ਜੰਡਿਆਲਾ ਗੁਰੂ 24 ਮਈ (ਕੰਵਲਜੀਤ ਸਿੰਘ ਲਾਡੀ, ਸੁਖਜਿੰਦਰ ਸਿੰਘ) : ਜੰਡਿਆਲਾ ਸ਼ਹਿਰ ਦੀ ਅਮਨ ਸ਼ਾਂਤੀ ਨੂੰ ਮੁਖ ਰੱਖਦੇ ਹੋਏ ਅੱਜ ਸ਼ਹਿਰ ਦੀਆਂ ਵੱਖ ਵੱਖ ਦੁਕਾਨਾਂ ਨਾਲ ਸਬੰਧਤ ਇਕ ਵਫਦ ਡੀ ਐਸ ਪੀ ਜੰਡਿਆਲਾ ਸੁਖਵਿੰਦਰਪਾਲ ਸਿੰਘ ਨੂੰ ਮਿਲਣ ਉਹਨਾਂ ਦੇ ਦਫਤਰ ਗਿਆ । ਇਸ ਦੋਰਾਨ ਡੀ ਐਸ ਪੀ ਨਾਲ ਉਹਨਾਂ ਦੇ ਦਫਤਰ ਗੱਲਬਾਤ ਦੋਰਾਨ ਸੋਨੀ ਤਨੇਜਾ ਅਤੇ ਹੋਰ ਮੈਂਬਰਾਂ ਨੇ ਕਿਹਾ ਕਿ ਸ਼ਹਿਰ ਵਿਚ ਅਣਪਛਾਤੇ ਕਿਰਾਏਦਾਰਾਂ ਨੇ ਸਹਿਮ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ ਕਿਉਂਕਿ ਇਹਨਾਂ ਅਣਪਛਾਤੇ ਕਿਰਾਏਦਾਰਾਂ ਨੇ 30-40-50 ਹਜਾਰ ਤੱਕ ਦੁਕਾਨਾਂ ਕਿਰਾਏ ਤੇ ਲਈਆਂ ਹੋਈਆਂ ਹਨ ਅਤੇ ਇਹ ਪੰਜਾਬ ਤੋਂ ਬਾਹਰੀ ਵਿਅਕਤੀ ਲਗਦੇ ਹਨ । ਇਸ ਦੋਰਾਨ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਬਰਤਨ ਬਾਜ਼ਾਰ ਯੂਨੀਅਨ ਨੇ ਡੀ ਐਸ ਪੀ ਜੰਡਿਆਲਾ ਕੋਲੋ ਮੰਗ ਕੀਤੀ ਕਿ ਇਕ ਪਾਸੇ ਪੰਜਾਬ ਸਰਕਾਰ 6 ਜੂਨ ਘਲੂਘਾਰੇ ਦੇ ਸਬੰਧ ਵਿਚ ਸਖਤ ਸੁਰੱਖਿਆ ਪ੍ਰਬੰਧ ਕਰ ਰਹੀ ਹੈ ਜਦੋ ਕਿ ਸ਼ਹਿਰ ਵਿਚ 6 ਜੂਨ ਨਾਲ ਸਬੰਧਤ ਐਸਾ ਕੋਈ ਮਾਹੌਲ ਨਹੀਂ ਹੈ ਪਰ ਦੂਸਰੇ ਪਾਸੇ ਅਣਪਛਾਤੇ ਪੰਜਾਬ ਤੋਂ ਬਾਹਰੀ ਵਿਅਕਤੀਆਂ ਖਿਲ਼ਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ।
ਦੁਕਾਨਦਾਰਾਂ ਦੇ ਵਫਦ ਨੂੰ ਸੰਬੋਧਨ ਕਰਦਿਆਂ ਡੀ ਐਸ ਪੀ ਜੰਡਿਆਲਾ ਨੇ ਕਿਹਾ ਕਿ ਲਿਖਤੀ ਸ਼ਿਕਾਇਤ ਆਉਣ ਤੋਂ ਬਾਅਦ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ ਕਿ ਉਹ ਆਪਣੀਆਂ ਦੁਕਾਨਾਂ ਜਿਨ੍ਹਾਂ ਨੂੰ ਵੀ ਕਿਰਾਏ ਤੇ ਦਿੱਤੀਆਂ ਹਨ ਉਸਦਾ ਪੂਰਾ ਰਿਕਾਰਡ ਥਾਣੇ ਜਮ੍ਹਾਂ ਕਰਵਾਉਣ ਕਿ ਉਹ ਰਾਤ ਨੂੰ ਵੀ ਜੰਡਿਆਲਾ ਰਹਿੰਦੇ ਹਨ ਕਿ ਨਹੀਂ । ਡੀ ਐਸ ਪੀ ਨੇ ਕਿਹਾ ਕਿ ਅਗਰ ਸ਼ਹਿਰ ਵਿਚ ਇਹਨਾਂ ਅਣਪਛਾਤੇ ਕਿਰਾਏਦਾਰਾਂ ਕਾਰਨ ਕੋਈ ਮਾਹੌਲ ਖਰਾਬ ਹੁੰਦਾ ਹੈ ਤਾਂ ਕਾਨੂੰਨ ਦੇ ਨਿਯਮਾਂ ਮੁਤਾਬਕ ਦੁਕਾਨ ਦੇ ਮਾਲਕ ਖਿਲ਼ਾਫ ਕਾਰਵਾਈ ਕੀਤੀ ਜਾਵੇਗੀ । ਉਹਨਾਂ ਨੇ ਦੁੱਕਾਨ ਦੇ ਮਾਲਕਾਂ ਨੂੰ ਵੀ ਅਪੀਲ ਕੀਤੀ ਕਿ ਸ਼ਹਿਰ ਦੀ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਐਵੇਂ ਕਿਸੇ ਲਾਲਚ ਵਿਚ ਆਕੇ ਸ਼ਹਿਰ ਦਾ ਮਾਹੌਲ ਨਾ ਖਰਾਬ ਕਰਨ । ਇਸ ਮੌਕੇ ਵਫਦ ਵਿਚ ਰਾਜੇਸ਼ ਕੱਕੜ, ਰਾਹੁਲ ਪਸਾਹਨ, ਮੁਨੀਸ਼ ਜੈਨ, ਅੰਸ਼ੂਲ ਜੈਨ, ਪ੍ਰਦੀਪ ਜੈਨ, ਮੋਨੂੰ ਸ਼ਰਮਾ, ਸੋਨੀ ਅਨੇਜਾ ਆਦਿ ਹਾਜਰ ਸਨ।