ਜੰਡਿਆਲਾ ਗੁਰੂ 7 ਮਾਰਚ (ਕੰਵਲਜੀਤ ਸਿੰਘ ਲਾਡੀ) : ਜੰਡਿਆਲਾ ਸ਼ਹਿਰ ਦੀ ਡਾਕਖਾਨੇ ਵਾਲੀ ਗਲੀ ਵਿੱਚ ਨਗਰ ਕੌਂਸਲ ਜੰਡਿਆਲਾ ਗੁਰੂ ਵੱਲੋਂ ਭਗਤ ਰਵਿਦਾਸ ਜੀ ਦੀ ਧਰਮਸ਼ਾਲਾ ਦੇ ਸਾਹਮਣੇ ਇਕ ਗੰਦਗੀ ਦਾ ਡੰਪ ਬਨਾਇਆ ਗਿਆ ਹੈ ਜੋ ਕੇ ਬਹੁਤ ਹੀ ਨਿੰਦਣਯੋਗ ਹੈ। ਉੱਥੇ ਹੀ ਇਹ ਵੀ ਦੱਸਣਯੋਗ ਹੈ ਕੇ ਇਸ ਡੰਪ ਦੇ ਸਾਹਮਣੇ ਛੋਟੇ ਬੱਚਿਆ ਦਾ ਸਕੂਲ ਅਤੇ ਨਾਲ ਹੀ ਜੰਡਿਆਲਾ ਗੁਰੂ ਦਾ ਡਾਕਖਾਨਾ ਵੀ ਹੈ।ਨਗਰ ਕੌਂਸਲ ਜੰਡਿਆਲਾ ਗੁਰੂ ਦੇ ਸਫਾਈ ਸੇਵਕਾ ਵੱਲੋ ਇਸ ਡੰਪ ਵਿੱਚ ਗਲੀਆ ਸੜੀਆ ਸਬਜੀਆਂ ਸੁੱਟੀਆ ਜਾਂਦੀਆ ਹਨ ਜਿਸ ਨਾਲ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਜਿਵੇ ਕੇ ਡੇਂਗੂ ਅਤੇ ਕਈ ਹੋਰ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਹੁਤ ਹੀ ਵੱਧਦਾ ਜਾ ਰਿਹਾ ਹੈ ਅਤੇ ਇਸ ਡੰਪ ਦੇ ਬਾਹਰ ਤੱਕ ਲੱਗੇ ਕੂੜੇ ਦੇ ਢੇਰਾਂ ਤੋਂ ਸਫ਼ਾਈ ਕਰਮਚਾਰੀਆਂ ਦੀ ਅਣਗਿਹਲੀ ਦਾ ਸਾਫ ਪਤਾ ਲੱਗਦਾ ਹੈ।
ਐਥੇ ਇਹ ਵੀ ਦੱਸਣਯੋਗ ਹੈ ਕਿ ਇਸ ਡੰਪ ਦੇ ਅੰਦਰ ਵੜ੍ਹ ਕੇ ਕਈ ਨੌਜਵਾਨ ਨਸ਼ਾਂ ਵੀ ਕਰਦੇ ਹਨ ਪਰ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਡੰਪ ਵਿਚੋਂ ਆਉਣ ਵਾਲੀ ਗਲੀਆ ਸੜੀਆ ਸਬਜੀਆਂ ਦੀ ਬਦਬੂ ਨਾਲ ਇਲਾਕਾ ਨਿਵਾਸੀਆਂ ਦਾ ਐਥੋ ਲੰਘਣਾ ਵੀ ਬਹੁਤ ਹੀ ਮੁਸ਼ਕਿਲ ਹੋਇਆ ਹੈ। ਬੀਤੇ ਕਾਫ਼ੀ ਲੰਬੇ ਸਮੇਂ ਤੋਂ ਨਗਰ ਕੌਂਸਲ ਦੇ ਪ੍ਰਧਾਨ ਸੰਜੀਵ ਕੁਮਾਰ ਲਵਲੀ ਅਤੇ ਵਾਰਡ ਦੇ ਕੌਂਸਲਰ ਆਸ਼ੂ ਵਿਨਾਇਕ ਨੂੰ ਇਸ ਡੰਪ ਸਬੰਧੀ ਖ਼ਬਰਾਂ ਰਾਹੀ ਜਾ ਨਿੱਜੀ ਤੌਰ ਤੇ ਜਾਣੂ ਕਰਵਾਇਆ ਗਿਆ ਪਰ ਓਹਨਾਂ ਤੇ ਇਸ ਦਾ ਕੋਈ ਅਸਰ ਨਹੀਂ। ਪ੍ਰਦਾਨ ਬਣਨ ਤੋ ਪਹਿਲਾ ਹਰ ਪਾਰਟੀ ਦੇ ਨੁਮਾੰਦਿਆਂ ਵਲੋ ਬੜੇ ਵਡੇ ਵਡੇ ਵਾਧੇ ਕੀਤੇ ਜਾਂਦੇ ਹਨ ਪਰ ਉੱਥੇ ਹੀ ਵੱਡਾ ਸਵਾਲ ਇਹ ਵੀ ਹੈ ਲੋਕਾਂ ਵੱਲੋਂ ਇਹਨਾਂ ਨੁਮਾਇੰਦਿਆ ਨੂੰ ਸ਼ਹਿਰ ਦੇ ਵਿਕਾਸ ਅਤੇ ਸ਼ਹਿਰ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਚੁਣਿਆ ਜਾਂਦਾ ਹੈ ਪਰ ਇਹ ਵੀ ਗੋਂਗਲੂਆਂ ਤੋ ਮਿਟੀ ਝੜਨ ਦੇ ਬਰਾਬਰ ਹੁੰਦਾ ਹੈ ਪਰ ਜੰਡਿਆਲਾ ਗੁਰੂ ਸ਼ਹਿਰ ਵਿੱਚ ਵਿਕਾਸ ਦੀਆਂ ਹਨੇਰੀਆਂ ਲਿਆਉਣ ਵਾਲੇ ਅੱਜ ਕੱਲ੍ਹ ਖਬਰਾਂ ਤੱਕ ਹੀ ਸੀਮਿਤ ਰਹਿ ਗਏ ਹਨ ਇਹ ਵਿਕਾਸ ਦੀਆਂ ਗੱਲਾਂ ਕਰਨ ਵਾਲੇ ਕਿਧਰੇ ਦਿਖਾਈ ਨਹੀਂ ਦੇ ਰਹੇ।