ਆਖ਼ਿਰ ਅਜੇ ਤੱਕ ਹਰਸ਼ ਬੱਠਲਾ ਨੂੰ ਗ੍ਰਿਫਤਾਰ ਕਿਉਂ ਨਹੀਂ ਕਰ ਪਾਈ ਜਲੰਧਰ ਪੁਲੀਸ??
ਕੀ ਸਾਰੇ ਮਾਮਲੇ ਨੂੰ ਸਮਝੌਤਾ ਕਰਵਾ ਕੇ ਠੰਡੇ ਬਸਤੇ ਵਿਚ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ??
ਜਲੰਧਰ, 03 ਮਈ (ਕਬੀਰ ਸੌਂਧੀ) : ਬੀਤੇ ਦਿਨੀਂ ਜਲੰਧਰ ਦੀ ਸਬਜ਼ੀ ਮੰਡੀ ਦੇ ਬਾਹਰ ਕੁਝ ਲੋਕਾਂ ਵੱਲੋਂ ਚਾਰ ਰਾਊਂਡ ਫਾਇਰ ਕੀਤੇ ਗਏ ਸਨ ਜਿਸ ਤੋਂ ਬਾਅਦ ਸਾਹਮਣੇ ਆਈ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਾ ਸੀ ਕਿ ਇਹ ਫਾਇਰ ਜਲੰਧਰ ਦੇ ਅਟਾਰੀ ਬਾਜ਼ਾਰ ਅਤੇ ਆਦਰਸ਼ ਨਗਰ ਵਿਖੇ ਕੁਲਫ਼ੀਆਂ ਵੇਚਣ ਵਾਲੇ ਬਠਲਾ ਭਰਾਵਾਂ ਵੱਲੋਂ ਕੀਤੇ ਗਏ ਸਨ। ਮਾਮਲੇ ਵਿਚ ਥਾਣਾ ਨੰ 2 ਦੀ ਪੁਲੀਸ ਵੱਲੋਂ ਐਫਆਈਆਰ ਨੰਬਰ 67 ਦਰਜ ਕੀਤੀ ਗਈ ਸੀ। ਜਿਸ ਵਿਚ ਫਾਇਰਿੰਗ ਕਰਨ ਵਾਲੇ ਗੌਰਵ ਬੱਠਲਾ ਅਤੇ ਹਰਸ਼ ਬੱਠਲਾ ਦੇ ਖ਼ਿਲਾਫ਼ ਵੱਖ ਵੱਖ ਧਾਰਾਵਾਂ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਸੀ।
ਪਰ ਹੈਰਾਨੀ ਦੀ ਗੱਲ ਇਹ ਹੈ ਤੇ ਅੱਜ ਗੋਲੀਬਾਰੀ ਦੇ ਦੋ ਦਿਨਾਂ ਬਾਅਦ ਵੀ ਪੁਲੀਸ ਵੱਲੋਂ ਸਿਰਫ਼ ਗੌਰਵ ਬੱਠਲਾਂ ਨੂੰ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦਕਿ ਦੂਜਾ ਭਰਾ ਹਰਸ਼ ਬਟਲਾ ਪੁਲਸ ਦੀ ਪਕੜ ਤੋਂ ਬਾਹਰ ਹੈ ਅਤੇ ਉਸ ਨੂੰ ਦੋ ਦਿਨਾਂ ਬਾਅਦ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਜਿਸ ਨੂੰ ਲੈ ਕੇ ਜਲੰਧਰ ਪੁਲਸ ਸਵਾਲਾਂ ਦੇ ਘੇਰੇ ਵਿੱਚ ਹੈ।
ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਜਦੋਂ ਇਸ ਬਾਰੇ ਥਾਣਾ ਨੰ ਦੋ ਦੇ ਮੁਨਸ਼ੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜੇ ਇੱਕੋ ਭਰਾ ਦੀ ਹੀ ਗ੍ਰਿਫ਼ਤਾਰੀ ਹੋਈ ਹੈ ਦੂਸਰੇ ਨੂੰ ਅਜੇ ਫਡ਼ਿਆ ਨਹੀਂ ਜਾ ਸਕਿਆ। ਜਦਕਿ ਦੂਸਰੇ ਭਰਾ ਨੂੰ ਫੜਨ ਲਈ ਪੁਲਿਸ ਵੱਲੋਂ ਛਾਪੇਮਾਰੀ ਤੱਕ ਨਹੀਂ ਕੀਤੀ ਜਾ ਰਹੀ
ਸੂਤਰਾਂ ਮੁਤਾਬਕ ਜਲਦੀ ਹੀ ਇਸ ਮਾਮਲੇ ਵਿਚ ਦੋਵਾਂ ਧਿਰਾਂ ਦਾ ਸਮਝੌਤਾ ਕਰਵਾ ਕੇ ਮਾਮਲੇ ਨੂੰ ਠੰਡੇ ਬਸਤੇ ਵਿਚ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਸ ਵਿੱਚ ਕੁਝ ਰਾਜਨੀਤਕ ਲੋਕ ਆਪਣਾ ਖਾਸ ਰੋਲ ਨਿਭਾ ਰਹੇ ਹਨ ਅਤੇ ਲੱਖਾਂ ਰੁਪਏ ਵਿਚ ਲੈਣ ਦੇਣ ਕਰਕੇ ਇਸ ਮਾਮਲੇ ਨੂੰ ਖ਼ਤਮ ਕਰਨ ਦੇ ਲਈ ਪੂਰਾ ਜ਼ੋਰ ਤੋੜ ਲਗਾਇਆ ਜਾ ਰਿਹਾ ਹੈ।
ਹੁਣ ਵੇਖਣਾ ਇਹ ਹੋਵੇਗਾ ਕਿ ਜਲੰਧਰ ਪੁਲੀਸ ਕਮਿਸ਼ਨਰੇਟ ਕੀ ਇਸ ਮਾਮਲੇ ਵਿਚ ਦੂਜੇ ਆਰੋਪੀ ਹਰਸ਼ ਬਠਲਾ ਨੂੰ ਗ੍ਰਿਫ਼ਤਾਰ ਕਰਕੇ ਉਸ ਦੀ ਬਣਦੀ ਸਜ਼ਾ ਉਸ ਨੂੰ ਦਿਵਾਉਂਦਾ ਹੈ ਜਾਂ ਇਸ ਮਾਮਲੇ ਵਿਚ ਸ਼ਾਹੂਕਾਰ ਆਰੋਪੀ ਦੇ ਨਾਲ ਲੈਣ ਦੇਣ ਕਰਕੇ ਮਾਮਲਾ ਖ਼ਤਮ ਕਰ ਦਿੱਤਾ ਜਾਂਦਾ ਹੈ।