ਚੋਹਲਾ ਸਾਹਿਬ/ਤਰਨਤਾਰਨ, 06 ਅਪ੍ਰੈਲ (ਰਾਕੇਸ਼ ਨਈਅਰ) : ਪਾਵਰਕਾਮ ਸਬ ਡਵੀਜਨ ਸਰਹਾਲੀ ਵਿਖੇ ਆਪਣੀਆਂ ਸ਼ਾਨਦਾਰ ਸੇਵਾ ਨਿਭਾ ਰਹੇ ਐਸ.ਡੀ.ਓ ਸ੍ਰੀ ਨੀਰਜ ਸ਼ਰਮਾ ਜਿੰਨਾ ਦੀ ਬਦਲੀ ਅੰਮ੍ਰਿਤਸਰ ਵਿਖੇ ਹੋਣ ਕਰਕੇ ਉਹਨਾਂ ਨੂੰ ਸਮੂਹ ਸਟਾਫ ਸਬ ਡਵੀਜ਼ਨ ਸਰਹਾਲੀ ਵੱਲੋਂ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ।
ਇਸ ਮੌਕੇ ਸਮੂਹ ਸਟਾਫ ਨੇ ਐਸ.ਡੀ.ਓ ਸ੍ਰੀ ਨੀਰਜ ਸ਼ਰਮਾ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਸਾਰੇ ਸਟਾਫ ਨੂੰ ਆਪਣੇ ਪਰਿਵਾਰ ਦੀ ਤਰ੍ਹਾਂ ਰੱਖਿਆ ਅਤੇ ਕਦੇ ਵੀ ਕਿਸੇ ਤਰ੍ਹਾਂ ਦੀ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ। ਉਨ੍ਹਾਂ ਦੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।ਇਸ ਮੌਕੇ ਸ.ਹਰਜੀਤ ਸਿੰਘ ਐਸ.ਡੀ.ਓ ,ਸਿੰਦਾ ਸਿੰਘ ਜੇ.ਈ,ਹਰਪਾਲ ਸਿੰਘ ਜੇ.ਈ, ਅਮਰਪ੍ਰੀਤ ਸਿੰਘ ਆਰ.ਏ,ਗੁਰਮੀਤ ਸਿੰਘ ਜੇ.ਈ,ਜਤਿੰਦਰ ਕੁਮਾਰ ਫੋਰਮੈਨ,ਅੰਮ੍ਰਿਤਪਾਲ ਸਿੰਘ ਐਲ.ਡੀ.ਸੀ,ਹਰਜਿੰਦਰ ਸਿੰਘ ਰਾਏ ਲਾਈਨਮੈਨ,ਸਵਿੰਦਰ ਸਿੰਘ ਲਾਈਨਮੈਨ,ਹਰੀਸ਼ ਕੁਮਾਰ ਲਾਈਨਮੈਨ,ਕੁਲਜਿੰਦਰ ਸਿੰਘ ਐਸ.ਡੀ.ਸੀ,ਦਵਿੰਦਰ ਸਿੰਘ ਲਾਈਨਮੈਨ ਤੇ ਹੋਰ ਸਟਾਫ ਤੋਂ ਇਲਾਵਾ ਜਰਨੈਲ ਸਿੰਘ ਜੇ.ਜੇ ਹਵੇਲੀ ਵਾਲੇ ਆਦਿ ਹਾਜ਼ਰ ਸਨ।