ਜਲੰਧਰ, 14 ਅਪ੍ਰੈਲ (ਕਬੀਰ ਸੌਂਧੀ) :- ਅੱਜ ਰਾਜਾ (ਰਾਜਾ ਹਿਊਮਨ ਰਾਈਟਸ ਪ੍ਰੋਟੈਕਸ਼ਨ ਫਾਊਂਡੇਸ਼ਨ) ਦੇ ਚੇਅਰਮੈਨ ਨੇ ਦੇਸ਼ ਵਿੱਚ ਵੱਧ ਰਹੀ ਮਹਿਗਾਈ ਦੇ ਚਲਦਿਆਂ ਸਰਕਾਰ ਨੂੰ ਅਪੀਲ ਕੀਤੀ ਕਿ ਦੇਸ਼ ਅੰਦਰ ਬੇਰੋਜ਼ਗਾਰੀ ਦੇ ਚੱਲਦਿਆਂ ਮਹਿੰਗਾਈ ਨੂੰ ਰੋਕਿਆ ਜਾਵੇ ਤਾਂ ਜੋ ਦੇਸ਼ ਦੇ ਹਰ ਨਾਗਰਿਕ ਦਾ ਵਿਸ਼ਵਾਸ ਤੁਹਾਡੇ ਉਪਰ ਬਣਿਆ ਰਹੇ ਅਤੇ ਦੇਸ਼ ਅੰਦਰ ਸਰਕਾਰਾਂ ਵੱਲੋਂ ਨਵੇਂ ਨਵੇਂ ਆਦੇਸ਼ ਜਾਰੀ ਪਰ ਦੇਸ਼ ਦਾ ਹਰ ਨਾਗਰਿਕ ਪਰਸ਼ਾਨ ਸਰਕਾਰ ਸਟੇਟ ਦੀ ਹੋਵੇ ਜਾਂ ਸੈਂਟਰ ਦੀ ਪਰ ਨਵੇਂ ਨਵੇਂ ਆਦੇਸ਼ਾਂ ਦੇ ਚਲਦਿਆਂ ਦੇਸ਼ ਦਾ ਨਾਗਰਿਕ ਹਰ ਨਵੇਂ ਆਦੇਸ਼ਾਂ ਤੋਂ ਪ੍ਰਸ਼ਾਨ ਨਵੇਂ ਆਦੇਸ਼ ਦੇਣ ਤੋਂ ਪਹਿਲਾਂ ਸਰਕਾਰ ਨੂੰ ਹਰ ਨਾਗਰਿਕ ਨਾਲ ਵਿਚਾਰ ਕਰਨਾ ਜਰੂਰੀ ਹੈ ਕਿਉ ਕਿ ਬੇਰੋਜ਼ਗਾਰੀ ਦੇ ਚਲਦਿਆਂ ਹਰ ਘਰ ਵਿੱਚ ਰੋਜ਼ੀ ਰੋਟੀ ਦੇ ਲਾਲੇ ਪਏ ਨੇ ਖਾਣ ਪੀਣ ਵਾਲੀਆਂ ਵਸਤੂਆਂ ਵਿੱਚ ਵੀ ਮਹਿਗਾਈ ਹੋਈ ਹੈ
ਪਰ ਸਰਕਾਰ ਇਨਾ ਚੀਜ਼ਾਂ ਉਪਰ ਕੋਈ ਲਗਾਮ ਨਹੀਂ ਕਸ ਰਹੀ ਅਤੇ ਪੈਟਰੋਲ ਡੀਜ਼ਲ ਦੀ ਮਾਰ ਹੇਠ ਦੇਸ਼ ਚੱਲ ਰਿਹਾ ਹੈ ਪਰ ਸਰਕਾਰਾਂ ਨੇ ਆਪਣੇ ਨਵੇਂ ਨਵੇਂ ਆਦੇਸ਼ ਦੇਣ ਵਿੱਚ ਕੋਈ ਢਿੱਲ ਨਹੀਂ ਛੱਡ ਦੀ ਅਗਰ ਇੱਦਾ ਹੀ ਹੁੰਦਾ ਰਿਹਾ ਤਾਂ ਹਰ ਦੇਸ਼ ਦਾ ਨਾਗਰਿਕ ਚਾਹੇ ਅਮੀਰ ਹੋਵੇ ਚਾਹੇ ਗਰੀਬ ਹੋਵੇ ਸਰਕਾਰ ਦੇ ਨਵੇ ਆਦੇਸ਼ਾਂ ਦੇ ਚਲਦਿਆਂ ਉਹ ਖਾਣ ਪੀਣ ਤੋਂ ਵੀ ਵਾਂਝਾ ਹੋ ਜਾਵੇਗਾ । ਇਸ ਲਈ ਸੈਂਟਰ ਸਰਕਾਰ ਅਤੇ ਹਰ ਸਟੇਟ ਸਰਕਾਰ ਨੂੰ ਬੇਨਤੀ ਹੈ ਕਿ ਪਹਿਲ ਦੇ ਅਧਾਰ ਉਪਰ ਰੋਜ਼ਗਾਰ ਦਿਓ ਅਤੇ ਫਿਰ ਆਪਣੇ ਆਦੇਸ਼ ਦਿਓ ।