ਚੋਹਲਾ ਸਾਹਿਬ/ਤਰਨਤਾਰਨ,12 ਜੂਨ (ਰਾਕੇਸ਼ ਨਈਅਰ) : ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਪਾਰਟੀ ਦੇ ਸੀਨੀਅਰ ਆਗੂ ਦਇਆ ਸਿੰਘ ਸੰਧੂ ਮੈਂਬਰ ਪੰਚਾਇਤ ਚੋਹਲਾ ਸਾਹਿਬ ਨੂੰ ਬਿਜਲੀਘਰ ਨਾਲ ਸੰਬੰਧਿਤ ਬਿਜਲੀ ਮਾਮਲਿਆਂ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ਤੋਂ ਬਾਅਦ ਉਹ ਬਿਜਲੀ ਬੋਰਡ ਦੇ ਐਸ.ਈ ਗੁਰਸ਼ਰਨ ਸਿੰਘ ਖਹਿਰਾ ਨੂੰ ਮਿਲਣ ਪਹੁੰਚੇ।ਉਨ੍ਹਾਂ ਵਲੋਂ ਐਸ.ਈ ਗੁਰਸ਼ਰਨ ਸਿੰਘ ਖਹਿਰਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ‘ਆਪ’ ਆਗੂ ਦਇਆ ਸਿੰਘ ਸੰਧੂ ਵਲੋਂ ਐਸ.ਈ ਗੁਰਸ਼ਰਨ ਸਿੰਘ ਖਹਿਰਾ ਨੂੰ ਬਿਜਲੀ ਬੋਰਡ ਨਾਲ ਸਬੰਧਤ ਇਲਾਕੇ ਦੇ ਖਪਤਕਾਰਾਂ ਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਗਿਆ। ਜਿੰਨਾ ਨੂੰ ਐਸ.ਈ ਖਹਿਰਾ ਵਲੋਂ ਜਲਦ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ ਗਿਆ ਅਤੇ ਕੁਝ ਮੁਸ਼ਕਿਲਾਂ ਨੂੰ ਮੌਕੇ ‘ਤੇ ਹੀ ਹੱਲ ਕੀਤਾ ਗਿਆ।
ਇਸ ਮੌਕੇ ਦਇਆ ਸਿੰਘ ਸੰਧੂ ਨੇ ਕਿਹਾ ਕਿ ਹਲਕਾ ਵਿਧਾਇਕ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।ਉਨ੍ਹਾਂ ਕਿਹਾ ਕਿ ਬਿਜਲੀਘਰ ਚੋਹਲਾ ਸਾਹਿਬ ਨਾਲ਼ ਸੰਬੰਧਿਤ ਖਪਤਕਾਰ ਆਪਣੀਆਂ ਮੁਸ਼ਕਿਲਾਂ ਸੰਬੰਧੀ ਉਨ੍ਹਾਂ ਨੂੰ ਮਿਲ ਸਕਦੇ ਹਨ।ਜਿੰਨਾ ਨੂੰ ਹੱਲ ਕਰਵਾਉਣ ਦਾ ਉਹ ਪੂਰਾ ਯਤਨ ਕਰਨਗੇ।ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਆਗੂ ਅਵਤਾਰ ਸਿੰਘ ਮਠਾੜੂ,ਹੌਲਦਾਰ ਹਰਬੰਸ ਸਿੰਘ ਫੌਜੀ,ਸੁਖਦਿਆਲ ਸਿੰਘ ਕਰਮੂੰਵਾਲਾ,ਕੁਲਦੀਪ ਸਿੰਘ ਫੌਜੀ,ਸੁਖਵਿੰਦਰ ਸਿੰਘ ਸੁੱਖ ਚੋਹਲਾ ਸਾਹਿਬ,ਬਾਬਾ ਲਖਵਿੰਦਰ ਸਿੰਘ ਗ੍ਰੰਥੀ,ਅਮੋਲਕ ਸਿੰਘ,ਬੈਨੀ ਚੋਹਲਾ, ਡਾਕਟਰ ਇੰਦਰਜੀਤ ਸਿੰਘ ਸਾਬਕਾ ਪ੍ਰੈਸ ਸਕੱਤਰ ਆਦਿ ਹਾਜ਼ਰ ਸਨ।