ਜਲੰਧਰ, 10 ਜੂਨ (ਕਬੀਰ ਸੌਂਧੀ) : ਜਲੰਧਰ ਦੇ ਸਾਰੇ ਪ੍ਰਾਪਰਟੀ ਕਾਰੋਬਾਰੀਆਂ ਅਤੇ ਕਾਲੋਨਾਈਜ਼ਰਾਂ ਦੀ ਵਿਸ਼ੇਸ਼ ਮੀਟਿੰਗ ਅੱਜ ਸਕਾਈਲਾਰਕ ਹੋਟਲ ਵਿੱਚ ਹੋਈ। ਜਿੱਥੇ ਸਰਬ ਸੰਮਤੀ ਨਾਲ ਮੇਜਰ ਸਿੰਘ ਸਾਬਕਾ ਚੇਅਰਮੈਨ ਪੰਜਾਬ ਖਾਦੀ ਬੋਰਡ ਨੂੰ ਪ੍ਰਾਪਰਟੀ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਜਰ ਸਿੰਘ ਅਤੇ ਹੋਰ ਪ੍ਰਾਪਰਟੀ ਕਾਰੋਬਾਰੀਆਂ ਨੇ ਕਿਹਾ ਕਿ ਪੰਜਾਬ ਵਿਚ ਪ੍ਰਾਪਰਟੀ ਕਾਰੋਬਾਰ ਦੇ ਪ੍ਰਤੀ ਸਰਕਾਰ ਦਾ ਨਜ਼ਰੀਆ ਬਿਹਤਰ ਨਾਕਾਰਾਤਮਕ ਹੈ। ਜਿਸ ਕਾਰਨ ਲਗਾਤਾਰ ਪ੍ਰਾਪਰਟੀ ਕਾਰੋਬਾਰ ਢਾਹੁਣ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਉਨ੍ਹਾਂ ਦੀ ਐਸੋਸੀਏਸ਼ਨ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਪ੍ਰਾਪਰਟੀ ਕਾਰੋਬਾਰ ਨੂੰ ਦੁਬਾਰਾ ਆਪਣੇ ਪੈਰਾਂ ਤੇ ਖਡ਼੍ਹੇ ਕਰਨ ਲਈ ਸੁਝਾਅ ਦੇਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ ਭਿੰਦਾ , ਜੀ ਐਸ ਗਿੱਲ, ਜੋਗਿਂਰਪਾਲ ਸ਼ਰਮਾ, ਬਲਜੀਤ ਸਿੰਘ, ਬਿੱਲਾ, ਅਮਿਤ ਚਾਵਲਾ, ਜੇ ਐਸ ਬਾਵਾ, ਗੁਪਤਾ ਜੀ ਤੇ ਹੋਰ ਕਈ ਕਾਰੋਬਾਰੀ ਅਤੇ ਕਲੋਨਾਈਜ਼ਰ ਮੌਜੂਦ ਸਨ।