ਦਸੂਹਾ, 27 ਅਪ੍ਰੈਲ (ਬਿਊਰੋ) : ਸਰਕਾਰੀ ਐਲੀਮੈਂਟਰੀ ਸਕੂਲ ਰਾਵਾਂ ਪਿਛਲੇ ਸਾਲਾਂ ਦੀ ਪਿਰਤ ਨੂੰ ਅੱਗੇ ਤੋਰਦਾ ਹੋਇਆ ਨਵੇਂ ਦਾਖ਼ਲੇ ਵਿੱਚ 30% ਤੋਂ ਵੱਧ ਵਾਧਾ ਕਰਕੇ ਇਲਾਕੇ ਦੇ ਮੋਹਰੀ ਸਕੂਲਾਂ ਦੀ ਕਤਾਰ ਵਿੱਚ ਆਣ ਖਲੋਤਾ ਹੈ. ਇਹ ਸਕੂਲ ਸਟਾਫ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਸਾਲ 2020 ਵਿੱਚ ਦਾਖ਼ਲਾ ਮੁਹਿੰਮ ਤਹਿਤ 93% ਤੋਂ ਵੱਧ ਦਾ ਵਾਧਾ ਕਰਕੇ ਇਹ ਸਕੂਲ ਇਲਾਕੇ ਦੇ ਸਕੂਲਾਂ ਵਿੱਚ ਅੱਵਲ ਰਿਹਾ ਸੀ , ਉਸੇ ਰੀਤ ਨੂੰ ਕਾਇਮ ਰੱਖਦੇ ਹੋਏ ਇਸ ਸੈਸ਼ਨ ਵਿੱਚ ਆਪਣਾ ਰਿਕਾਰਡ ਬਰਕਰਾਰ ਰੱਖਦੇ ਹੋਏ ਇਲਾਕੇ ਵਿੱਚ ਦਾਖ਼ਲੇ ਦੇ ਵਾਧੇ ਸਬੰਧੀ ਆਪਣੀ ਅਗੇਤ ਜਾਰੀ ਰੱਖੀ ਹੋਈ ਹੈ ਆਪਣੇ ਸਕੂਲ ਦੀ ਉਪਲੱਬਧੀ ਬਾਰੇ ਦੱਸਦਿਆਂ HT ਮਨਦੀਪ ਕੌਰ ਨੇ ਦੱਸਿਆ ਕਿ ਇਸ ਸਮੇਂ ਸਕੂਲ ਵਿਚ ਆਧੁਨਿਕ ਤਕਨੀਕਾਂ ਦੇ ਰਾਹੀਂ ਸਿੱਖਿਆ ਦਿੱਤੀ ਜਾ ਰਹੀ ਹੈ ਜਿਸ ਨਾਲ ਸਕੂਲ ਦਾ ਨਤੀਜਾ ਹਮੇਸ਼ਾਂ 100% ਆਉਂਦਾ ਹੈ। ਸਕੂਲ ਵਿਚ ਸਮਾਰਟ ਕਲਾਸ ਰੂਮ, ਕੰਪਿਊਟਰ ਲੈਬ , ਪ੍ਰੋਜੈਕਟਰ ਅਤੇ ਲਾਇਬਰੇਰੀ ਕਾਰਨਰ ਸਿੱਖਿਆ ਪ੍ਰਦਾਨ ਕਰਨ ਦਾ ਮੁੱਖ ਸਰੋਤ ਹਨ।
ਅਧਿਆਪਕ ਗੁਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਨਵੇਂ ਦਾਖ਼ਲੇ ਦੇ ਸਬੰਧ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਰਾਵਾਂ ਇਸ ਸਮੇਂ 30% ਦੇ ਵਾਧੇ ਨਾਲ ਮੋਹਰੀ ਕਤਾਰ ਵਿੱਚ ਖੜ੍ਹਾ ਹੈ ਅਤੇ ਸਟਾਫ ਆਪਣੇ ਇਨ੍ਹਾਂ ਸਫ਼ਲ ਉੱਦਮਾਂ ਕਾਰਨ ਪਹਿਲਾ ਵੀ ਵਿਭਾਗ ਵੱਲੋਂ ਜਿੱਥੇ ਸਨਮਾਨਤ ਹੋਇਆ ਹੈ ਉਥੇ ਹੀ ਪਿੰਡ ਵਾਸੀਆਂ ਅਤੇ ਪੰਚਾਇਤ ਤੋਂ ਵੀ ਸਨਮਾਨ ਹਾਸਲ ਕਰ ਚੁੱਕਾ ਹੈ। ਵਿਦਿਆਰਥੀਆਂ ਵੱਲੋਂ ਸਟੇਟ ਪੱਧਰ ਤਕ ਖੇਡਾਂ ਵਿੱਚ ਮਾਰੀਆਂ ਮੱਲਾਂ ਸਕੂਲ ਸਟਾਫ ਦੀ ਮਿਹਨਤ ਦਾ ਮੂੰਹ ਬੋਲਦਾ ਸਬੂਤ ਹੈ. ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਸਕੂਲ ਦੀ ਨੁਹਾਰ ਵਿੱਚ ਕ੍ਰਾਂਤੀਕਾਰੀ ਬਦਲਾਅ ਨਜ਼ਰ ਆ ਰਹੇ ਹਨ ਜਿਸ ਸਦਕਾ ਅੱਜ ਇਹ ਸਕੂਲ ਸਮਾਰਟ ਸਕੂਲ ਸ਼੍ਰੇਣੀ ਵਿੱਚ ਆਪਣੀ ਅਲੱਗ ਪਹਿਚਾਣ ਬਣਾ ਰਿਹਾ ਹੈ।
ਵਿਦਿਆਰਥੀਆਂ ਲਈ ਸਕੂਲ ਮੁੜ ਖੁੱਲ੍ਹ ਜਾਣ ਤੋਂ ਬਾਅਦ ਵੀ ਸਕੂਲ ਅਧਿਆਪਕ ਛੁੱਟੀ ਵਾਲੇ ਦਿਨ ਅਤੇ ਹੋਰ ਮੌਕਿਆਂ ਤੇ ਬੱਚਿਆਂ ਦੀ ਵਾਧੂ ਸਹੂਲਤ ਲਈ ਅੱਜ ਵੀ ਵਾਧੂ ਸਮਾਂ ਦੇ ਕੇ ਆਨਲਾਈਨ ਜਮਾਤਾਂ ਲਗਾਉਂਦੇ ਹਨ ਗਰਮੀ ਦੀਆਂ ਛੁੱਟੀਆਂ ਦੌਰਾਨ ਵੀ ਸਕੂਲ ਸਟਾਫ਼ ਵਿਦਿਆਰਥੀਆਂ ਲਈ ਵਿਸ਼ੇਸ਼ ਸਿਖਲਾਈ ਕੈਂਪ ਦਾ ਆਯੋਜਨ ਕਰਦਾ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਸਹੂਲਤ ਲਈ ਓਵਰ ਟਾਈਮ ਲਗਾ ਕੇ ਉਨ੍ਹਾਂ ਦੇ ਵਿਕਾਸ ਹਿੱਤ ਵਾਧੂ ਜਮਾਤਾਂ ਲਗਾਈਆਂ ਜਾਂਦੀਆਂ ਹਨ।
ਇਸ ਮੌਕੇ ਸਕੂਲ ਸਟਾਫ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਸ੍ਰੀ ਸੰਜੀਵ ਗੌਤਮ ਜੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸੁਖਵਿੰਦਰ ਸਿੰਘ ਜੀ, ਬੀਪੀਓ ਦਸੂਆ 1 ਸ੍ਰੀ ਅਮਰਿੰਦਰ ਪਾਲ ਸਿੰਘ ਢਿਲੋੰ ਜੀ , ਬੀ.ਐੱਨ.ਓ ਰੇਸ਼ਮ ਲਾਲ ਜੀ, ਸੀ.ਐੱਚ.ਟੀ ਨਰਿੰਦਰਪਾਲ ਜੀ ਅਤੇ ਬੀ.ਐਮ.ਟੀ ਰਾਜ਼ੇਸ ਅਰੋੜਾ ਜੀ ਵਲੋਂ ਦਿੱਤੀ ਜਾ ਰਹੀ ਯੋਗ ਅਗਵਾਈ ਲਈ ਧੰਨਵਾਦ ਕੀਤਾ ਗਿਆ ਅਤੇ ਸਕੂਲ ਅਤੇ ਵਿਦਿਆਰਥੀਆਂ ਦੀ ਬਿਹਤਰੀ ਲਈ ਕਾਰਜ ਕਰਦੇ ਰਹਿਣ ਦਾ ਪ੍ਰਣ ਦੁਹਰਾਇਆ।