ताज़ा खबरपंजाब

ਸ. ਸੁਖਬੀਰ ਬਾਦਲ ਤੇ ਆਦੇਸ਼ ਪਰਤਾਪ ਕੈਰੋਂ ਦੀ ਰਹਿਨੁਮਾਈ ਹੇਠ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਜੈਪਾਲ ਮੀਰਾਕੋਟ ਦੀ ਅਗੁਵਾਈ ਵਿਚ ਨਗਰ ਕੌਂਸਲਰ ਦੀਆਂ 15 ਸੀਟਾਂ ਦੇ ਉਮੀਦਵਾਰ ਐਲਾਨੇ

ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਸਰਾਂ) : ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਫੂਡ ਸਪਲਾਈ ਅਦੇਸ ਪ੍ਰਤਾਪ ਸਿੰਘ ਕੈਰੋ ਦੀ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਜੰਡਿਆਲਾ ਗੁਰੂ ਨਗਰ ਕੌਂਸਲ ਚੋਣਾ ਦੌਰਾਨ ਸ ਅਜੈਪਾਲ ਸਿੰਘ ਮੀਰਾਂਕੋਟ ਸਾਬਕਾ ਵਿਧਾਇਕ ਅਤੇ ਸਾਬਕਾ ਚੇਅਰਮੈਨ ਪਨਸਪ ਪੰਜਾਬ ਦੀ ਪ੍ਰਧਾਨਗੀ ਹੇਠ ਮੀਟਿੰਗ ਦੌਰਾਨ 15 ਵਾਰਡਾ ਵਿੱਚ ਆਪਣੇ ਅਮੀਦਵਾਰ ਅਲਾਣੇ। ਇਸ ਮੌਕੇ ਤੇ ਸ੍ਰ ਅਜੈਪਾਲ ਮੀਰਾਕੋਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਸੀ ਜੰਡਿਆਲੇ ਦੇ ਪੁਰਾਣੇ ਤੇ ਨਵੇਂ ਅਕਾਲੀ ਲੀਡਰਾਂ ਤੇ ਯੂਥ ਅਕਾਲੀ ਦਲ ਦੇ ਮੈਂਬਰਾਂ ਨੂੰ ਨਾਲ ਲੈਕੇ ਜੰਡਿਆਲੇ ਦੀਆਂ 15 ਦੀਆਂ15 ਸੀਟਾਂ ਤੇ ਸ਼ਾਨਦਾਰ ਜਿੱਤ ਹਾਸਲ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਝੋਲੀ ਵਿੱਚ ਪਾਵਾਂਗੇ। ਇਸ ਮੌਕੇ ਤੇ ਆਏ ਹੋਏ ਸਾਰੇ ਅਕਾਲੀ ਵਰਕਰਾਂ ਵਿੱਚ ਵੀ ਕਾਫ਼ੀ ਇਸ ਚੋਣਾਂ ਨੂੰ ਲੈਕੇ ਉਤਸ਼ਾਹ ਵੇਖੀਆਂ ਗਿਆ। ਤੇ ਓਨਾ ਨੇ ਵੀ ਇਸ ਚੋਣਾਂ ਵਿਚ ਅਕਾਲੀ ਦਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਘਰ ਘਰ ਜਾ ਕੇ ਅਕਾਲੀ ਦਲ ਦੀ ਜਿੱਤ ਨੂੰ ਯਕੀਨੀ ਬਣਾਉਣ ਦਾ ਵਿਸ਼ਵਾਸ ਦੁਵਾਇਆ। ਇਸ ਮੌਕੇ ਬੀ ਸੀ ਵਿੰਗ ਦੇ ਜ਼ਿਲਾ ਪ੍ਰਧਾਨ ਸਰਬਜੀਤ ਸਿੰਘ ਸੋਨੂੰ ਨੇ ਵੀ ਕਿਹਾ ਕਿ ਅਸੀ ਜੰਡਿਆਲਾ ਗੁਰੂ ਦੀਆਂ ਨਗਰ ਕੌਂਸਲਰ ਦੀਆਂ ਚੋਣਾਂ ਵਿੱਚ ਜੀ ਜਾਣ ਲਾਕੇ 15 ਦੀਆਂ 15 ਸੀਟਾਂ ਤੇ ਜਿੱਤ ਹਾਸਲ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਝੋਲੀ ਵਿੱਚ ਪਾਵਾਂਗੇ। ਇਸ ਮੌਕੇ ਤੇ ਬੀ ਸੀ ਵਿੰਗ ਦੇ ਜ਼ਿਲਾ ਪ੍ਰਧਾਨ ਸਰਬਜੀਤ ਸਿੰਘ ਸੋਨੂੰ, ਹਰਪ੍ਰੀਤ ਸਿੰਘ ਬੱਬਲੂ, ਜਸਪਾਲ ਸਿੰਘ ਬੱਬੂ ਕੌਸਲਰ, ਬਲਜੀਤ ਸਿੰਘ ਤਲਵੰਡੀ, ਯਾਦਵਿੰਦਰ ਸਿੰਘ, ਭੁਪਿੰਦਰ ਸਿੰਘ, ਹੁਕਮ ਸਿੰਘ, ਧਰਮਵੀਰ ਬਿੱਟੂ, ਸੁਰਿੰਦਰ ਪਾਲ ਸਿੰਘ ਐਡਵੋਕੇਟ, ਸਵਿੰਦਰ ਸਿੰਘ ਚੰਦੀ ਮੈਬਰ ਵਿਜੀਲੈਂਸ ਵਿਭਾਗ, ਪ੍ਰਤਾਪ ਸਿੰਘ, ਬਲਬੀਰ ਸਿੰਘ ਪਪੀ,ਅਵਤਾਰ ਸਿੰਘ ਕਾਲਾ ਭੱਟੀ,ਸੁਖਰਾਜ ਸਿੰਘ ਸੁੱਖਾ,ਰਣਜੀਤ ਸਿੰਘ ਤਲਵੰਡੀ,ਬਿੰਦਰ ਸਿੰਘ ਥਿੰਦ,ਭੁਪਿੰਦਰ ਸਿੰਘ ਭਿੰਦਾ, ਜਸਬੀਰ ਸਿੰਘ ਗੱਗੂ, ਨਰਿੰਦਰ ਸਿੰਘ ਔਲਖ, ਸੀਨੀਅਰ ਮੀਤ ਪ੍ਰਧਾਨ ਹਰਮਨ ਸਿੰਘ, ਪ੍ਰਕਾਸ਼ ਸਿੰਘ, ਬਲਬੀਰ ਸਿੰਘ ਪੱਪੀ, ਮੰਗਲ ਸਿੰਘ, ਗਗਨਦੀਪ ਸਿੰਘ, ਪ੍ਰਕਾਸ਼ ਸਿੰਘ, ਹਰਮਨ ਸਿੰਘ,ਅਮਨਦੀਪ ਸਿੰਘ, ਅਮ੍ਰਿਤਪਾਲ ਸਿੰਘ, ਤੇ ਹੋਰ ਯੂਥ ਅਕਾਲੀ ਦਲ ਮੈਂਬਰ ਆਦਿ ਨੇ ਹਿਸਾ ਲਿਆ।

Related Articles

Leave a Reply

Your email address will not be published.

Back to top button