ਜੰਡਿਆਲਾ ਗੁਰੂ/ਗਹਿਰੀ ਮੰਡੀ, 27 ਜੂੰਨ (ਕੰਵਲਜੀਤ ਸਿੰਘ ਲਾਡੀ) : ਪਿੰਡ ਗਹਿਰੀ ਮੰਡੀ ਸੂਏ ਦੇ ਨਾਲ ਲੱਗਦਾ ਖਾਲ ਬਣਾਇਆ ਗਿਆ ਗੰਦਾ ਨਾਲਾ।ਪਿੰਡ ਦੇ ਕੁਝ ਲੋਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਇਆ ਦੱਸਿਆ ਕਿ ਅਸੀਂ ਵੇਖਦੇ ਆਏ ਆ ਕੀ ਇਹ ਛੋਟਾ ਜਿਹਾ ਖਾਲ ਹੁੰਦਾ ਸੀ ਜੋ ਕੇ ਕਿਸਾਨਾਂ ਦੀਆਂ ਜਮੀਨਾਂ ਨੂੰ ਸੂਏ। ਦਾ ਪਾਣੀ ਇਸ ਖਾਲ ਰਾਹੀਂ ਜਾਂਦਾ ਸੀ ਪਰ ਪਿਛਲੀਆਂ ਪੰਚਾਇਤਾ ਨੇ ਇਥੇ ਜੇ.ਸੀ ਬੀ.ਲਾ ਕੇ ਇਸ ਨੂੰ ਕਾਫੀ ਚੋੜਾ ਕਰ ਦਿੱਤਾ ਤਾ ਉਸ ਤੋਂ ਬਆਦ ਪੰਚਾਇਤਾ ਨੇ ਇਸ ਨਾਲੇ ਵੱਲ ਧਿਆਨ ਨਹੀਂ ਦਿੱਤਾ ਜਦੋਂ ਵੀ ਵੋਟਾਂ ਦਾ ਟਾਈਮ ਆਉਂਦਾ ਸੀ ਤਾਂ ਹਰ ਕੋਈ ਇਸ ਨਾਲੇ ਨੂੰ ਪੱਕਾ ਕਰਣ ਦਾ ਵਿਸ਼ਵਾਸ ਦਿਵਾਇਆ ਕਰਦੇ ਸਨ ਪਰ ਇਹ ਨਾਲਾ ਪੱਕਾ ਨਹੀਂ ਹੋਇਆ ਸਰਕਾਰੀ ਕਾਗਜ਼ਾਂ ਮੁਤਾਬਿਕ ਇਹ ਨਾਲਾ ਇਥੇ ਨਹੀਂ ਹੈ ਇਹ ਆਰਜੀ ਤੋਰ ਤੇ ਖਾਲ ਬਣਾਇਆ ਗਿਆ ਸੀ ਕੁਝ ਪਿੰਡ ਦੇ ਮੋਹਤਬਰਾਂ ਨੇ ਆਪਣੀ ਚੋਧਰ ਕਾਰਣ ਇਥੇ ਜਾਣ ਬੁਝ ਕੇ ਜੇ.ਸੀ.ਬੀ.ਲਾਊਣਾ ਚਾਲੂ ਕਰ ਦਿੱਤਾ।
ਹੁਣ ਇਸ ਨਾਲੇ ਕਾਰਣ ਲੋਕ ਗੰਦਾ ਪਾਣੀ ਪੀਣ ਨੂੰ ਮਜਬੂਰ ਹੋਏ ਹਨ ਤੇ ਅੱਤ ਦੀਆਂ ਬਿਮਾਰੀਆ ਪੈਦਾ ਹੌਈਆ ਹਨ। ਉਨ੍ਹਾਂ ਦੱਸਿਆ ਕਿ ਇਥੋ ਦੇ ਲੋਕਾਂ ਦਾ ਜੀਨਾ ਮੁਸ਼ਕਲ ਹੋਇਆ ਹੈ ਇਥੇ ਕੋਈ ਵੀ ਪਿੰਡ ਦੀ ਪੰਚਾਇਤ ਬਣਦੀ ਹੈ ਉਹ ਇਸ ਨਾਲੇ ਵੱਲ ਕੋਈ ਧਿਆਨ ਨਹੀਂ ਦਿੰਦੀ ਸੋ ਮੋਜੂਦਾ ਸਰਕਾਰ ਨੂੰ ਬੇਨਤੀ ਹੈ ਕੀ ਇਸ ਨਾਲੇ ਨੂੰ ਪੱਕਾ ਕੀਤਾ ਜਾਵੇ ਇਥੇ ਜੇ.ਸੀ.ਬੀ.ਨਾ ਲਾਇਆ ਜਾਵੇ । ਜੇ.ਸੀ .ਬੀ.ਲਾਉਣ ਨਾਲ ਲੋਕਾਂ ਦਾ ਇਥੋਂ ਦੀ ਲੰਘਣਾਂ ਬਹੁਤ ਮੁਸ਼ਕਲ ਹੋ ਜਾਂਦਾ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਨਾਲੇ ਨੂੰ ਜਲਦੀ ਤੋਂ ਜਲਦੀ ਪੱਕਾ ਕੀਤਾ ਜਾਵੇ । ਕਰਨ ਸਿੰਘ ਬਚਿੱਤਰ ਸਿੰਘ ਕੂਨਣ ਸਿੰਘ ਮਨਜੀਤ ਸਿੰਘ ਜਗਰੂਪ ਸਿੰਘ ਅਵਤਾਰ ਸਿੰਘ ਸਤਨਾਮ ਸਿੰਘ ਜੋਬਨਜੀਤ ਸਿੰਘ ਦਿਲਬਾਗ ਸਿੰਘ ਕੁਲਵੰਤ ਸਿੰਘ ਬਲਵੀਰ ਸਿੰਘ ਪੂਨੂੰ ਮੋਬਾਇਲਾ ਵਾਲਾ ਆਦਿ ਹਾਜਰ ਸਨ।