ਮੁਕੇਰੀਆਂ ( ਜਸਵੀਰ ਸਿੰਘ ਪੁਰੇਵਾਲ): ਮੁਕੇਰੀਆਂ ਦੇ ਪਿੰਡ ਮਾਵਾ ਬਾਠਾਂ ਦੇ ਪ੍ਰਸਿੱਧ ਦਰਗਾਹ ਪੀਰ ਬਾਬਾ ਤੁੱਗਲ ਸ਼ਾਹ ਜੀ ਦੀ ਮੁਜਾਰ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਛਿੰਝ ਮੇਲਾ ਕਰਵਾਇਆ ਜਾ ਰਿਹੈ ਹੈ ਪਿਛਲੇ ਸਾਲ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਨਹੀਂ ਹੋ ਸਕਿਆ ਸੀ ਪਰ ਇਸ ਵਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਡੇਰਾ ਕਮੇਟੀ ਅਤੇ ਪਿੰਡ ਵਾਸੀਆਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਮੇਲੇ ਵਿੱਚ ਗੁੱਜ਼ਰ ਭਾਈਚਾਰੇ ਦੇ ਲੋਕ ਜੰਮੂ-ਕਸ਼ਮੀਰ, ਦਿੱਲੀ,ਯੂਪੀ ਵਰਗੇ ਸੂਬਿਆਂ ਤੋਂ ਇਥੇ ਪਹੁੰਚਦੇ ਹਨ। ਉਥੇ ਹੀ ਹਰ ਧਰਮ ਦੇ ਹੋਰ ਲੋਕ ਵੀ ਬੜੀ ਸ਼ਰਧਾ ਨਾਲ ਦਰਗਾਹ ਤੇ ਮੱਥਾ ਟੇਕਣ ਲਈ ਆਉਂਦੇ ਹਨ ਅੱਜ਼ ਡੇਰਾ ਕਮੇਟੀ ਅਤੇ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਵਿਰਕ ਵੱਲੋਂ ਮੇਲੇ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਗੱਦੀ ਨਸ਼ੀਨ ਬਾਬਾ ਰਾਮਾ ਸ਼ਾਹ ਜੀ ਗੁਗਜੈਲੋ, ਸਰਪੰਚ ਬਲਵਿੰਦਰ ਸਿੰਘ ਵਿਰਕ, ਸਾਬੀ ਹਾਜੀਪੁਰ, ਗੁਰਦੀਪ ਸਿੰਘ, ਸੁਰਜੀਤ ਸਿੰਘ ਪੁਰੇਵਾਲ, ਹਰਗੋਬਿੰਦ ਸਿੰਘ ਪੁਰੇਵਾਲ, ਅਸ਼ਵਨੀ ਕੁਮਾਰ, ਅਤੇ ਗੁੱਜਰ ਭਾਈਚਾਰੇ ਦੇ ਲੋਕ ਸ਼ਾਮਿਲ ਹੋਏ।