ताज़ा खबरपंजाब

ਜਿੰਦਗੀ ‘ਚ ਆਪਣੇ ਲਈ ਜੱਦੋਜਹਿਦ ਸਾਰੇ ਕਰਦੇ ਹਨ ਪਰ ਬੇਸਹਾਰਿਆਂ ਦੇ ਕੰਮ ਆਉਣਾ ਸਫਲ ਜਿੰਦਗੀ ਦਾ ਮੰਤਰ ਹੈ : ਸਿੰਦਬਾਦ

ਪਿੰਡ ਜਵੰਦਾ ਕਲਾਂ ਵਿੱਚ ਬੇਸਹਾਰਿਆਂ ਲਈ ਕੰਮ ਕਰਨ ਵਾਲੇ ਭਾਈ ਅਰਪਿੰਦਰ ਸਿੰਘ ਨੂੰ ਕੀਤਾ ਸਨਮਾਨਿਤ

ਜੰਡਿਆਲਾ ਗੁਰੂ/ਤਰਨਤਾਰਨ, 25 ਮਈ (ਕੰਵਲਜੀਤ ਸਿੰਘ ਲਾਡੀ, ਸੁਖਜਿੰਦਰ ਸਿੰਘ) : ਤਰਨਤਾਰਨ ਜਿਲੇ ਦੇ ਹਲਕਾ ਪੱਟੀ ਦੇ ਪਿੰਡ ਜਵੰਦਾ ਕਲਾਂ ਵਿੱਚ ਇੱਕ ਮਸੀਹਾ ਭਾਈ ਅਰਪਿੰਦਰ ਸਿੰਘ ਜੋ ਪਿਛਲੇ ਚਾਰ ਸਾਲ ਤੋਂ ਰਾਤ ਦਿਨ ਮਿਹਨਤ ਕਰਕੇ ਕਰੀਬ ਦੋ ਦਰਜਨ ਬੇਸਹਾਰਾ, ਲੋੜਵੰਦ, ਬਜੁਰਗ ਅਤੇ ਮੰਦਬੁੱਧੀ ਲੋਕਾਂ ਦੀ ਸੇਵਾ ਕਰ ਰਹੇ ਹਨ ਜਿੰਨ੍ਹਾਂ ਦੇ ਉੱਦਮਾਂ ਅਤੇ ਸੋਚ ਅੱਗੇ ਸਿਰ ਝੁਕਦਾ ਹੈ | ਇਹ ਵਿਚਾਰ ਪ੍ਰੈੱਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਸਿੰਦਬਾਦ ਨੇ ਪਿੰਡ ਜਵੰਦਾ ਕਲਾਂ ਵਿਖੇ ਇੱਕ ਇਮਾਰਤ ਵਿੱਚ ਭਾਈ ਅਰਪਿੰਦਰ ਸਿੰਘ ਕੋਲ ਜਾ ਕੇ ਸਾਰਾ ਪ੍ਰਬੰਧ ਵੇਖਦਿਆਂ ਉਨ੍ਹਾਂ ਨੂੰ ਵਿੱਤੀ ਸਹਾਇਤਾ ਅਤੇ ਕੱਪੜੇ ਭੇਂਟ ਕਰਨ ਉਪਰੰਤ ਕਹੇ।

ਹਰਪ੍ਰੀਤ ਸਿੰਘ ਸਿੰਦਬਾਦ ਨੇ ਭਾਈ ਅਰਪਿੰਦਰ ਸਿੰਘ ਦੇ ਇਸ ਕਾਰਜ ਦੀ ਪ੍ਰਸੰਸ਼ਾ ਕਰਦਿਆਂ ਸਿਵਲ ਪ੍ਰਸਾਸ਼ਨ ਅਤੇ ਜਿਲੇ ਤੇ ਰਾਜਨੀਤਿਕ ਲੀਡਰਾਂ ਪਾਸੋਂ ਅਪੀਲ ਕੀਤੀ ਕਿ ਅਜਿਹੀ ਲੋਕ ਸੇਵਾ ਕਰਨ ਵਾਲੇ ਸਖਸ਼ੀਅਤ ਨੂੰ ਆਪ ਆ ਕੇ ਮਿਲ ਕੇ ਜਾਣ ਅਤੇ ਇਨ੍ਹਾਂ ਦੀ ਆਰਥਿਕ ਮਦਦ ਤੋਂ ਇਲਾਵਾ ਪ੍ਰਬੰਧਾਂ ਲਈ ਅਗਾਂਹਵਧੂ ਯਤਨ ਕਰਨ | ਉਨ੍ਹਾਂ ਕਿਹਾ ਕਿ ਅਸੀਂ ਆਪਣੇ ਲਈ ਤਾਂ ਸਾਰੀ ਜਿੰਦਗੀ ਜੱਦੋਜਹਿਦ ਕਰਦੇ ਹਾਂ ਪਰ ਮਜਾ ਅਤੇ ਸਕੂਨ ਉਸ ਵਿੱਚ ਹੈ ਕਿ ਅਸੀਂ ਇਨਸਾਨ ਹੋ ਕੇ ਇਨਸਾਨੀਅਤ ਦੀ ਕਦਰ ਕਰੀਏ ਅਤੇ ਅਜਿਹੇ ਬੇਸਹਾਰਾ ਲੋਕਾਂ ਦੀ ਮਦਦ ਕਰਨ ਵਿੱਚ ਆਪਣਾ ਯੋਗਦਾਨ ਪਾਈਏ।

ਸਿਰ ਝੁਕਦਾ ਹੈ ਭਾਈ ਅਰਪਿੰਦਰ ਸਿੰਘ ਦੇ ਇਸ ਮਹਾਨ ਦਰਿਆਦਿਲੀ ਉੱਦਮ ਅੱਗੇ ਜਿੰਨ੍ਹਾਂ ਦੀ ਖੁਦ ਪੰਜ ਧੀਆਂ ਹਨ ਇਨ੍ਹਾਂ ਦੇ ਪਾਲਣ ਪੋਸਣ ਤੋਂ ਇਲਾਵਾ ਇਹ ਸਖਸ਼ੀਅਤ ਇੰਨੀ ਵੱਡੀ ਮਨੁੱਖਤਾ ਦੀ ਬਿਨਾਂ ਕਿਸੇ ਲਾਲਚ ਸੇਵਾ ਕਰ ਰਹੇ ਹਨ | ਉਨ੍ਹਾਂ ਵਿਸ਼ੇਸ਼ ਤੌਰ ‘ਤੇ ਇਹ ਗੱਲ ਕਹੀ ਕਿ ਇੱਥੇ ਆ ਕੇ ਤਿਲਫੁਲ ਪਾ ਕੇ ਫੋਟੋ ਕਰਵਾਉਣ ਦਾ ਮਤਲਬ ਵਾਹ ਵਾਹ ਖੱਟਣਾ ਨਹੀਂ ਬਲਕਿ ਇਹ ਮਕਸਦ ਹੈ ਕਿ ਉਨ੍ਹਾਂ ਵੱਲ ਵੇਖ ਕੇ ਹੋਰ ਵੀ ਉੱਦਮੀ ਇਨ੍ਹਾਂ ਬੇਸਹਾਰੇ ਲੋਕਾਂ ਲਈ ਸਹਾਰਾ ਬਨਣ।

ਇਸ ਮੌਕੇ ‘ਤੇ ਐਸੋਸੀਏਸ਼ਨ ਦੇ ਆਗੂ ਦਲਜੀਤ ਸਿੰਘ ਕੱਕਾ ਕੰਡਿਆਲਾ ਅਤੇ ਮਨਦੀਪ ਸਿੰਘ ਰਾਜਨ ਵੀ ਉਚੇਚੇ ਤੌਰ ‘ਤੇ ਪਹੁੰਚੇ ਜਿੰਨ੍ਹਾਂ ਦੀ ਮਿਹਨਤ ਅਤੇ ਮੀਡੀਆ ਕਵਰੇਜ ਸਦਕਾ ਇਹ ਮਾਮਲਾ ਸਾਰਿਆਂ ਦੇ ਧਿਆਨ ਵਿੱਚ ਆਇਆ। ਅਖੀਰ ਵਿੱਚ ਭਾਈ ਅਰਪਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਜਿੰਨ੍ਹਾਂ ਨੇ ਖੁਸ਼ ਜਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹੋਰ ਬਲ ਮਿਲੇਗਾ ਜਿਸ ਨਾਲ ਉਹ ਅੰਮਿ੍ਤ ਵੇਲੇ ਪ੍ਰਮਾਤਮਾ ਅੱਗੇ ਅਰਦਾਸ ਕਰਕੇ ਇਸ ਕਾਰਜ ਨੂੰ ਕਰਨ ਦਾ ਓਟ ਆਸਰਾ ਲੈਂਦੇ ਰਹਿਣਗੇ।

Related Articles

Leave a Reply

Your email address will not be published.

Back to top button