਿਆਂ ਨੂੰ ਸਖਤ ਤਾੜਨਾ ਦਿੰਦੇ ਹੋਏ ਕਿਹਾ ਕੀ ਉਹ ਬਾਜ ਆ ਜਾਣ ਨਹੀਂ ਤਾਂ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਇਹ ਵੀ ਕਿਹਾ ਕੀ ਜੰਡਿਆਲਾ ਗੁਰੂ ਵਿਚ ਜਿਹੜੀ ਟ੍ਰੈਫਿਕ ਦੀ ਸੱਮਸਿਆ ਹੈ ਉਸ ਨੂੰ ਪਹਿਲ ਦੇ ਆਧਾਰ ਤੇ ਠੀਕ ਕੀਤਾ ਜਾਵੇਗਾ ਉਨ੍ਹਾਂ ਨੇ ਇਹ ਵੀ ਆਖਿਆ ਕੀ ਕਿਸੇ ਨੂੰ ਕਿਸੇ ਕਿਸਮ ਦੀ ਸੱਮਸਿਆ ਆਉਂਦੀ ਹੈ ਉਹ ਮੈਨੂੰ ਖੁਦ ਆ ਕੇ ਮਿਲ ਸਕਦੇ ਹਨ ਪਬਲਿਕ ਪੁਲਿਸ ਦਾ ਸਾਥ ਦੇਵੇ ਪੁਲਿਸ ਹਮੇਸ਼ਾ ਪਬਲਿਕ ਦੀ ਸੇਵਾ ਵਿੱਚ ਹਾਜਰ ਹੋਵੇਗੀ । ਇਸ ਤੋਂ ਪਹਿਲਾਂ ਐਸ .ਐਚ. ਓ. ਸ਼ਮਸ਼ੇਰ ਸਿੰਘ ਜੋ ਕੀ ਥਾਣਾ ਜੰਡਿਆਲਾ ਗੁਰੂ ਤੋਂ ਬਦਲ ਕੇ ਪੁਲਿਸ ਲਾਇਨ ਵਿਚ ਚਲੇ ਗਏ ਹਨ । ਓਨਾ ਦੀ ਜਗਾ ਤੇ ਹੁਣ ਦਵਿੰਦਰ ਕੁਮਾਰ ਸ਼ਰਮਾ ਜੀ ਨੇ ਥਾਣਾ ਮੁਖੀ ਦਾ ਅਹੁਦਾ ਸੰਭਾਲਿਆ ਹੈ।