ताज़ा खबरपंजाब

ਸਰਕਾਰਾ ਵਲੋ ਮੀਡੀਆ ਨੂੰ ਸਰਕਾਰ ਦਾ ਚੋਥਾ ਥੰਮ ਕਹੇ ਜਾਣ ਵਾਲੇ ਮੀਡੀਆ ਨੂੰ ਕੀਤਾ ਜਾ ਰਿਹਾ ਹੈ ਅਣਗੌਲਿਆ।

ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ) : ਅਕਸਰ ਵੇਖਣ ਵਿੱਚ ਆਇਆ ਹੈ ਕਿ ਜਿਸ ਮੀਡੀਆ ਦੇ ਰਾਹੀਂ ਅਪਣੀ ਪਹਿਚਾਣ ਲੋਕਾ ਤੱਕ ਪੁਹਚਾਕੇ ਸਰਕਾਰਾ ਬਣਦੀਆਂ ਹਨ ਤੇ ਜਦੋਂ ਉਹ ਜਿੱਤਕੇ ਵਜਾਰਤ ਵਿੱਚ ਅਪਣੀ ਜਗ੍ਹਾ ਬਣਾ ਲੈਂਦੀਆਂ ਹਨ ਇਸਤੋਂ ਬਾਅਦ ਵਿੱਚ ਇਹੀ ਸਰਕਾਰਾ ਇਨਾ ਮੀਡੀਆ ਵਾਲਿਆ ਦਾ ਫੋਨ ਚੁੱਕਣਾ ਵੀ ਗੁਵਾਰਾ ਨਹੀਂ ਸਮਜਦੀਆਂ ਪਹਿਲਾ ਇਸ ਮੀਡੀਆ ਨੂੰ ਸਰਕਾਰ ਦਾ ਚੋਥਾ ਥੰਮ ਕਹੇ ਜਾਣ ਵਾਲੇ ਮੀਡੀਆ ਦੀ ਭੂਮਿਕਾ ਨੂੰ ਲੈਕੇ ਓਨਾ ਨੂੰ ਅਣਗੌਲਿਆ ਕੀਤਾ ਜਾਂਦਾ ਹੈ।ਅਕਸਰ ਵੇਖਣ ਵਿੱਚ ਆਇਆ ਹੈ ਕਿ ਆਮ ਆਦਮੀ ਦੀ ਸਰਕਾਰ ਬਣਦੀਆਂ ਹੀ ਜੰਡਿਆਲੇ ਗੁਰੂ ਦੇ ਮੰਤਰੀ ਹਰਭਜਨ ਸਿੰਘ ਇ ਟਿ ਉ ਜਿਨਾ ਕੋਲ ਬਿਜਲੀ ਬੋਰਡ ਦਾ ਤੇ pwd ਮਹਿਕਮਾ ਮਿਲਿਆ ਹੈ ਸਰਕਾਰ ਬਣਦਿਆਂ ਹੀ ਪਤਰਕਾਰਾਂ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ ਹੈ ਸਰਕਾਰ ਬਣਨ ਤੋ ਪਹਿਲਾ ਮੀਡੀਆ ਨੂੰ ਬੜੀ ਅਹਿਮੀਅਤ ਦਿੰਦੇ ਸਨ ਪਰ ਸਰਕਾਰ ਬਣਦਿਆਂ ਹੀ ਸਭ ਬਦਲ ਗਿਆ ਹੈ। ਗੱਲ ਕੀਤੀ ਜਾਵੇ ਤਾਂ ਬੀਤੇ ਕਾਰਜਕਾਲ ਦੌਰਾਨ ਸ੍ਰੋਮਣੀ ਅਕਾਲੀ ਦੱਲ ਅਤੇ ਕਾਂਗਰਸ ਸਰਕਾਰ ਦੇ ਵੇਲੇ ਸਰਕਾਰੀ ਪ੍ਰੋਗਰਾਮਾ ਦੌਰਾਨ ਦੇਸ ਦੇ ਚੌਥੇ ਥੱਮ ਦੇ ਨਾਂ ਨਾਲ ਜਾਣੇਜਾਂਣ ਵਾਲੇ ਮੀਡੀਆ ਦਾ ਖ਼ਾਸ ਤੋਰ ਤੇ ਮਾਣ ਸਤਕਾਰ ਕੀਤਾ ਜਾਂਦਾ ਸੀ । ਇਥੇ ਇਹ ਗੱਲ ਵੀ ਦਸ਼ਣ ਯੋਗ ਹੈ ਕਿ ਬੀਤੇ ਦਿਨ ਵਿਸ਼ਵ ਮਲੇਰੀਆ ਦਿਵਸ ਸਰਕਾਰੀ ਹਸਪਤਾਲ ਮਾਨਾਂਵਾਲਾ ‘ਚ ਮਨਾਇਆ ਗਿਆ, ਜਿਥੇ ਵੱਖ-ਵੱਖ ਚੈਨਲਾਂ ਅਤੇ ਅਖ਼ਬਾਰਾਂ ਦੇ ਪੱਤਰਕਾਰ ਕਵਰਿਜ਼ ਕਰਨ ਲਈ ਪਹੁੰਚੇ ਸਨ ਪਰ ਸਰਕਾਰੀ ਹਸਪਤਾਲ ਮਾਨਾਂਵਾਲਾ ਦੇ ਅਧਿਕਰੀਆਂ ਵੱਲੋਂ ਚਾਹ ਪਾਣੀ ਤਾਂ ਦੂਰ ਦੀ ਗੱਲ ਪੱਤਰਕਾਰਾਂ ਦੇ ਬੈਠਣ ਦਾ ਵੀ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ।

ਬੀਤੇ ਕਾਰਜ ਕਾਲ ਦੌਰਾਨ ਕਾਂਗਰਸ ਅਤੇ ਅਕਾਲੀ ਦਲ ਸਰਕਾਰ ਵੱਲੋਂ ਕਿਸੇ ਵੀ ਪਰੋਗਰਾਮ ਵਿੱਚ ਦੇਸ਼ ਦੇ ਚੌਥੇ ਥੰਮ ਦੇ ਨਾਂ ਨਾਲ ਜਾਣੇ ਜਾਂਦੇ ਮੀਡੀਆ ਦੇ ਬੈਠਣ ਲਈ ਇਕ ਵਖਰਾ ਕੈਬਿਨ ਤਿਆਰ ਕੀਤਾ ਜਾਂਦਾ ਸੀ ਜਿਥੇ ਸਿਰਫ ਤੇ ਸਿਰਫ ਮੀਡੀਆ ਨੂੰ ਹੀ ਬੈਠਣ ਦੀ ਇਜਾਜ਼ਤ ਹੁੰਦੀ ਸੀ । ਪਰ ਸਰਕਾਰੀ ਹਸਪਤਾਲ ਮਾਨਾਂਵਾਲਾ ਵਿਸ਼ਵ ਮਲੇਰੀਆ ਦਿਵਸ ਮਨਾਏ ਜਾਣ ਦੌਰਾਨ ਪੱਤਰਕਾਰਾਂ ਨੇ ਵੱਖ-ਵੱਖ ਥਾਵਾਂ ਤੇ ਲੱਗ ਭੱਗ ਖਲੋਕੇ ਬੁਤਾ ਸਾਰਿਆ । ਇਹ ਸਾਰਾ ਨਜ਼ਾਰਾ ਕੈਬਨਿਟ ਮੰਤਰੀ ਹਰਭਜ ਸਿੰਘ ਨੇ ਅਪਣੀ ਅੱਖੀਂ ਵੇਖਿਆ ਪਰ ਪੱਤਰਕਾਰਾਂ ਪ੍ਰਤੀ ਕੋਈ ਹਾਮੀ ਭਰਨਾ ਕੋਈ ਮੁਨਾਸਿਬ ਨਹੀਂ ਸਮਜਿਆ। ਸਾਰੇ ਪੱਤਰਕਾਰਾਂ ਨੇ ਇਸ ਗੱਲ ਦਾ ਬਹੁਤ ਬੂਰਾ ਮਨਾਇਆ ਕਿ ਪਹਿਲਾ ਮੈੱਸਿਜ ਪਾਕੇ ਪੱਤਰਕਾਰ ਭਾਈਚਾਰੇ ਨੂੰ ਬੁਲਾਇਆ ਗਿਆ ਫਿਰ ਓਨਾ ਨੂੰ ਅਣਦੇਖਿਆ ਕੀਤਾ ਗਿਆ।

Related Articles

Leave a Reply

Your email address will not be published.

Back to top button