ताज़ा खबरपंजाब

ਸਰਬਤ ਦਾ ਭਲਾ ਚੈਰੀਟੇਬਲ ਟ੍ਰਸ੍ਟ ਬਣੀ ਕਿਡਨੀ ਰੋਗੀਆਂ ਲਈ ਆਸ ਦੀ ਕਿਰਨ

ਸ਼ਨੀਵਾਰ ਨੂੰ ਕਿਡਨੀ ਰੋਗੀਆਂ ਨੂੰ 2 ਫੁਲ ਸੈੱਟ ਡਾਇਲਸਿਸ ਫਿਲਟਰ ਅਤੇ ਪੈਨਸ਼ਨ ਦੇ ਚੈਕ ਵੰਡੇ

ਕਪੂਰਥਲਾ (ਬਿਊਰੋ) : ਸਰਬਤ ਦਾ ਭਲਾ ਚੈਰੀਟੇਬਲ ਟ੍ਰਸ੍ਟ ਵਲੋਂ ਮਨੁੱਖਤਾ ਦੇ ਭਲੇ ਲਈ ਸਮੇ ਸਮੇ ਤੇ ਪਿਛਲੇ ਕਈ ਵਰ੍ਹਿਆਂ ਤੋਂ ਜੰਗੀ ਪੱਧਰ ਤੇ ਸਮਾਜਸੇਵੀ ਕੰਮ ਕੀਤੇ ਜਾ ਰਹੇ ਹਨ ਇਸੇ ਲੜੀ ਤਹਿਤ ਜਿਲਾ ਜਲੰਧਰ ਯੂਨਿਟ ਵਲੋਂ ਜਿਲਾ ਪ੍ਰਧਾਨ ਅਮਰਜੋਤ ਸਿੰਘ ਦੇ ਉਧਮਾਂ ਸਦਕਾ ਜਲੰਧਰ ਦੇ ਵੱਖ ਵੱਖ ਹਸਪਤਾਲਾਂ ਵਿੱਚ ਕਿਡਨੀ ਦੀ ਬਿਮਾਰੀ ਨਾਲ ਗ੍ਰਸਤ ਲੋੜਵੰਦ ਮਰੀਜ਼ਾਂ ਨੂੰ ਸੰਸਥਾ ਵਲੋਂ ਹਰ ਮਹੀਨੇ 2 ਫੁਲ ਸੈੱਟ ਡਾਇਲਸਿਸ ਫਿਲਟਰ ਮੁਫ਼ਤ ਦਿੱਤੇ ਜਾਂਦੇ ਹਨ ਇਸ ਤੋਂ ਅਲਾਵਾ ਸੰਸਥਾ ਨਾਲ ਜੁੜੇ ਹੋਏ ਹਸਪਤਾਲਾਂ ਵਿੱਚ ਸੰਸਥਾ ਨੇ ਆਪਣੇ ਖਰਚੇ ਤੇ ਡਾਇਲਸਿਸ ਦੀ ਅਤਿਆਧੁਨਿਕ ਮਸ਼ੀਨਾਂ ਵੀ ਬਹੁਤ ਵੱਡੀ ਗਿਣਤੀ ਵਿੱਚ ਲਗਾਈਆਂ ਹੋਇਆਂ ਹਨ ਜਿਹੜੇ ਜਿਹੜੇ ਹਸਪਤਾਲਾਂ ਵਿੱਚ ਸੰਸਥਾ ਦੀ ਆਪਣੀ ਮਸ਼ੀਨਾਂ ਲੱਗੀਆਂ ਹੋਈਆਂ ਹਨ ਓਥੇ ਸੰਸਥਾ ਦੇ ਕਾਰਡ ਧਾਰਕ ਮਰੀਜ਼ਾਂ ਦੀ ਅੱਧੇ ਰੇਟ ਤੇ ਡਾਇਲਸਿਸ ਕੀਤੀ ਜਾਂਦੀ ਹੈ ਜੋਕਿ ਕਿਡਨੀ ਡਾਇਲਸਿਸ ਮਰੀਜ਼ ਲਈ ਬਹੁਤ ਵੱਡੀ ਰਾਹਤ ਹੈ ਕਿਉਂਕਿ ਡਾਇਲਸਿਸ ਦੇ ਮਰੀਜ਼ ਨੂੰ ਇਕ ਵਾਰ ਨਹੀਂ,2 ਵਾਰ ਨਹੀਂ, ਜ਼ਿੰਦਗੀ ਜਿਓਂਣ ਲਈ ਸਾਰੀ ਉਮਰ ਡਾਇਲਸਿਸ ਕਰਵਾਉਣੀ ਪੈਂਦੀ ਹੈ।

ਤਕਰੀਬਨ ਹਫਤੇ ਚ 2 ਵਾਰ ਡਾਇਲਸਿਸ ਕਰਵਾਉਣ ਨਾਲ ਹੀ ਕਿਡਨੀ ਮਰੀਜ਼ ਦੀ ਹਾਲਤ ਠੀਕ ਰਹਿੰਦੀ ਹੈ ਇਸ ਤੋਂ ਅਲਾਵਾ ਜੋ ਕਿਡਨੀ ਮਰੀਜ਼ ਬੇਸਹਾਰਾ,ਅੰਗਹੀਣ,ਵਿਧਵਾ,ਆਰਥਿਕ ਪੱਖੋਂ ਲਾਚਾਰ ਓਹਨਾ ਮਰੀਜ਼ਾਂ ਨੂੰ ਹਰ ਮਹੀਨੇ ਸੰਸਥਾ ਕੁਝ ਧਨਰਾਸ਼ੀ ਪੈਨਸ਼ਨ ਦੇ ਰੂਪ ਵਿੱਚ ਵੀ ਦਿੰਦੀ ਹੈ ਜਿਸ ਨਾਲ ਉਹ ਆਪਣਾ ਇਲਾਜ਼ ਸਮੇ ਸਿਰ ਕਰਵਾਉਂਦੇ ਰਹਿਣ ,ਸ਼ਨੀਵਾਰ ਨੂੰ ਸੰਸਥਾ ਦੇ ਮਾਡਲ ਟਾਊਨ ਦਫਤਰ ਵਿਖੇ ਸੈਂਕੜੇ ਮਰੀਜ਼ਾਂ ਨੂੰ ਮੁਫ਼ਤ 2 ਫੁਲ ਸੈੱਟ ਡਾਇਲਸਿਸ ਫਿਲਟਰ ਅਤੇ ਪੈਨਸ਼ਨ ਦੇ ਚੈਕ ਵੰਡੇ ਗਏ ਇਹ ਉਪਰਾਲਾ ਹਰ ਮਹੀਨੇ ਕੀਤਾ ਜਾਂਦਾ ਹੈ ਇਸ ਮੌਕੇ ਸੰਸਥਾ ਦੇ ਜਿਲਾ ਜਲੰਧਰ ਪ੍ਰਧਾਨ ਅਮਰਜੋਤ ਸਿੰਘ ਨੇ ਕਿਹਾ ਕਿ ਸਾਡੀ ਸਮਾਜਸੇਵੀ ਸੰਸਥਾ ਸਰਬਤ ਦਾ ਭਲਾ ਦਾ ਮੁਖ ਮੰਤਵ ਹੀ ਸਮੁੱਚੀ ਮਾਨਵਤਾ ਦਾ ਭਲਾ ਕਰਨਾ ਹੈ ਇਸ ਨੇਕ ਕਾਰਜ ਲਈ ਸਾਡੇ ਮੁਖੀ ਸ ਐਸ ਪੀ ਐਸ ਓਬਰਾਏ ਹੀ ਸਾਡੇ ਮਾਰਗਦਰਸ਼ਕ ਹਨ ਤੇ ਓਹਨਾ ਦੀ ਸੋਚ ਤੇ ਉਨ੍ਹਾਂ ਦੀ ਹਿੰਮਤ ਨਾਲ ਸਮੁੱਚੀ ਦੁਨੀਆ ਚ ਸਰਬਤ ਦਾ ਭਲਾ ਸੰਸਥਾ ਲੋਕਾਂ ਦੇ ਭਲੇ ਲਈ ਅਨੇਕਾਂ ਖੇਤਰਾਂ ਚ ਸਮਾਜਸੇਵਾ ਦੇ ਨੇਕ ਕਾਰਜ ਕਰ ਰਹੀ ਹੈ ਇਸ ਮੌਕੇ ਆਤਮਪ੍ਰਕਾਸ਼ ਸਿੰਘ,ਮੈਡਮ ਕੁਸਮ ਸ਼ਰਮਾ, ਜਸਕੀਰਤ ਸਿੰਘ ,ਰਾਜਿੰਦਰ ਕੁਮਾਰ ਆਦਿ ਹਾਜ਼ਿਰ ਸਨ

Related Articles

Leave a Reply

Your email address will not be published.

Back to top button