ਜੰਡਿਆਲਾ ਗੁਰੂ, 25 ਮਈ (ਕੰਵਲਜੀਤ ਸਿੰਘ ਲਾਡੀ, ਸੁਖਜਿੰਦਰ ਸਿੰਘ) : ਸਥਾਨਕ ਕਸਬੇ ਦੇ ਨਜ਼ਦੀਕੀ ਪਿੰਡ ਮੱਤੇਵਾਲ ਦੇ ਮੁੱਖ ਬਾਜ਼ਾਰ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਮਿਤੀ 3 ਜੂਨ ਦੀ ਸ਼ਾਮ ਨੂੰ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਅਤੇ 1984 ਦੇ ਸਾਕੇ ਦੇ ਤਹਿਤ ਸ਼ਹੀਦ ਹੋਏ ਸਿੰਘਾਂ ਦੀ ਯਾਦ ਨੂੰ ਸਮਰਪਿਤ ਧਾਰਮਿਕ ਦੀਵਾਨ ਸਜਾਏ ਜਾਣਗੇ। ਉਕਤ ਦੀਵਾਨਾ ਵਿੱਚ ਕੀਰਤਨ ਦਰਬਾਰ, ਕਥਾ ਦਰਬਾਰ ਸਮੇਤ ਵਿਸ਼ੇਸ਼ ਕਵੀ ਦਰਬਾਰ ਵੀ ਆਯੋਜਿਤ ਕੀਤਾ ਜਾਵੇਗਾ। ਉਕਤ ਸਮਾਗਮ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਰਾਤ 11 ਵਜੇ ਤੱਕ ਚੱਲਣਗੇ ਜਿਸ ਤਹਿਤ ਗਿਆਨੀ ਜਸਕਰਨ ਸਿੰਘ ਜੀ ਮੱਤੇਵਾਲ, ਗਿਆਨੀ ਪ੍ਰਗਟ ਸਿੰਘ ਜੀ ਭੀਲੋਵਾਲ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼ਹੀਦ ਸਿੰਘਾਂ ਦੀ ਜੀਵਨੀ ਬਾਰੇ ਕਥਾ ਵਿਚਾਰ ਕਰਨਗੇ।
ਉਪਰੰਤ ਵਿਸ਼ੇਸ਼ ਕਵੀ ਦਰਬਾਰ ਵਿੱਚ ਪੰਜਾਬ ਦੇ ਰਫ਼ੀ ਸ: ਰਛਪਾਲ ਸਿੰਘ ਪਾਲ(ਜਲੰਧਰ), ਸ: ਅਵਤਾਰ ਸਿੰਘ ਤਾਰੀ (ਅੰਮ੍ਰਿਤਸਰ), ਸ: ਸੁਖਜੀਵਨ ਸਿੰਘ ਸਫ਼ਰੀ(ਦਸੂਹਾ), ਸ: ਦੀਪ ਸਿੰਘ (ਲੁਧਿਆਣਾ), ਸ: ਮਲਕੀਤ ਸਿੰਘ ਨਿਮਾਣਾ(ਮੱਤੇਵਾਲ), ਬੀਬੀ ਮਨਜੀਤ ਕੌਰ (ਪਹੁਵਿੰਡ) ਆਪਣੀਆਂ ਕਵਿਤਾਵਾਂ ਰਾਹੀਂ ਇਤਿਹਾਸ ਦੀ ਬਾਤਾਂ ਪਾਉਣਗੇ। ਉਪਰੋਕਤ ਸਮਾਗਮਾਂ ਵਿੱਚ ਬਾਬਾ ਸੱਜਣ ਸਿੰਘ (ਗੁਰੂ ਕੀ ਬੇਰ ਸਾਹਿਬ ਵਾਲੇ), ਬਾਬਾ ਕੰਵਲਜੀਤ ਸਿੰਘ (ਨਾਗੀਆਣਾ ਸਾਹਿਬ ਵਾਲੇ), ਬਾਬਾ ਇਕਬਾਲ ਸਿੰਘ(ਬੱਲਾਂ ਵਾਲੇ) ਉਚੇਚੇ ਤੌਰ ‘ਤੇ ਸ਼ਿਰਕਤ ਕਰਨਗੇ ਅਤੇ ਸੰਗਤਾਂ ਨਾਲ ਗੁਰਬਾਣੀ ਵਿਚਾਰ ਸਾਂਝੇ ਕਰਨਗੇ। ਉਕਤ ਸਮਾਗਮਾਂ ਦੀ ਜਾਣਕਾਰੀ ਬਾਬਾ ਕਰਮ ਸਿੰਘ ਜੀ ਹੈੱਡ ਗ੍ਰੰਥੀ, ਮੈਨੇਜਰ ਕੁਲਬੀਰ ਸਿੰਘ ਜੀ, ਗਿਆਨੀ ਜਸਕਰਨ ਸਿੰਘ ਜੀ ਮੱਤੇਵਾਲ, ਸਰਦਾਰ ਹਰਕੇਸ਼ ਸਿੰਘ ਜੀ, ਮਲਕੀਤ ਸਿੰਘ ਜੀ ਨਿਮਾਣਾ (ਮੱਤੇਵਾਲ) ਨੇ ਸਾਂਝੀ ਕੀਤੀ ਅਤੇ ਸਮਾਗਮ ਦਾ ਪੋਸਟਰ ਵੀ ਲੋਕ ਅਰਪਿਤ ਕੀਤਾ ਗਿਆ।