ताज़ा खबरपंजाब

ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ਼ ਕੀਤੀ ਰੱਜਕੇ ਨਾਅਰੇਬਾਜ਼ੀ : ਕਿਸਾਨ ਆਗੂ

ਅੰਮ੍ਰਿਤਸਰ, ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ, ਸੁਖਜਿੰਦਰ ਸਿੰਘ) : ਨਜ਼ਦੀਕ ਲੱਗਦੇ ਪਿੰਡਾਂ ਦੇ ਕਿਸਾਨਾਂ ਵੱਲੋਂ ਅੱਜ ਇਕੱਠੇ ਹੋ ਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਰੱਜਕੇ ਕੀਤੀ ਨਾਅਰੇਬਾਜ਼ੀ । ਇਸ ਸੰਬੰਧੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਅਸੀਂ ਇਸ ਲਈ ਇਕੱਠੇ ਹੋਏ ਹਾਂ ਕਿਉਂਕਿ ਮਾਨ ਸਰਕਾਰ ਨੇ ਝੋਨਾ ਲਗਾਉਣ ਦੀ ਤਾਰੀਖ ਦੱਸ ਜੂਨ ਦੀ ਬਜਾਏ ਚੌਵੀ ਜੂਨ ਕਰ ਦਿੱਤੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਝੇ ਦੇ ਇਲਾਕਿਆਂ ’ਚ ਝੋਨੇ ਦੀ ਲਵਾਈ ਸ਼ੁਰੂ ਕਰਨ ਦਾ ਸਮਾਂ 24 ਜੂਨ ਨੂੰ ਤੈਅ ਕੀਤਾ ਹੈ ਜੋ ਕਿ ਇਸ ਨਾਲ ਸਾਡੇ ਕਿਸਾਨਾਂ ਨੂੰ ਕਾਫੀ ਮੁਸ਼ਕਿਲ ਦਾ ਸ਼ਾਮਣਾਂ ਕਰਨਾ ਪੈ ਸਕਦਾ ਅਤੇ ਨੁਕਸਾਨ ਵੀ ਹੋਵੇਗਾ। ਉਨ੍ਹਾਂ ਕਿਹਾ ਜੇਕਰ 24 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੁੰਦੀ ਹੈ ਤਾਂ ਇਹ ਅੱਧ ਜੁਲਾਈ ਤੱਕ ਵੀ ਮੁਕੰਮਲ ਨਹੀਂ ਹੋਵੇਗੀ। ਅਗੇ ਉਨ੍ਹਾਂ ਕਿਹਾ ਕਿ ਹੋਰਨਾਂ ਇਲਾਕਿਆਂ ਨਾਲੋਂ ਪੰਜਾਬ ਮਾਝੇ ਦੇ ਇਲਾਕੇ, ਖੇਤਰ ’ਚ ਮੌਸ਼ਮ ਦੀ ਤਬਦੀਲੀ ਛੇਤੀ ਹੁੰਦੀ ਹੈ ਜਿਥੇ ਕਿ ਠੰਡ ਹੋਰਨਾ ਇਲਾਕਿਆਂ ਨਾਲੋਂ ਜ਼ਿਆਦਾ ਪੈਂਦੀ ਹੈ । ਜਿਸ ਨਾਲ ਰਹਿੰਦੇ ਸਮੇਂ ਤਰੇਲ ਪੈਣ ਨਾਲ ਝੋਨੇ ਦੀ ਕਾਸ਼ਤ ਪੂਰੀ ਤਰ੍ਹਾਂ ਨਾਲ ਨਹੀਂ ਪੱਕਦੀ ਜਿਸ ਕਾਰਨ ਕਿਸਾਨਾਂ ਨੂੰ ਵੱਡੀ ਮੁਸਕਿਲ ਤੇ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਦੇ ਨਾਲ ਹੀ ਦਰਿਆ ਦੇ ਨਾਲ ਲਗਦੀਆਂ ਜ਼ਮੀਨਾ ’ਚ ਪਾਣੀ ਦੀ ਘਾਟ ਜ਼ਿਆਦਾ ਮਹਿਸੂਸ ਨਹੀਂ ਹੁੰਦੀ ਕਿਉਂਕਿ ਉਨ੍ਹਾਂ ਥਾਵਾਂ ਤੇ ਪਾਣੀ ਦਾ ਸੱਤਰ ਉਪਰ ਹੁੰਦਾ ਹੈ ਤਾਂ ਕਿ ਇੰਨ੍ਹਾ ਇਲਾਕਿਆਂ ਵਿਚ ਝੋਨੇ ਦੀ ਲਵਾਈ ਦਾ ਸ਼ੁਰੂਆਤੀ ਸਮਾਂ 10 ਜੂਨ ਤੋਂ ਵੀ ਪਹਿਲਾਂ ਸ਼ੁਰੂ ਕਰਨ ਦੀ ਇਜ਼ਾਜਤ ਦਿੱਤੀ ਜਾਵੇ ਤਾਂ ਕਿ ਰਹਿੰਦੇ ਸਮੇਂ ਅਨੁਸਾਰ ਜ਼ਿਮੀਦਾਰ ਆਪਣੇ ਝੋਨੇ ਦੀ ਲਵਾਈ ਬਾਖੂਬੀ ਕਰ ਸਕਣ।
ਅਮੋਲਕਜੀਤ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਝੋਨੇ ਦੀ ਲਵਾਈ ਦੇਰ ਨਾਲ ਸ਼ੁਰੂ ਕਰਵਾਉਂਦੀ ਹੈ ਤਾਂ ਇਸ ਨਾਲ ਨਾੜ ਚੰਗੀ ਤਰ੍ਹਾਂ ਨਹੀਂ ਪਕਦਾ ਅਤੇ ਮੌਸ਼ਮ ਦੀ ਤਬਦੀਲੀ ਕਾਰਨ ਨਮੀ ਬਹੁਤ ਜ਼ਿਆਦਾ ਰਹਿੰਦੀ ਹੈ ਜਿਸ ਨਾਲ ਕਿਸਾਨਾਂ ਨੂੰ ਮਜ਼ਬੂਰਨ ਝੋਨੇ ਦੀ ਖੁਰਦ ਬੁਰਦ ਲਈ ਪਰਾਲੀ ਨੂੰ ਅੱਗ ਲਾਉਣੀ ਪੈਂਦੀ ਹੈ ।

ਅਮੋਲਕਜੀਤ ਨੇ ਕਿਹਾ ਕਿ ਜਿਸ ਨਾਲ ਪ੍ਰਦੂਸ਼ਨ ‘ਚ ਵਾਧਾ ਹੁੰਦਾ ਹੈ ਪਰ ਜੇਕਰ ਕਿਸਾਨਾਂ ਨੂੰ ਝੋਨੇ ਲਈ ਜ਼ਿਆਦਾ ਸਮਾਂ ਮਿਲਦਾ ਹੈ ਤਾਂ ਇਸ ਨਾਲ ਨਾੜ ਚੰਗੀ ਤਰ੍ਹਾਂ ਪੱਕੇਗਾ ਤੇ ਕਿਸਾਨ ਸਮੇਂ ਰਹਿੰਦੇ ਹੋਰਨਾਂ ਫਸਲਾਂ ਦੀ ਬਿਜਾਈ ਕਰ ਸਕਦੇ ਹਨ। ਜਿਸ ਨਾਲ ਪਰਾਲੀ ਨੂੰ ਅੱਗ ਨਹੀਂ ਲਗੇਗੀ ਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਪ੍ਰਦੂਸ਼ਨ ਹੋਵੇਗਾ। ਕਿਸਾਨਾਂ ਨੇ ਅੱਗੇ ਸਾਂਝੇ ਬਿਆਨ ਚ’ ਕਿਹਾ ਕਿ ਝੋਨੇ ਦੀ ਲਵਾਈ ਦਾ ਸਮਾਂ 10 ਜੂਨ ਤੋਂ ਪਹਿਲਾਂ ਕਰਨ ਦੀ ਇਜ਼ਾਜ਼ਤ ਦਿੱਤੀ ਜਾਵੇ ਤਾਂ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੌਈ ਮੁਸ਼ਕਿਲ ਨਾ ਆਵੇ । ਉਨ੍ਹਾਂ ਕਿਹਾ ਕਿ ਜੋ ਸਰਕਾਰ ਨੇ ਪਿੰਡਾਂ ਵਿਚ ਅੱਠ ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਉਹ ਵੀ ਵਾਧਾ ਮਾਨ ਸਰਕਾਰ ਨੂੰ ਪੂਰਾ ਕਰਨਾ ਚਾਹੀਦਾ ਹੈ । ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਿਸਾਨ ਆਗੂ ਹਾਜਰ ਸਨ ।

Related Articles

Leave a Reply

Your email address will not be published.

Back to top button