ताज़ा खबरपंजाब

ਚਿਲਡਰਨ ਪਾਰਕ ਦੇ ਨਾਂਅ ’ਤੇ ਸਰਵਿਸ ਕਲੱਬ ਨੂੰ ਬੰਦ ਕਰਵਾਉਣ ਦੀਆਂ ਚਾਲਾਂ ਕਾਮਯਾਬ ਨਹੀਂ ਹੋਣ ਦਿਆਂਗੇ

ਸਰਵਿਸ ਕਲੱਬ ਦੇ ਅਹੁੱਦੇਦਾਰਾਂ ਨੇ ਮੀਟਿੰਗ ਕਰਕੇ ਲਿਆ ਫ਼ੈਸਲਾ

 

ਅਧਿਕਾਰੀਆਂ ਕੋਲੋਂ ਲਈ ਜਾਵੇਗੀ ਰਿਪੋਰਟ : ਡਿਪਟੀ ਕਮਿਸ਼ਨਰ

 

ਤਰਨਤਾਰਨ, 20 ਮਈ (ਰਾਕੇਸ਼ ਨਈਅਰ) : ਮਹਾਤਮਾ ਗਾਂਧੀ ਮਿਉਂਸੀਪਲ ਪਾਰਕ ਦੇ ਨਾਲ ਕਈ ਸਾਲਾਂ ਤੋਂ ਸਰਵਿਸ ਕਲੱਬ ਚਲਾਇਆ ਜਾ ਰਿਹਾ ਹੈ।ਇਥੇ ਸ਼ਹਿਰ ਦੇ ਸੀਨੀਅਰ ਸਿਟੀਜਨ ਬੈਠ ਕੇ ਆਪਣਾ ਵਕਤ ਗੁਜਾਰਦੇ ਹਨ।ਇਸਦੇ ਨਾਲ ਵੱਖ-ਵੱਖ ਪਰਿਵਾਰਾਂ ਦੀਆਂ ਔਰਤਾਂ ਇਥੇ ਕਿੱਟੀ ਪਾਰਟੀ ਵੀ ਕਰਦੀਆ ਹਨ,ਜਿਸਦੇ ਚੱਲਦਿਆਂ ਇਹ ਸਰਵਿਸ ਕਲੱਬ ਕਿਸੇ ਵਰਦਾਨ ਤੋਂ ਘੱਟ ਨਹੀਂ,ਪਰੰਤੂ ਕੁਝ ਲੋਕ ਪ੍ਰਸ਼ਾਸ਼ਨ ਨੂੰ ਗੁਮਰਾਹ ਕਰਕੇ ਸਰਵਿਸ ਕਲੱਬ ਦਾ ਮਾਹੌਲ ਖ਼ਰਾਬ ਕਰਨ ਦਾ ਯਤਨ ਕਰ ਰਹੇ ਹਨ,ਜੋ ਬਰਦਾਸ਼ਤ ਨਹੀਂ ਹੋਵੇਗਾ।ਸਰਵਿਸ ਕਲੱਬ ਦੀ ਮੀਟਿੰਗ ਮੌਕੇ ਸੀਨੀਅਰ ਵਾਈਸ ਪ੍ਰਧਾਨ ਦਵਿੰਦਰ ਚੋਪੜਾ,ਜਤਿੰਦਰ ਸਿੰਘ ਬਿੱਲੂ,ਐਡਵੋਕੇਟ ਵਿਸ਼ਾਲ ਭਾਰਦਵਾਜ,ਪ੍ਰਵੇਸ਼ ਚੋਪੜਾ,ਰਵਿੰਦਰ ਅਗਰਵਾਲ,ਡਾ.ਪਵਨ ਚਾਵਲਾ,ਯਗਦੱਤ ਅਗਰਵਾਲ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਲੋਕਾਂ ਨੂੰ ਸੌਗਾਤ ਦੇ ਤੌਰ ’ਤੇ ਸਰਵਿਸ ਕਲੱਬ ਦੇ ਲਈ ਜਗ੍ਹਾ ਦਿੱਤੀ ਗਈ ਸੀ।ਇਥੇ ਬਕਾਇਦਾ ਸੀਵਰੇਜ,ਪਾਣੀ ਅਤੇ ਬਿਜਲੀ ਦਾ ਪ੍ਰਬੰਧ ਵੀ ਹੈ।ਸਰਵਿਸ ਕਲੱਬ ਦੇ ਵਿੱਚ ਕਰੀਬ 65 ਮੈਂਬਰ ਹਨ।

ਇਹ ਮੈਂਬਰ ਆਪਣੇ ਘਰੇਲੂ ਪ੍ਰੋਗਰਾਮ ਵੀ ਇਥੇ ਕਰਦੇ ਹਨ।ਕਈ ਵਾਰ ਇਥੇ ਸਮਾਜ ਸੇਵਾ ਨਾਲ ਸੰਬੰਧਿਤ ਪ੍ਰੋਗਰਾਮ ਵੀ ਰੱਖੇ ਜਾਂਦੇ ਹਨ।ਦਵਿੰਦਰ ਚੋਪੜਾ,ਜਤਿੰਦਰ ਸਿੰਘ ਬਿੱਲੂ,ਐਡਵੋਕੇਟ ਵਿਸ਼ਾਲ ਭਾਰਦਵਾਜ ਨੇ ਕਿਹਾ ਕਿ ਸਰਵਿਸ ਕਲੱਬ ਨੂੰ ਚਲਾਉਣ ਦੇ ਲਈ ਕਈ ਸਾਲਾਂ ਤੋਂ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਜਾਂਦਾ ਹੈ।ਇਸ ਵਾਰ ਰਵਿੰਦਰ ਕੱਕੜ ਨੂੰ ਪ੍ਰਧਾਨ ਬਣਾਇਆ ਗਿਆ,ਜਿਸ ਦੀ ਅਗਵਾਈ ਵਿੱਚ ਕਲੱਬ ਦਾ ਵਿਕਾਸ ਵੱਡੇ ਪੱਧਰ ’ਤੇ ਹੋ ਰਿਹਾ ਹੈ,ਪਰ ਕੁਝ ਲੋਕ ਚਾਹੁੰਦੇ ਹਨ ਕਿ ਸਰਵਿਸ ਕਲੱਬ ਬੰਦ ਹੋ ਜਾਵੇ।ਇਸ ਲਈ ਉਹ ਬੇਵਜ੍ਹਾ ਪ੍ਰਸ਼ਾਸਨ ਨੂੰ ਝੂਠੀਆਂ ਸ਼ਿਕਾਇਤਾਂ ਦੇ ਕੇ ਗੁਮਰਾਹ ਕਰਨ ਦਾ ਯਤਨ ਕਰ ਰਹੇ ਹਨ।ਜਤਿੰਦਰ ਸਿੰਘ ਬਿੱਲੂ ਨੇ ਕਿਹਾ ਕਿ ਸਰਵਿਸ ਕਲੱਬ ਬਕਾਇਦਾ ਰਜਿਸਟਰਡ ਹੈ।ਕਲੱਬ ਦਾ ਮਾਹੌਲ ਖ਼ਰਾਬ ਕਰਨ ਦੇ ਲਈ ਕੁਝ ਲੋਕ ਲਗਾਤਾਰ ਸ਼ਰਾਰਤਾਂ ਕਰ ਰਹੇ ਹਨ,ਜਿਨ੍ਹਾਂ ਖਿਲਾਫ਼ ਕਾਰਵਾਈ ਲਈ ਪ੍ਰਸ਼ਾਸਨ ਨੂੰ ਲਿਖਿਆ ਜਾ ਰਿਹਾ ਹੈ।

ਉਧਰ ਡੀ.ਸੀ.ਤਰਨਤਾਰਨ ਮੋਨੀਸ਼ ਕੁਮਾਰ ਦਾ ਕਹਿਣਾ ਹੈ ਕਿ ਸਰਵਿਸ ਕਲੱਬ ਸ਼ਹਿਰ ਦੇ ਲੋਕਾਂ ਦੇ ਲਈ ਹੀ ਹੁੰਦਾ ਹੈ।ਇਸਨੂੰ ਚਲਾਉਣ ਦੇ ਲਈ ਬਕਾਇਦਾ ਰਜਿਸਟ੍ਰੇਸ਼ਨ ਹੋਣਾ ਜ਼ਰੂਰੀ ਹੈ।ਰਜਿਸਟ੍ਰੇਸ਼ਨ ਦੇ ਬਾਅਦ ਬਕਾਇਦਾ ਇਸਨੂੰ ਚਲਾਇਆ ਜਾਂਦਾ ਹੈ।ਸਥਾਨਕ ਸਰਵਿਸ ਕਲੱਬ ਦਾ ਮਾਮਲਾ ਉਠਾਇਆ ਹੈ, ਇਸ ਸਬੰਧੀ ਅਧਿਕਾਰੀਆਂ ਕੋਲੋਂ ਰਿਪੋਰਟ ਲਈ ਜਾਵੇਗੀ।ਬੇਵਜ੍ਹਾ ਸਰਵਿਸ ਕਲੱਬ ਦਾ ਮਾਹੌਲ ਖ਼ਰਾਬ ਕਰਨ ਲਈ ਦਖ਼ਲ ਦੇਣ ਵਾਲਿਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

Related Articles

Leave a Reply

Your email address will not be published.

Back to top button