ਜਲੰਧਰ, 07 ਅਪ੍ਰੈਲ (ਕਬੀਰ ਸੌਂਧੀ) : ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਸਿੱਧੇ ਤੌਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂ ਲਏ ਬਗ਼ੈਰ ਇਹ ਕਹਿਣਾ ਕਿ ਜੁੱਤੀ ਕਿੰਨੀ ਵੀ ਮਹਿੰਗੀ ਹੋਵੇ ਸਿਰ ਤੇ ਨਹੀਂ ਰੱਖਣੀ ਚਾਹੀਦੀ ਇਸ ਬਿਆਨ ਨੂੰ ਲੈ ਕੇ ਪੰਜਾਬ ਵਿਚ ਹੀ ਦਲਿਤ ਸਮਾਜ ਵਿੱਚ ਅੰਤਾਂ ਦਾ ਰੋਸ ਹੈ। ਸ੍ਰੀ ਗੁਰੂ ਰਵਿਦਾਸ ਚੌਕ ਵਿੱਖੇ ਅੱਜ ਸਮੁੱਚੀਆਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਧਰਨਾ ਦੇ ਕੇ ਜਾਖੜ ਦਾ ਪੁਤਲਾ ਫੂਕ ਕੇ ਗ੍ਰਿਫ਼ਤਾਰੀ ਦੀ ਮੰਗ ਕੀਤੀ। ਇਸ ਮੋਕੇ ਐਮ.ਐਲ.ਏ ਸ਼ੀਤਲ ਅੰਗੁਰਾਲ, ਸਾਬਕਾ ਐਮ.ਐਲ.ਏ ਸੁਸ਼ੀਲ ਰਿੰਕੂ ,ਅਤੇ ਹੋਰ ਆਗੁ ਸ਼ਾਮਲ ਸਨ।
Related Articles
Check Also
Close