ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ, ਸੁਖਜਿੰਦਰ ਸਿੰਘ) : ਕੁਝ ਮਹੀਨੇ ਪਹਿਲਾਂ ਅੰਮ੍ਰਿਤਸਰ ਦੇ ਮਹਿਤਾ ਨਜ਼ਦੀਕ ਇਕ ਅਜਿਹਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਕਿ ਜਿਸ ਨੂੰ ਦੇਖ ਕੇ ਹਰ ਇੱਕ ਵਿਅਕਤੀ ਦੀ ਚੀਕ ਨਿਕਲ ਪੈਂਦੀ ਹੈ ਇਸ ਹਾਦਸੇ ਵਿਚ ਦੋ ਸਕੇ ਭਰਾਵਾਂ ਦੀ ਟਿੱਪਰ ਹੇਠਾਂ ਆਉਣ ਨਾਲ ਵਿੱਚੋਂ ਘਟ ਜਾਣ ਨਾਲ ਮੌਤ ਹੋ ਗਈ ਮੌਤ ਹੋਣ ਤੋਂ ਬਾਅਦ ਪੁਲਸ ਨੇ ਮਾਮਲਾ ਤਾਂ ਦਰਜ ਕੀਤਾ ਲੇਕਿਨ ਅੱਜ ਤੱਕ ਪੁਲਸ ਨੇ ਆਰੋਪੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਿਸ ਤੋਂ ਬਾਅਦ ਪੁਲਸ ਦੀ ਕਾਰਵਾਈ ਤੋਂ ਨਾਖੁਸ਼ ਪੀੜਤ ਪਰਿਵਾਰ ਅੱਜ ਅੰਮ੍ਰਿਤਸਰ ਐੱਸ ਐੱਸ ਪੀ ਦਿਹਾਤੀ ਦਫਤਰ ਐੱਸ ਐੱਸ ਪੀ ਨੂੰ ਮਿਲਣ ਪਹੁੰਚਿਆ ਅਤੇ ਆਰੋਪੀਆਂ ਖਿਲਾਫ ਕਾਰਵਾਈ ਦੀ ਮੰਗ ਕਰਨ ਪਹੁੰਚਿਆ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀਡ਼ਤ ਪਰਿਵਾਰ ਨੇ ਕਿਹਾ ਕਿ ਦਸੰਬਰ 2021 ਦੇ ਵਿੱਚ ਗੁਰਨਾਮ ਸਿੰਘ ਤੇ ਸੁਖਦੇਵ ਸਿੰਘ ਮੋਟਰਸਾਈਕਲ ਤੇ ਆਪਣੇ ਕਿਸੇ ਨਿੱਜੀ ਕੰਮ ਜਾ ਰਹੇ ਸਨ ਤਾਂ ਇਸ ਦੌਰਾਨ ਥਾਣਾ ਮਹਿਤਾ ਦੇ ਅਧੀਨ ਇਲਾਕੇ ਦੇ ਵਿੱਚ ਪਿੱਛੇ ਤੋਂ ਆ ਰਹੇ ਵੱਡੇ ਟਿੱਪਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਰਗੜ ਕੇ ਰੱਖ ਦਿੱਤਾ ਅਤੇ ਜਿਸ ਦੌਰਾਨ
ਟਿੱਪਰ ਹੇਠਾਂ ਕੁਚਲਦੇ ਹੋਏ ਗੁਰਨਾਮ ਸਿੰਘ ਤੇ ਸੁਖਦੇਵ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਤੋਂ ਬਾਅਦ ਥਾਣਾ ਮਹਿਤਾ ਦੀ ਪੁਲਸ ਨੇ ਵੱਖ ਵੱਖ ਧਾਰਾਵਾਂ ਤਹਿਤ ਟਿੱਪਰ ਚਾਲਕ ਤੇ ਮਾਮਲਾ ਦਰਜ ਕਰ ਟਿੱਪਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਬਾਅਦ ਵਿਚ ਪੁਲੀਸ ਨੇ ਟਿੱਪਰ ਵੀ ਛੱਡ ਦਿੱਤਾ ਤੇ ਆਰੋਪੀਆਂ ਤੇ ਵੀ ਕੋਈ ਕਾਰਵਾਈ ਨਾ ਕੀਤੀ ਜਿਸ ਤੋਂ ਬਾਅਦ ਅੱਜ ਉਹ ਅੰਮ੍ਰਿਤਸਰ ਜ਼ਿਲਾ ਦਿਹਾਤੀ ਐੱਸਐੱਸਪੀ ਨੂੰ ਮਿਲਣ ਪਹੁੰਚੇ ਹਨ ਅਤੇ ਆਰੋਪੀਆਂ ਤੇ ਕਾਰਵਾਈ ਦੀ ਮੰਗ ਕਰ ਰਹੇ ਹਨ ਅੱਗੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਐੱਸਐੱਸਪੀ ਨੂੰ ਮਿਲੇ ਹਾਂ ਤੇ ਉਨ੍ਹਾਂ ਨੇ ਕਰੀਬ ਪੰਜ ਦਿਨ ਦਾ ਸਮਾਂ ਮੰਗਿਆ ਹੈ ਅਤੇ ਪੰਜ ਦਿਨਾਂ ਦੇ ਵਿਚ ਵਿਚ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਵੀ ਕਹੀ ਹੈ ਮ੍ਰਿਤਕ ਨੌਜਵਾਨਾਂ ਦੀ ਮਾਤਾ ਦਾ ਕਹਿਣਾ ਹੈ ਕਿ ਅਗਰ ਪੰਜ ਦਿਨਾਂ ਦੇ ਅੰਦਰ ਅੰਦਰ ਕੋਈ ਕਾਰਵਾਈ ਨਾ ਹੋਈ ਤਾਂ ਮਜਬੂਰਨ ਓ ਅੰਮ੍ਰਿਤਸਰ ਐੱਸ ਐੱਸ ਪੀ ਦਿਹਾਤੀ ਦਫਤਰ ਦੇ ਬਾਹਰ ਆਪਣੇ ਆਪ ਨੂੰ ਆਤਮਦਾਹ ਕਰ ਦੇਵੇਗੀ ।