ਅੰਮ੍ਰਿਤਸਰ,ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ, ਸੁਖਜਿੰਦਰ ਸਿੰਘ) : ਕਮਿਸ਼ਨਰ ਪੁਲਿਸ ਸ਼੍ਰੀ ਅਰੁਨ ਪਾਲ ਸਿੰਘ ਆਈ, ਪੀ, ਐਸ,ਦੀਆ ਦਿੱਤੀਆਂ ਹਦਾਇਤਾਂ ਅਨੁਸਾਰ ਅੰਮ੍ਰਿਤਸਰ ਸਿਟੀ ਦੇ ਥਾਣਿਆ ਵਲੋਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ, ਬਾਈਪਾਸਾਂ ਅਤੇ ਮੇਨ ਚੌਂਕਾਂ ਵਿਚ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਥਾਣਾ ਵੱਲਾ ਦੇ ਮੁੱਖੀ ਜਸਬੀਰ ਸਿੰਘ ਨੇ
ਦੱਸਿਆ ਕਿ ਜੋ ਵਿਅਕਤੀ ਬਿਨਾਂ ਨੰਬਰ ਪਲੇਟ, ਕਾਲ਼ੇ ਸੀਸ਼ੇ, ਓਵਰ ਸਪੀਡ, ਅਤੇ ਬਿਨਾਂ ਕਾਗਜ਼ਾਤ ਵਾਹਨ ਚਾਲਕ ਹਨ ਉਨ੍ਹਾਂ ਦੀ ਥਾਣਾ ਵੱਲਾ ਪੁਲਿਸ ਪਾਰਟੀ ਵਲੋਂ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜੋ ਸ਼ੱਕੀ ਅਨਸਰ ਹਨ ਉਨ੍ਹਾਂ ਤੋਂ ਚੰਗੀ ਤਰ੍ਹਾਂ ਪੁਸ਼ਤਾਸ਼ ਕੀਤੀ ਜਾ ਰਹੀ ਹੈ। ਨਾਲ਼ ਹੀ ਲੋਕਾਂ ਨੂੰ ਕਾਨੂੰਨ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਤ ਕੀਤਾ ਗਿਆ। ਇਸ ਮੌਕੇ ਏਐਸਆਈ ਬਿਕਰਮਜੀਤ ਸਿੰਘ,ਏਸਆੲ ਪ੍ਰੇਮ ਸਿੰਘ, ਸਮੇਤ ਪੂਰੀ ਪੁਲਿਸ ਟੀਮ ਹਾਜ਼ਰ ਸਨ।