ਜਲੰਧਰ, 26 ਅਪ੍ਰੈਲ (ਧਰਮਿੰਦਰ ਸੌਂਧੀ) : ਸ਼੍ਰੀ ਗੁਰਪ੍ਰੀਤ ਸਿੰਘ ਤੂਰ ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਪਰ ਕਮਿਸ਼ਨਰੇਟ ਜਲੰਧਰ ਦੇ ਏਰੀਆ ਵਿੱਚ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ੍ਰੀ ਹਰਪਾਲ ਸਿੰਘ PPS ਵਧੀਕ ਡਿਪਟੀ ਕਮਿਸ਼ਨਰ ਸਿਟੀ -2 ਜਲੰਧਰ ਜੀ ਦੀ ਹਦਾਇਤ ਅਨੁਸਾਰ ਸ੍ਰੀ ਗੁਰਪ੍ਰੀਤ ਸਿੰਘ ਗਿੱਲ PPS ACP ਮਾਡਲ ਟਾਊਨ ਜਲੰਧਰ ਅਤੇ INSP ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 7 ਜਲੰਧਰ ਦੀ ਨਿਗਰਾਨੀ ਹੇਠ ASI ਹੀਰਾ ਲਾਲ ਨੰਬਰ 3027 ਸਮੇਤ ਪੁਲਿਸ ਪਾਰਟੀ ਬਾਏ ਗਸ਼ਤਬਾ ਤਲਾਸ਼ ਭੈੜੇ ਪੁਰਸ਼ਾ ਟੀ – ਪੁਆਇੰਟ ਗੜਾ ਜਲੰਧਰ ਮੌਜੂਦ ਸੀ ਕਿ ਮੁਖਬਰੀ ਹੋਈ ਕਿ ਕੁਲਦੀਪ ਸਿੰਘ ਪੁੱਤਰ ਬਲਵਿੰਦਰ ਕੁਮਾਰ ਅਤੇ
ਸੋਨੂੰ ਕੁਮਾਰ ਪੁੱਤਰ ਝੰਬੂ ਲਾਲ ਵਾਸੀਆਨ ਰੇਰੂ ਪਿੰਡ ਜਲੰਧਰ ਜੋ ਨਜਾਇਜ਼ ਸ਼ਰਾਬ ਵੇਚਣ ਦਾ ਕਾਰੋਬਾਰ ਕਰਦੇ ਹਨ ਤੇ ਅੱਜ ਵੀ ਕਾਰ ਨੰਬਰੀ PB10 – BR – 6644 ਮਾਰਕਾ ਸੈਂਟਰੋ ਰੰਗ ਸਿਲਵਰ ਪਰ ਭਾਰੀ ਮਾਤਰਾ ਵਿੱਚ ਸ਼ਰਾਬ ਸਪਲਾਈ ਕਰਨ ਲਈ ਪਿੰਡ ਸੁਭਾਨਾ ਅਤੇ ਅਰਬਨ ਅਸਟੇਟ ਫੇਸ -2 ਜਲੰਧਰ ਵੱਲ ਆ ਰਹੇ ਹਨ ਜੇਕਰ ਹੁਣ ਹੀ ਰੇਡ ਕੀਤਾ ਜਾਵੇ ਤਾਂ ਰੰਗ ਹੱਥੀ ਭਾਰੀ ਮਾਤਰਾ ਵਿੱਚ ਨਜਾਇਜ ਸ਼ਰਾਬ ਸਮੇਤ ਕਾਬੂ ਆ ਸਕਦੇ ਹਨ ਜਿਸਤੇ ASI ਹੀਰਾ ਲਾਲ ਨੰਬਰ 3027 ਨੇ ਮੁਖਬਰ ਦੀ ਇਤਲਾਹ ਤੋਂ ਮੁੱਕਦਮਾ ਨੰਬਰ 78 ਮਿਤੀ 26.04.2022 ਜੁਰਮ 61-1-14 EXACT ਥਾਣਾ ਡਵੀਜ਼ਨ ਨੰਬਰ 7 ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਤੇ ਸਮੇਤ ਪੁਲਿਸ ਪਾਰਟੀ ਮੁਖਬਰ ਖਾਸ ਦੀ ਦੱਸੀ ਜਗਾ ਪਰ ਰੇਡ ਕਰਕੇ ਦੋਸ਼ੀਆਨ 1. ) ਕੁਲਦੀਪ ਸਿੰਘ ਪੁੱਤਰ ਬਲਵਿੰਦਰ ਕੁਮਾਰ ਅਤੇ 2 . ਸੋਨੂੰ ਕੁਮਾਰ ਪੁੱਤਰ ਝੰਬੂ ਲਾਲ ਵਾਸੀਆਨ ਰੇਰੂ ਪਿੰਡ ਜਲੰਧਰ ਨੂੰ ਮੁਕੱਦਮਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਅਤੇ ਇਹਨਾਂ ਪਾਸੋਂ ਕਾਰ ਮਾਰਕਾ ਸੈਂਟਰ ਰੰਗ ਸਿਲਵਰ ਨਬਰੀ PB10 – BR – 6641 ਵਿਚ ਨਜਾਇਜ਼ ਸ਼ਰਾਬ 05 ਪੇਟੀਆਂ ਇੰਮਰੀਅਲ ਬਲਿਊ ਅਤੇ 05 ਪੇਟੀਆਂ ਕੈਸ ਵਿਸਕੀ ਕੁੱਲ 10 ਪੇਟੀਆਂ ( 120 ਬੋਤਲਾ ) ਸ਼ਰਾਬ ਬਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।