ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ) : ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਅਜੇਪਾਲ ਸਿੰਘ ਮੀਰਾਂਕੋਟ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਰੇ ਹੀ ਸਾਬਕਾ ਵਿਧਾਇਕਾਂ ਤੇ ਮੰਤਰੀਆਂ ਦੀ ਸੁਰੱਖਿਆ ਵਾਪਸ ਲੈ ਲਈ ਹੈ ਪਰ ਅਫ਼ਸੋਸ ਦੀ ਗੱਲ ਕੀ ਧਰਮ ਦੇ ਠੇਕੇਦਾਰਾਂ ਨੂੰ ਪੰਜਾਬ ਸਰਕਾਰ ਨੇ ਐਨੇ ਐਨੇ ਗੰਨਮੈਨ ਐਵੇਂ ਹੀ ਦਿੱਤੇ ਨੇ ਜੋ ਆਏ ਦਿਨ ਕੋਈ ਨਾ ਕੋਈ ਫਸਾਦ ਪਾ ਛੱਡਦੇ ਨੇ ਤੇ ਲੋਕਾਂ ਨੂੰ ਲੜਾਉਣ ਵਿੱਚ ਕੋਈ ਕਸਰ ਨਹੀਂ ਛੱਡਦੇ ਤੇ ਲੋਕਾਂ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਖ਼ਤਮ ਕਰਦਿਆਂ ਆਏ ਦਿਨ ਕੋਈ ਨਾ ਕੋਈ ਚਾਲਾਂ ਚੱਲਦੇ ਰਹਿੰਦੇ ਨੇ ਜਥੇਦਾਰ ਮੀਰਾਂਕੋਟ ਨੇ ਪੰਜਾਬ ਸਰਕਾਰ ਤੋਂ ਤੇ ਡੀਜੀਪੀ ਪੰਜਾਬ ਤੋਂ ਮੰਗ ਕੀਤੀ ਕਿ ਧਰਮ ਦੇ ਠੇਕੇਦਾਰ ਸ਼ਿਵ ਸੈਨਾ ਵਾਲਿਆਂ ਕੋਲ ਸਾਰੀ ਹੀ ਸੁਰੱਖਿਆ ਵਾਪਸ ਲੈ ਕੇ ਥਾਣੇ ਵਿੱਚ ਭੇਜੀ ਜਾਵੇ ਜੋ ਕਿ ਆਮ ਲੋਕਾਂ ਦੇ ਕੰਮ ਆ ਸਕੇ ਤੇ ਲੋਕਾਂ ਦੀ ਹਿਫ਼ਾਜ਼ਤ ਕਰ ਸਕੇ।
ਜਥੇਦਾਰ ਮੀਰਾਂਕੋਟ ਨੇ ਦੱਸਿਆ ਕਿ ਇਨ੍ਹਾਂ ਧਰਮ ਦੇ ਠੇਕੇਦਾਰਾਂ ਦੀ ਕੀੜੀ ਕੋਈ ਸਮਾਜ ਨੂੰ ਚੰਗੀ ਦੇਣ ਹੈ ਲੋਕਾਂ ਨੂੰ ਲੜਾਉਣ ਤੋਂ ਇਲਾਵਾ ਤਾਂ ਇਨ੍ਹਾਂ ਨੂੰ ਕੋਈ ਕੰਮ ਨਹੀਂ ਇਨ੍ਹਾਂ ਨੂੰ ਸੁਰੱਖਿਆ ਦੀ ਕੀ ਜ਼ਰੂਰਤ ਹੈ ਜੇਕਰ ਇਨ੍ਹਾਂ ਧਰਮ ਦੇ ਠੇਕੇਦਾਰਾਂ ਤੋਂ ਸੁਰੱਖਿਆ ਵਾਪਸ ਲਈ ਜਾਵੇਗੀ ਤਾਂ ਪੰਜਾਬ ਦੇ ਵਿੱਚ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਤਰ੍ਹਾਂ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ ਆਖਰ ਵਿੱਚ ਜਥੇਦਾਰ ਮੀਰਾਂਕੋਟ ਨੇ ਦੱਸਿਆ ਕਿ ਧਰਮ ਦੇ ਠੇਕੇਦਾਰ ਸਕਿਉਰਿਟੀ ਲੈਣ ਦੇ ਲਈ ਕੋਈ ਨਾ ਕੋਈ ਚਾਲਾਂ ਚੱਲਦੇ ਰਹਿੰਦੇ ਨੇ ਤੇ ਲੋਕਾਂ ਨੂੰ ਆਪਸ ਵਿਚ ਲੜਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਨੇ ਕਿਰਪਾ ਕਰਕੇ ਇਨ੍ਹਾਂ ਸਾਰੇ ਹੀ ਸ਼ਿਵ ਸੈਨਾ ਦੇ ਆਗੂਆਂ ਤੋਂ ਸੁਰੱਖਿਆ ਵਾਪਸ ਲਈ ਜਾਵੇ ਤੇ ਥਾਣਿਆਂ ਵਿੱਚ ਭੇਜੀ ਜਾਵੇ ਜਿੱਥੇ ਕਿ ਇਕ ਇਕ ਮੁਲਾਜ਼ਮ ਦੀ ਜ਼ਰੂਰਤ ਹੈ ਲੋਕਾਂ ਨੂੰ ਇਸ ਮੌਕੇ ਤੇ ਹਾਜ਼ਰ ਸਾਬਕਾ ਵਿਧਾਇਕ ਅਜੇਪਾਲ ਸਿੰਘ ਮੀਰਾਂਕੋਟ ਸੋਨੂੰ ਜੰਡਿਆਲਾ ਕੁਲਦੀਪ ਸਿੰਘ ਭੁਪਿੰਦਰ ਸਿੰਘ ਬਲਵਿੰਦਰ ਸਿੰਘ ਪਲਵਿੰਦਰ ਸਿੰਘ ਪ੍ਰਿਤਪਾਲ ਸਿੰਘ ਵਿਕਰਮਜੀਤ ਸਿੰਘ ਰਣਜੀਤ ਸਿੰਘ ਪਰਗਟ ਸਿੰਘ ਨਿਰਮਲ ਸਿੰਘ ਆਦਿ ਹਾਜ਼ਰ ਸਨ।