ताज़ा खबरपंजाब

ਬਿਜਲੀ ਮੰਤਰੀ ਦਾ ਸ਼ਹਿਰ ਬਣ ਰਿਹਾ ਬਿਜਲੀ ਘਰ

ਬਿਜਲੀ ਬੋਰਡ ਨੂੰ ਲੋਕਾਂ ਦੀ ਜਾਨ ਮਾਲ ਦੀ ਕੋਈ ਪ੍ਰਵਾਹ ਨਹੀਂ

ਜੰਡਿਆਲਾ ਗੁਰੂ, 26 ਮਈ (ਕਵਾਲਜੀ ਸਿੰਘ ਲਾਡੀ, ਸੁਖਜਿੰਦਰ ਸਿੰਘ) : ਜੰਡਿਆਲਾ ਗੁਰੂ ਦੇ ਵਸਨੀਕ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਜਿੰਨਾਂ ਨੂੰ ਲੋਕਾਂ ਆਪਣਾ ਮੰਨ ਕੇ ਆਪਣੇ ਲਈ ਜਿਤਾਇਆ ਸੀ ਤੇ ਵਿਧਾਨ ਸਭਾ ‘ਚ ਭੇਜਿਆ ਪਰ ਅੱਜ ਉਨ੍ਹਾਂ ਦੇ ਬਿਜਲੀ ਮੰਤਰੀ ਹੋਣ ਦੇ ਬਾਵਜੂਦ ਵੀ ਬਿਜਲੀ ਬੋਰਡ ਮੁਲਾਜ਼ਮ ਸ਼ਹਿਰ ਵਾਸੀਆਂ ਨਾਲ ਧੱਕਾ ਕਰ ਰਹੇ ਹਨ। ਸਥਾਨਕ ਵਸਨੀਕਾਂ ਤੋਂ ਮਿਲੀ ਤਾਜ਼ਾ ਜਾਣਕਾਰੀ ਮੁਤਾਬਿਕ ਸ਼ਹਿਰ ਦੀ ਸੱਭ ਤੋਂ ਪੁਰਾਣੀ ਤੇ ਜੀ.ਟੀ.ਰੋਡ ਅਤੇ ਬਿਜਲੀ ਘਰ ਦੇ ਨਜ਼ਦੀਕ ਸਥਿਤ ਜੋਤੀਸਰ ਕੋਲੋਨੀ ਬਿਜਲੀ ਮਹਿਕਮੇ ਵੱਲੋਂ ਬਿਜਲੀ ਘਰ ਹੀ ਬਣਾਈ ਜਾ ਰਹੀ ਹੈ। ਇੱਕ ਰਿਹਾਇਸ਼ੀ ਖੇਤਰ ਹੋਣ ਦੇ ਬਾਵਜੂਦ ਵੀ ਬਿਜਲੀ ਬੋਰਡ ਦੇ ਅਧਿਕਾਰੀ ਹਾਈ ਵੋਲਟੇਜ ਤਾਰਾਂ ਜੋ ਪਹਿਲਾਂ ਜੋਤੀਸਰ ਕੋਲੋਨੀ ਦੇ ਬਾਹਰ ਵਾਰ ਦੀ ਜਾ ਰਹੀਆਂ ਸਨ, ਅਚਾਨਕ ਹੁਣ ਜੋਤੀਸਰ ਦੇ ਰਿਹਾਇਸ਼ੀ ਏਰੀਏ ਵਿੱਚੋਂ ਕੱਢੀਆਂ ਜਾ ਰਹੀਆਂ ਹਨ।

ਜੋ ਕਿ ਇਲਾਕਾ ਨਿਵਾਸੀਆਂ ਲਈ ਚਿੰਤਾ ਦਾ ਵਿਸ਼ਾ ਬਣੀਆ ਹੋਈਆਂ ਹਨ। ਬਿਜਲੀ ਬੋਰਡ ਵੱਲੋਂ ਐਨ.ਆਰ.ਆਈ ਪਰਿਵਾਰ ਦੇ ਖਾਲੀ ਪਲਾਟਾਂ ਦੇ ਅੱਗੇ ਬਿਜਲੀ ਦੇ ਖੰਭੇ ਲਗਾ ਦਿੱਤੇ ਗਏ ਹਨ ਜੋ ਕਿ ਇਤਰਾਜ਼ ਯੋਗ ਹੈ। ਲੋਕਾਂ ਵਿੱਚ ਲਗਾਤਾਰ ਰੋਸ ਪਾਇਆ ਜਾ ਰਿਹਾ ਹੈ। ਸਥਾਨਕ ਵਸਨੀਕਾਂ ਦਾ ਕਹਿਣਾ ਹੈ ਇੱਕ ਬੰਨੇ ਕੇਂਦਰ ਸਰਕਾਰ “ਸਮਾਰਟ ਸਿਟੀਜ਼” ਦਾ ਹੌਕਾ ਦੇ ਰਹੀ ਹੈ ਓਥੇ ਪੰਜਾਬ ਦੀ ਨਵੀਂ ਬਣੀ ਸਰਕਾਰ ਦੇ ਮਹਿਕਮੇ ਲੋਕਾਂ ਦੀ ਜਾਨ ਮਾਲ ਦੀ ਕੋਈ ਪ੍ਰਵਾਹ ਨਹੀਂ ਕਰ ਰਹੇ ਬਲਕਿ ਹਾਈ ਵੋਲਟੇਜ਼ ਤਾਰਾਂ ਲੋਕਾਂ ਦੇ ਸਿਰਾਂ ਉੱਤੇ ਕੱਢ ਰਹੇ ਹਨ ਤਾਂ ਜੋ ਕੋਈ ਰਾਹਗੀਰ ਜਾਂ ਵਸਨੀਕ ਜਾਂ ਬੱਚੇ ਜਾਂ ਲੋਕਾਂ ਦੀ ਜ਼ਮੀਨ ਜਾਇਦਾਦ ਇਹਨਾਂ ਦੀ ਮਾਰ ਹੇਂਠ ਜਲਦੀ ਆ ਜਾਣ। ਲੋਕਾਂ ਬਿਜਲੀ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਇਸ ਮਾਮਲੇ ਤੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਫੈਸਲੇ ‘ਤੇ ਰੋਕ ਲਗਾਈ ਜਾਵੇ ਤਾਂ ਜੋ ਇਲਾਕਾ ਨਿਵਾਸੀਆਂ ਨੂੰ ਭਵਿੱਖ ਵਿਚ ਕੋਈ ਪ੍ਰੇਸ਼ਾਨੀ ਨਾ ਹੋਵੇ। ਲੋਕਾਂ ਨੇ ਇਹ ਵੀ ਕਿਹਾ ਕਿ ਮਹਿਕਮੇ ਦੇ ਅਧਿਕਾਰੀ ਪ੍ਰਾਈਵੇਟ ਕੰਪਨੀਆਂ ਦੇ ਦਬਾਅ ਹੇਂਠ ਹਨ ਤੇ ਹਰ ਕੰਮ ਰਾਤ ਦੇ ਹਨੇਰੇ ‘ਚ ਕਰਦੇ ਹਨ ਤੇ ਸਥਾਨਕ ਵਸਨੀਕਾਂ ਦੀ ਗੈਰ ਹਾਜ਼ਰੀ ਤੇ ਬਿਨਾਂ ਸੂਚਿਤ ਕੀਤੇ ਖੰਭੇ ਲਗਾ ਗਏ ਹਨ। ਲੋਕਾਂ ਦਾ ਕਹਿਣਾ ਹੈ ਇੱਕ ਮੰਤਰੀ ਦਾ ਇਹ ਸ਼ਹਿਰ ਇਸ ਵਕਤ ਸੱਭ ਸ਼ਹਿਰਾਂ ਨਾਲੋਂ ਗੰਦਾ ਹੈ ਜਿਸ ਦੀਆਂ ਸੜਕਾਂ ਟੁੱਟੀਆਂ ਹਨ, ਸੀਵਰੇਜ ਲੀਕ ਹੋ ਰਹੇ ਹਨ, ਪਬਲਿਕ ਟਾਇਲਟ ਨਹੀਂ ਹਨ, ਸਰਕਾਰੀ ਬੱਸਾਂ ਸੜਕ ‘ਤੇ ਬਣੇ ਪੁੱਲ ਉੱਤੋਂ ਲੰਘ ਜਾਂਦੀਆਂ ਹਨ, ਟ੍ਰੈਫਿਕ ਦਾ ਕੋਈ ਪ੍ਰਬੰਧ ਨਹੀਂ , ਸਕੂਲਾਂ ਦੀ ਛੁੱਟੀ ਵੇਲੇ ਗਲਤ ਸਾਈਡ ਵੱਲ ਦੀ ਆਟੋ, ਸਕੂਟਰ ਵਗੈਰਾ ਦੇ ਆਉਣ ਜਾਣ ਸੰਬੰਧੀ ਕੋਈ ਪੁਲਿਸ ਕਾਰਵਾਈ ਨਹੀਂ, ਚੋਰੀਆਂ ਲੁੱਟਾਂ ਵੀ ਆਮ ਗੱਲਾਂ ਹਨ।

Related Articles

Leave a Reply

Your email address will not be published.

Back to top button