ਜੰਡਿਆਲਾ ਗੁਰੂ, 27 ਮਾਰਚ (ਕੰਵਲਜੀਤ ਸਿੰਘ ਲਾਡੀ) : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਪੰਜਾਬ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜੀ ਅਤੇ ਹਾਈਕਮਾਨ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਹਰਭਜਨ ਸਿੰਘ ਈ ਟੀ ਓ ਨੂੰ
ਪੰਜਾਬ ਦੇ ਕੈਬਨਿਟ ਮੰਤਰੀ ਬਣਨ ਤੇ ਹਲਕਾ ਜੰਡਿਆਲਾ ਗੁਰੂ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੋੜੀ ਅਤੇ ਇਸ ਮੋਕੇ ਬਲਾਕ ਜੰਡਿਆਲਾ ਗੁਰੂ ਦੇ ਡੀਪੂ ਹੌਲਡਰਾ ਵੱਲੋਂ ਹਰਭਜਨ ਸਿੰਘ ਈ ਟੀ ਓ ਨੂੰ ਕੈਬਨਿਟ ਮੰਤਰੀ ਬਣਨ ਤੇ ਗੁਰਦੁਆਰਾ ਧੰਨ ਧੰਨ ਬਾਬਾ ਜਵੰਦ ਸਿੰਘ ਜੀ ਪਿੰਡ ਭੰਗਾਵਾ ਵਿਖੇ ਤਿੰਨ ਰੋਜ਼ਾ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਗਿਆ
ਇਸ ਮੌਕੇ ਤੇ ਆਮ ਪਾਰਟੀ ਦੇ ਕੈਬਨਿਟ ਮੰਤਰੀ ਦੇ ਸਲਾਹਕਾਰ ਸਰਬਜੀਤ ਸਿੰਘ ਡਿੰਪੀ ਜੰਡਿਆਲਾ ਗੁਰੂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਆਉਣ ਨਾਲ ਜੰਗੀ ਪੱਧਰ ਵਿਕਾਸ ਕਾਰਜਾਂ ਕੀਤੇ ਜਾਣਗੇ। ਅਤੇ ਹਰ ਵਰਗ ਦੀ ਪਹਿਲ ਆਧਾਰ ਨਾਲ ਕੰਮ ਕਾਜ ਕੀਤਾ ਜਾਵੇਗਾ ਇਸ ਮੌਕੇ ਤੇ ਹਲਕਾ ਜੰਡਿਆਲਾ ਗੁਰੂ ਦੇ ਡੀਪੂ ਹੌਲਡਰਾ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਦੇ ਭਰਾ ਸਤਿੰਦਰ ਸਿੰਘ ਅਤੇ ਉਸ ਦੀ ਟੀਮ ਨੂੰ ਮੰਗ ਪੱਤਰ ਸੌਂਪਿਆ ਗਿਆ ਇਸ ਵਿੱਚ ਮੁੱਖ ਮੰਗਾਂ ਜਿਵੇਂ ਕਿ ਦੂਸਰੇ ਸੂਬਿਆਂ ਵਿੱਚ ਡੀਪੂ ਹੌਲਡਰਾ ਦੀਆਂ ਤਨਖਾਹਾਂ ਲੱਗੀਆਂ ਹਨ ਉਸ ਤਰ੍ਹਾਂ ਪੰਜਾਬ ਵਿੱਚ ਡੀਪੂ ਹੌਲਡਰਾ ਦੀਆਂ ਤਨਖਾਹਾਂ ਡੀ ਸੀ ਰੇਟ ਤੇ ਲਾਗੂ ਕੀਤੀਆਂ ਜਾਣ।ਇਸ ਮੌਕੇ ਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਬਣਨ ਹਰਭਜਨ ਸਿੰਘ ਈ ਟੀ ਓ ਕੈਬਨਿਟ ਮੰਤਰੀ ਬਣਨ ਤੇ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਗਿਆ ਅਤੇ ਇਸ ਮੌਕੇ ਤੇ ਹਲਕਾ ਜੰਡਿਆਲਾ ਗੁਰੂ ਦੇ ਡੀਪੂ ਹੌਲਡਰਾ ਨੇ ਵਧਾਈਆ ਦਿੱਤੀਆਂ ਇਸ ਮੌਕੇ ਤੇ ਪ੍ਰਧਾਨ ਅਸ਼ੋਕ ਕੁਮਾਰ ਮੱਖਣ ਵਿੰਡੀ ਪ੍ਰਧਾਨ ਸਲੁੱਖਣ ਸਿੰਘ ਗਹਿਰੀ ਮੰਡੀ ਨਰਿੰਦਰ ਕੁਮਾਰ ਭੰਗਵਾ ਜਤਿੰਦਰ ਸਿੰਘ ਲਾਡਾ ਧੰਜੂ ਸੰਜੀਵ ਕੁਮਾਰ ਜੰਡਿਆਲਾ ਗੁਰੂ ਸੁਭਾਸ਼ ਚੰਦਰ ਪ੍ਰਧਾਨ ਰਜਿੰਦਰ ਕੁਮਾਰ ਜੰਡਿਆਲਾ ਗੁਰੂ ਸਤੀਸ਼ ਕੁਮਾਰ ਦੀਪਕ ਕੁਮਾਰ ਤਰਸੇਮ ਸਿੰਘ ਭੰਗਵਾ ਰਮੇਸ਼ ਕੁਮਾਰ ਮੈਣੀਆ ਜਸਪਾਲ ਸਿੰਘ ਛਾਪਾ ਲਵਕੇਸ ਜੋਸ਼ੀ ਗਹਿਰੀ ਮੰਡੀ ਕਸ਼ਮੀਰ ਸਿੰਘ ਲਾਲੀ ਗੁਰਪ੍ਰੀਤ ਸਿੰਘ ਗੋਪੀ ਜਸਪਾਲ ਸਿੰਘ ਪ੍ਰਧਾਨ ਜੈਮਲ ਸਿੰਘ ਝੀਤਾ ਭੁਪਿੰਦਰ ਸਿੰਘ ਪਿੰਦਾ ਵਡਾਲਾ ਜੋਹਲ ਦੀਪਕ ਵਰਪਾਲ ਕੁਲਬੀਰ ਸਿੰਘ ਬਲਵਿੰਦਰ ਸਿੰਘ ਨਵਾਂ ਪਿੰਡ ਹੋਰ ਆਦਿ ਹਾਜ਼ਰ ਸਨ।