ताज़ा खबरदिल्लीपंजाब

CM ਮਾਨ ‘ਤੇ ਕੇਜਰੀਵਾਲ ਨੇ ਦਿੱਲੀ ਹਵਾਈ ਅੱਡੇ ਨੂੰ ਵੋਲਵੋ ਬੱਸਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਜਾਣੋ ਕਿਸ ਸ਼ਹਿਰ ਤੋਂ ਕਿਹੜੇ ਸਮੇਂ ਜਾਣਗੀਆਂ ਸਰਕਾਰੀ ਬੱਸਾਂ

ਜਲੰਧਰ, 15 ਜੂਨ (ਕਬੀਰ ਸੌਂਧੀ) : ਦਿੱਲੀ ਏਅਰਪੋਰਟ ਲਈ ਪੰਜਾਬ ਦੀਆਂ ਵੋਲਵੋ ਬੱਸਾਂ ਦੀ ਆਵਾਜਾਈ 15 ਜੂਨ ਅੱਜ ਤੋਂ ਸ਼ੁਰੂ ਹੋ ਗਈ ਹੈ । ਜਲੰਧਰ ਬੱਸ ਸਟੈਂਡ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੋਲਵੋ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ।

ਦਿੱਲੀ ਏਅਰਪੋਰਟ ਨੂੰ ਜਾਣ ਵਾਲੀਆਂ ਇਨ੍ਹਾਂ ਬੱਸਾਂ ਦਾ ਕਿਰਾਇਆ ਸਿਰਫ਼ 1170 ਰੁਪਏ ਹੈ, ਜੋ ਕਿ ਟਰਮੀਨਲ ਤੋਂ ਇਕ ਕਿਲੋਮੀਟਰ ਪਿੱਛੇ ਰੁਕਣਗੀਆਂ। ਇਸ ਦੌਰਾਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਦਿੱਲੀ ਹਵਾਈ ਅੱਡੇ ਲਈ ਰਵਾਨਾ ਹੋਣ ਵਾਲੀਆਂ ਬੱਸਾਂ ਦੀ ਸਮਾਂ-ਸਾਰਣੀ ਵੀ ਸਾਹਮਣੇ ਆ ਚੁੱਕੀ ਹੈ, ਜੋ ਇਸ ਪ੍ਰਕਾਰ ਹੈ।

ਜਲੰਧਰ-ਸਵੇਰੇ : 11.00 ਵਜੇ, ਦੁੁਪਹਿਰ 1.15 ਵਜੇ, ਬਾਅਦ ਦੁਪਹਿਰ : 3.30 ਵਜੇ, ਸ਼ਾਮ 7.00 ਵਜੇ, ਰਾਤ 8.30 ਵਜੇ
ਲੁਧਿਆਣਾ-ਸਵੇਰੇ : 7.40 ਅਤੇ 9.00 ਵਜੇ
ਚੰਡੀਗੜ੍ਹ- ਦੁਪਹਿਰ : 1.40 ਅਤੇ ਸ਼ਾਮ 5.50 ਵਜੇ
ਰੂਪਨਗਰ- ਸਵੇਰੇ : 7.40 ਅਤੇ ਸ਼ਾਮ 4.35 ਵਜੇ
ਹੁਸ਼ਿਆਰਪੁਰ-ਸਵੇਰੇ : 6.40 ਵਜੇ
ਕਪੂਰਥਲਾ-PRTC ਸਵੇਰੇ : 10.45 ਵਜੇ
ਪਟਿਆਲਾ-PRTC ਦੁਪਹਿਰ : 12.40 ਅਤੇ ਸ਼ਾਮ : 4.00 ਵਜੇ
ਪਠਾਨਕੋਟ- ਦੁਪਹਿਰ : 1.40 ਵਜੇ
ਅੰਮ੍ਰਿਤਸਰ-ਸਵੇਰੇ : 9.00 ਵਜੇ, PRTC ਦੁਪਹਿਰ : 12.00 ਅਤੇ 1.40 ਵਜੇ

ਹੈਲਪਲਾਈਨ ਨੰਬਰ-ਪਨਬੱਸ : 91+ 8047107878
ਪੀ. ਆਰ. ਟੀ. ਸੀ ਰੂਟ : 08047192131
ਆਨਲਾਈਨ ਬੁਕਿੰਗ : www.punbusonline.com 

www.pepsuonline.com

Related Articles

Leave a Reply

Your email address will not be published.

Back to top button