ਜੰਡਿਆਲਾ ਗੁਰੂ 23 ਅਪ੍ਰੈਲ (ਕੰਵਲਜੀਤ ਸਿੰਘ ਲਾਡੀ): ਪੁਰਾਤਨ ਸਮੇਂ ਦੌਰਾਨ ਜਦ ਕੋਈ ਵਸਤੂ ਜੀਵ ਗੁੰਮ ਹੋ ਜਾਣਾ ਤਾਂ ਲੱਗਭੱਗ ਪੰਜਾਬ ਦੇ ਹਰ ਇੱਕ ਪਿੰਡ ਵਿੱਚ ਉਸ ਜੀਵ ਵਸਤੂ ਦੀ ਖੋਜ ਕਰਨ ਵਾਲਾ ਇਕ ਵਿਅਕਤੀ ਹੁੰਦਾ ਸੀ ਜਿਸ ਨੂੰ ਖੋਜੀ ਕਿਹਾ ਜਾਂਦਾ ਸੀ ਲੇਕਿਨ ਜਿਸ ਸਮੇਂ ਦਾ ਮੋਬਾਇਲ ਫੋਨ ਆ ਗਿਆ ਹੈ ਉਸ ਸਮੇਂ ਦੇ ਉਹ ਖੋਜੀ ਵਿਅਕਤੀ ਜ਼ਿਆਦਾਤਰ ਖਤਮ ਹੋ ਗਏ ਅਤੇ ਕੁਝ ਖੋਜੀ ਖੋਜ ਕਰਨ ਵਾਲੇ ਬਜ਼ੁਰਗ ਅਵਸਥਾ ਵਿਚ ਚਲੇ ਗਏ ਹਨ ਅੱਜ ਕੱਲ੍ਹ ਮੋਬਾਈਲ ਫੋਨ ਐਸਾ ਪਲੇਟਫਾਰਮ ਹੈ ਕਿ ਲੋਕ ਦੇਸ਼ ਵਿਦੇਸ਼ ਵਿੱਚ ਬੈਠੇ ਪ੍ਰੀਵਾਰਕ ਮੈਂਬਰਾਂ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨਾਲ ਗੱਲਬਾਤ ਕਰਦੇ ਰਹਿੰਦੇ ਹਨ ਅਤੇ ਮੋਬਾਇਲ ਫੋਨ ਪਲੇਟਫਾਰਮ ਰਾਹੀਂ ਆਪਣੇ ਨਾਲੋਂ ਦੂਰ ਹੋਏ ਸਬੰਧੀ ਦੇ ਵਿਛੋੜੇ ਦਾ ਅਹਿਸਾਸ ਨਹੀਂ ਹੋਣ ਦਿੰਦੇ ਅਤੇ ਜੇਕਰ ਇਹ ਮੋਬਾਇਲ ਫੋਨ 1984 ਵਿਚ ਹੁੰਦਾ ਤਾਂ ਸ਼ਾਇਦ ਸਿੱਖ ਕੌਮ ਦਾ ਇਨਾਂ ਵੱਡਾ ਨੁਕਸਾਨ ਨਾ ਹੁੰਦਾ ਤੇ ਭਾਰੀ ਤਦਾਦ ਵਿੱਚ ਸਿੱਖਾਂ ਦਾ ਕਤਲੇਆਮ ਨਾ ਹੁੰਦਾ ਭਾਵੇਂ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸ਼ਹੀਦੀ ਜਾਮ ਪੀ ਕਿ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ ਤੇ ਆਕਾਲ ਪੁਰਖ ਦੀ ਜੋਤ ਵਿੱਚ ਜਾ ਸਮਾਏ ਹਨ ਅਤੇ ਅੱਜ ਵੀ ਸਾਡੇ ਦਿਲਾਂ ਵਿੱਚ ਵੱਸਦੇ ਹਨ ਲੇਕਿਨ ਉਸ ਸਮੇਂ ਮੌਬਾਇਲ ਫੋਨ ਹੁੰਦਾ ਤਾਂ ਸ਼ਾਇਦ ਅੱਜ ਸਰੀਰਕ ਤੌਰ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸਾਡੇ ਕੋਲ ਹੁੰਦੇ ਤੇ ਸੱਚ ਦੁਨੀਆਂ ਦੇ ਸਾਹਮਣੇ ਹੁੰਦਾ I
ਬੀਤੇ ਦਿਨ ਮੋਬਾਇਲ ਫੋਨ ਰਾਹੀਂ ਸੋਸ਼ਲ ਮੀਡੀਆ ਉਪਰ ਇਕ ਪੋਸਟ ਵਾਇਰਲ ਹੁੰਦੀ ਹੈ ਜਿਸ ਪੋਸਟ ਵਿਚ ਫੋਟੋ ਲੱਗੀ ਹੋਈ ਬਜ਼ੁਰਗ ਮਾਤਾ ਪ੍ਰਵੀਨ ਵਾਸੀ ਅੰਮ੍ਰਿਤਸਰ,19 ਅਪ੍ਰੈਲ ਤੋਂ ਲਾਪਤਾ ਹੋ ਗਈ ਸੀ ਬਾਰੇ ਦਰਸਾਇਆ ਗਿਆ ਸੀ ਅਤੇ ਮਾਤਾ ਜੀ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਸੀ ਬਾਰੇ ਵੀ ਲਿਖਿਆ ਗਿਆ ਸੀ ਬੀਤੀ ਰਾਤ ਮਾਤਾ ਪ੍ਰਵੀਨ ਪਿੰਡ ਮੁੱਛਲ ਨਜ਼ਦੀਕ ਟਾਂਗਰਾ ਜੀ ਟੀ ਰੋਡ ਵਿਖੇ ਪਹੁੰਚ ਗਈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਜਥੇਦਾਰ ਬਲਬੀਰ ਸਿੰਘ ਮੁੱਛਲ ਨੂੰ ਮਿਲਣ ਤੇ੍ ਰਾਤ ਭਾਈ ਮੁੱਛਲ ਦੇ ਘਰ ਠਹਿਰਾਓ ਕੀਤਾ ਅਤੇ ਭਾਈ ਮੁੱਛਲ ਨੇ ਆਪਣੇ ਵੱਲੋਂ ਮੋਬਾਇਲ ਫੋਨ ਰਾਹੀਂ ਸੋਸ਼ਲ ਮੀਡੀਆ ਤੇ ਮਾਤਾ ਜੀ ਦੀ ਫੋਟੋ ਤੇ ਆਪਣਾ ਐਡਰਸ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜੋ ਮੈਸੇਜ ਪ੍ਰੀਵਾਰ ਨਾਲੋਂ ਵਿਛੜੀ ਮਾਤਾ ਦੇ ਪਰਿਵਾਰਿਕ ਮੈਂਬਰਾਂ ਨੇ ਪੜਿਆ ਤਾਂ ਅੱਜ ਸਵੇਰੇ ਭਾਈ ਮੁੱਛਲ ਨਾਲ ਫੋਨ ਤੇ ਰਾਬਤਾ ਕੀਤਾ ਗਿਆ ਤੇ ਮਾਤਾ ਦੇ ਪਰਿਵਾਰਿਕ ਮੈਂਬਰ ਪਿੰਡ ਮੁੱਛਲ ਵਿਖੇ ਪਹੁੰਚ ਗਏ ਜਿੱਥੇ ਜਥੇਦਾਰ ਬਲਬੀਰ ਸਿੰਘ ਮੁੱਛਲ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਮਾਤਾ ਜੀ ਨੂੰ ਉਨ੍ਹਾਂ ਦੇ ਪ੍ਰੀਵਾਰ ਹਵਾਲੇ ਕਰ ਦਿੱਤਾ ਗਿਆ I ਇਸ ਮੌਕੇ ਮਾਤਾ ਜੀ ਨੂੰ ਲੈਣ ਆਏ ਪਰਿਵਾਰਕ ਮੈਂਬਰਾਂ ਨੇ ਭਾਈ ਮੁੱਛਲ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ I