ਮੋਗਾ, 30 ਜੂਨ (ਬਿਊਰੋ) : ਸਾਬਕਾ ਸੈਨਿਕ ਸੈੱਲ [ਪੰਜਾਬ] ਬੀ ਜੇ ਪੀ ਦੀ ਸਪਤਾਹਿਕ ਵਰਚੁਅਲ ਮੀਟਿੰਗ ਸੰਗਠਨ ਦੇ ਪ੍ਰਦੇਸ਼ ਸੰਯੋਜਕ ਕਰਨਲ ਵਿਵੇਕ ਕੁਮਾਰ ਸ਼ਰਮਾ [ਸੇਵਾਮੁਕਤ] ਦੀ ਪ੍ਰਧਾਨਗੀ ਹੇਠ ਹੋਈ। ਪੰਜਾਬ ਦੇ ਵੱਖ ਵੱਖ ਇਲਾਕਿਆਂ ਤੌ ਸਾਬਕਾ ਸੈਨਿਕਾਂ ਦੇ ਪ੍ਰਤੀਨਿਧੀਆਂ ਤੌ ਇਲਾਵਾ ਕਰਨਲ ਜੈਬੰਸ ਸਿੰਘ ਬੀ ਜੇ ਪੀ ਦੇ ਰਾਜ ਮੀਡੀਆ ਸਲਾਹਕਾਰ ਨੇ ਵਿਸ਼ੇਸ਼ ਤੌਰ ਉਕਤ ਮੀਟਿੰਗ ਵਿੱਚ ਭਾਗ ਲਿਆ। ਸੰਗਠਨ ਦੇ ਸੰਯੋਜਕ ਨੇ ਸਭ ਨੂੰ ਜੀ ਆਇਆ ਆਖਦਿਆਂ ਹੋਏ ਮੀਟਿੰਗ ਦੀ ਸ਼ੁਰੂਆਤ ਕੀਤੀ। ਉਹਨਾਂ ਅਪਣੇ ਸੰਬੋਧਨ ਵਿੱਚ ਕਿਹਾ ਕਿ ਜਿਸ ਤਰਾਂ ਦੇਸ਼ ਦੀ ਸੁਰੱਖਿਆ ਲਈ ਆਪਾਂ ਤਨ ਦੇਹੀ ਨਾਲ ਸੇਵਾ ਕੀਤੀ ਹੈ, ਉਸ ਤਰਾਂ ਹੀ ਦੇਸ਼/ ਸੂਬੇ ਦੀ ਬੇਹਤਰੀ ਤੇ ਖੁਸ਼ਹਾਲੀ ਲਈ ਅਪਣਾ ਵਿਸ਼ੇਸ਼ ਯੋਗਦਾਨ ਪ੍ਰਦਾਨ ਕਰਨਾ ਜਰੂਰੀ ਹੈ। ਇਸ ਕਾਰਜ ਲਈ ਸਾਬਕਾ ਸੈਨਿਕਾਂ ਵਿੱਚ ਏਕਤਾ ਤੇ ਜਾਗਰੂਕਤਾ ਦਾ ਹੋਣਾ ਅਤਿ ਜਰੂਰੀ ਹੈ। ਅਗਨੀਪਥ ਸਕੀਮ ਵਿਕਸਿਤ ਦੇਸ਼ਾਂ ਵਿੱਚ ਤਾਂ ਪਹਿਲਾਂ ਹੀ ਚਾਲੂ ਹੈ। ਕੇਂਦਰ ਸਰਕਾਰ ਵਲੌ ਵਿਕਸਿਤ ਦੇਸ਼ਾਂ ਦੀ ਤਰਜ ਤੇ ਭਾਰਤ ਵਿੱਚ ਵੀ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਪਰ ਵਿਪੱਖ ਰਾਜਨੀਤਕ ਪਾਰਟੀਆਂ ਇਸ ਯੋਜਨਾ ਦੇ ਲਾਗੂ ਹੋਣ ਤੇ ਖੁਸ਼ ਨਹੀਂ ਹਨ। ਦੇਸ਼ ਦੇ ਵਰਿਸ਼ਟ ਨਾਗਰਿਕ ਹੋਣ ਦੇ ਨਾਤੇ ਅਪਣਾ ਫ਼ਰਜ ਬਣਦਾ ਹੈ ਕਿ ਜਰੂਰਮੰਦ ਨੋਜਵਾਨਾਂ ਨੂੰ ਇਸ ਯੋਜਨਾ ਦੇ ਬਾਰੇ ਜਾਗਰੂਕ ਕਰਕੇ ਦੇਸ਼ ਦੇ ਵਿਕਾਸ ਤੇ ਖੁਸ਼ਹਾਲੀ ਵਿੱਚ ਅਹਿਮ ਯੋਗਦਾਨ ਪਾਈਏ।
ਰਾਜ ਮੀਡੀਆ ਸਲਾਹਕਾਰ ਕਰਨਲ ਜੈਬੰਸ ਸਿੰਘ ਨੇ ਦੱਸਿਆ ਕਿ ਰਾਜ ਸਰਕਾਰ ਬਦਲਾਅ ਦੇ ਨਾਂ ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਚੁਣਾਵੀਂ ਵਾਦੇ ਪੂਰੇ ਕਰਨ ਤੌ ਵੀ ਭੱਜ ਰਹੀ ਹੈ। ਆਮ ਆਦਮੀ ਪਾਰਟੀ ਸਰਕਾਰ ਦਾ ਚਿਹਰਾ ਲੋਕਾਂ ਸਾਹਮਣੇ ਬੇਨਕਾਬ ਹੋ ਗਿਆ ਹੈ ਤੇ ਲੋਕਾਂ ਨੇ ਸੰਗਰੂਰ ਚੋਣਾਂ ਵੀ ਇਸ ਸਰਕਾਰ ਨੂੰ ਨਕਾਰ ਦਿੱਤਾ ਹੈ। ਇਸ ਤੌ ਇਲਾਵਾ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਾਂਨ ਨੇ ਵੀ ਵਿੱਚ ਵੱਖ ਵੱਖ ਮੁੱਦਿਆਂ ਤੇ ਅਪਣੇ ਅਪਣੇ ਵਿਚਾਰ ਪੇਸ਼ ਕੀਤੇ। ਸੰਗਠਨ ਦੇ ਸੰਯੋਜਕ ਨੇ ਸਾਬਕਾ ਸੈਨਿਕਾਂ ਨੂੰ ਪੇਸ਼ ਆ ਰਹੀਆਂ ਸਮਸਿਆਵਾਂ ਤੇ ਵਿਚਾਰ ਕਰਦਿਆਂ ਕਿਹਾ ਕਿ ਸੰਬੰਧਤ ਅਫ਼ਸਰਾਂਨ ਤੇ ਰਾਜਨੇਤਾਵਾਂ ਦੇ ਨਾਲ ਸੰਪਰਕ ਕਰਕੇ ਸਮਸਿਆਵਾਂ ਦਾ ਹੱਲ ਕੀਤਾ ਜਾਵੇਗਾ। ਉਹਨਾਂ ਅੱਗੇ ਦਸਿਆ ਕਿ ਇਸ ਸੰਗਠਨ ਦੀ ਸਪਤਾਹਿਕ ਮੀਟਿੰਗ ਹਰ ਬੁੱਧਵਾਰ ਸ਼ਾਮ 06 ਵਜੇ ਹੋਇਆ ਕਰੇਗੀ। ਮੀਟਿੰਗਾਂ ਵਿੱਚ ਸਾਰੇ ਮੈਂਬਰਾਂਨ ਨੂੰ ਅਪਣੀ ਹਾਜ਼ਰੀ ਦਰਜ ਕਰਵਾਉਣ ਵੀ ਅਪੀਲ ਕੀਤੀ।