ਸੰਗਰੂਰ, 22 ਮਾਰਚ (ਨਿਊਜ਼ 24 ਪੰਜਾਬ) :- ਮੁੱਖ ਮੰਤਰੀ ਬਣਨ ਤੋਂ ਬਾਅਦ ਸੰਗਰੂਰ ‘ਚ ਭਗਵੰਤ ਮਾਨ ਦੇ ਘਰ ਦੇ ਸਾਹਮਣੇ ਪਹਿਲਾ ਧਰਨਾ ਲੱਗਿਆ ਹੈ। ਇਹ ਧਰਨਾ ਪੰਥਕ ਚੇਤਨਾ ਲਹਿਰ ਦੇ ਪ੍ਰਧਾਨ ਪੁਰਸ਼ੋਤਮ ਸਿੰਘ ਫੱਗੂਵਾਲਾ ਵੱਲੋਂ ਲਗਾਇਆ ਗਿਆ ਹੈ। ਫੱਗੂਵਾਲਾ ਨੇ ਇਹ ਧਰਨਾ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਰਾਜ ਸਭਾ ਲਈ ਚੁਣੇ ਜਾਣ ਦੇ ਖਿਲਾਫ਼ ਲਗਾਇਆ ਹੈ। ਪੁਰਸ਼ੋਤਮ ਸਿੰਘ ਪੰਥਕ ਚੇਤਨਾ ਲਹਿਰ ਨੇ ਭਗਵੰਤ ਮਾਨ ਦੇ ਘਰ ਅੱਗੇ ਧਰਨਾ ਦਿੰਦੇ ਹੋਏ ਕਿਹਾ ਕਿ ‘ਆਪ’ ਪੰਜਾਬ ਸਰਕਾਰ ਵੱਲੋਂ ਰਾਜ ਸਭਾ ਲਈ ਨਾਮਜ਼ਦ ਕੀਤੇ ਗਏ ਪੰਜ ਚਿਹਰਿਆਂ ਦਾ ਪੰਜਾਬ ਲਈ ਕੋਈ ਯੋਗਦਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਭਾਜਪਾ ਅਤੇ ਆਰ ਐੱਸ ਐੱਸ ਨਾਲ ਜੁੜੇ ਹੋਏ ਵਰਕਰ ਹਨ ਅਤੇ ਰਾਜ ਸਭਾ ਵਿਚ ਪੰਜਾਬ ਸਰਕਾਰ, ਆਮ ਆਦਮੀ ਪਾਰਟੀ ਉਨ੍ਹਾਂ ਨੂੰ ਭੇਜ ਕੇ ਭਾਜਪਾ ਦਾ ਸਮਰਥਨ ਕਰ ਰਹੀ ਹੈ। ਪੁਰਸ਼ੋਤਮ ਸਿੰਘ ਫੱਗੂਵਾਲਾ ਨੇ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ ਪਰ ਪੰਜਾਬ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਆਪ ਨੂੰ ਜਿਤਾਇਆ ਹੈ ਪਰ ਕੇਜਰੀਵਾਲ ਨੇ ਪੰਜਾਬ ਬਾਰੇ ਨਹੀਂ ਸੋਚਿਆ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਉਹਨਾਂ ਨੂੰ ਰਾਜ ਸਭਾ ਲਈ ਚੁਣਿਆ ਹੈ ਜਿਨ੍ਹਾਂ ਦਾ ਪੰਜਾਬ ਲਈ ਕੋਈ ਯੋਗਦਾਨ ਹੀ ਨਹੀਂ ਹੈ ਤੇ ਨਾ ਹੀ ਉਹਨਾਂ ਨੇ ਕਿਤੇ ਪੰਜਾਬ ਦੇ ਮੁੱਦਿਆ ਨੂੰ ਉਠਾਇਆ ਹੈ। ਪੁਰਸ਼ੋਤਮ ਫੱਗੂਵਾਲਾ ਨੇ ਕਿਹਾ ਕਿ ਅੱਜ ਜੋ ਪੰਜਾਬ ਦੇ 90 ਵਿਧਾਇਕ ਚੁਣੇ ਗਏ ਹਨ ਉਹ ਮਿੱਟੀ ਦੇ ਮਾਧੋ ਸਾਬਿਤ ਹੋਏ ਹਨ ਤੇ ਉਹ ਅਪਣੀ ਵੋਟ ਦਾ ਅਧਿਕਾਰ ਭੁੱਲ ਗਏ ਹਨ, ਗਲਤ ਖਿਲਾਫ਼ ਅਵਾਜ਼ ਚੁੱਕਣੀ ਭੁੱਲ ਗਏ ਹਨ ਪਰ ਮੈਂ ਇਸ ਦਾ ਡਟ ਕੇ ਵਿਰੋਧ ਕਰਾਂਗਾ।
Related Articles
Check Also
Close