ताज़ा खबरपंजाब

ਨਸ਼ੇ ਨੂੰ ਲੈਕੇ ਪਿੰਡ ਧਾਰੜ ਦੇ ਨਗਰ ਨਿਵਾਸੀਆਂ ਵਲੋਂ ਵੱਡਾ ਇਕੱਠ, ਜਿਸ ਵਿੱਚ ਨਸ਼ਾ ਵੇਚਣ ਅਤੇ ਬੰਦ ਕਰਵਾਉਣ ਦਾ ਅਹਿਮ ਮੁੱਦਾ ਚੁੱਕਿਆ ਗਿਆ

ਜੰਡਿਆਲਾ ਗੁਰੂ, 02 ਮਾਰਚ (ਕੰਵਲਜੀਤ ਸਿੰਘ ਲਾਡੀ) : ਅੱਜ ਪਿੰਡ ਧਾਰੜ ਦੇ ਨਗਰ ਨਿਵਾਸੀਆਂ ਵਲੋਂ ਇੱਕ ਬਹੁਤ ਵੱਡਾ ਇਕੱਠ ਹੋਇਆ ਜਿਸ ਵਿੱਚ ਸਮੈਕ ਵੇਚਣ ਵਾਲਿਆਂ ਖਿਲਾਫ ਕੂਨੂੰਨੀ ਕਾਰਵਾਈ ਤੇ ਸਮੈਕ ਬੰਦ ਕਰਵਾਉਣ ਦਾ ਅਹਿਮ ਮੁੱਦਾ ਚੁੱਕਿਆ ਗਿਆ। ਗਗਨਦੀਪ ਦੇਖਣ ਵਿਚ ਆਇਆ ਹੈ ਕਿ ਜੰਡਿਆਲਾ ਗੁਰੂ ਤੇ ਲੱਗੇ ਸਾਘੇ ਦੇ ਪਿੰਡਾਂ ਵਿੱਚ ਜਿਵੇਂ ਕਿ ਗਹਿਰੀ ਮੰਡੀ, ਤੇ ਨਾਲ ਲਗਦੇ ਪਿੰਡ ਇਸ ਮਹਾਂਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ।

ਦੇਖਣ ਵਿਚ ਆਇਆ ਹੈ ਕਿ ਜੰਡਿਆਲੇ ਗੁਰੂ ਦੇ ਕਈ ਇ ਸੇਲਾਕਆਂ ਵਿੱਚ ਜਿਵੇਂ ਕਿ ਸੇਖੂਪੁਰਾ ਮੁਹੱਲਾ,ਜੋਤੀਸਰ ਕਲੋਨੀ, ਪਟੇਲਨਗਰ, ਠਠਿਆਰ ,ਮਨੋਵਾਲ ਖੂਹ, ਤਰਨ ਤਾਰਨ ਬਾਈਪਾਸ, ਨਵੀਂ ਆਬਾਦੀ ,ਚੌਂਕੀ ਵਾਲੀ ਗਲੀ, ਤੇ ਗੁਨੋਵਾਲ ਰੋਡ ਤੇ ਆਮ ਹੀ ਸਮੈਕ ਤੇ ਹੀਰੋਇਨ ਮਿਲਦੀ ਆਮ ਦੇਖੀ ਜਾਂਦੀ ਹੈ । ਇਸਦੇ ਇਲਾਵਾ ਕਈ ਮੈਡੀਕਲ ਸਟੋਰਾਂ ਤੇ ਵੀ ਜੋਕਿ ਪਿਛਲੇ ਕਈ ਸਾਲਾਂ ਤੋਂ ਇਹ ਗੋਲੀਆਂ ਬੈਨ ਹਨ ਓਹ ਵੀ ਆਮ ਤੌਰ ਤੇ ਧੜਲੇ ਨਾਲ ਵਿਕ ਰਹੀਆਂ ਹਨ ਜਿਸ ਤੇ ਪੁਲਿਸ ਪ੍ਰਸਾਸਨ ਵੀ ਕੋਈ ਨਕੇਲ ਨਹੀਂ ਪਾ ਸਕਿਆ। ਦੇਖਿਆ ਜਾਵੇ ਤਾਂ ਇਹ ਸਭ ਕੁੱਝ ਬਿਨਾ ਡਾਕਟਰ ਦੀ ਪਰਚੀ ਤੋ ਵੇਚਿਆ ਜਾਂਦਾ ਹੈ। ਇਸ ਕਰਕੇ ਹੀ ਲੋਟਾ ਖੋਆ ਦੀ ਵਾਰਦਾਤਾਂ ਵੀ ਦਿਨੋ ਦਿਨ ਵਧਦੀਆਂ ਜਾਂਦੀਆ ਹਨ।ਇਹ ਨਸਾ ਬੱਚਿਆਂ ਦੁਆਰਾ ਜਾਂ ਔਰਤਾਂ ਦੁਆਰਾ ਵੀ ਵੇਚਿਆ ਜਾਂਦਾ ਹੈ।

ਇਸ ਨਸ਼ੇ ਵਿੱਚ ਇੱਕ ਮੌਕੇ ਦੇ ਨਸ਼ੇ ਵਿੱਚ ਇੱਕ ਟਾਈਮ ਦੀ ਕਮਾਈ ਵਿੱਚ 200/ਰੁਪਏ ਤੋ ਲੇਕਰ 300/ਰੁਪਏ ਤੱਕ ਬੱਚਤ ਕਾਰਨ ਲੋਕ ਇਹ ਨਸ਼ਾ ਧੜਲੇ ਨਾਲ ਵੇਚ ਰਹੇ ਹਨ ਇਸ ਤਰ੍ਹਾਂ ਪਿੰਡ ਧਰੜ ਦੇ ਸਰਪੰਚ ਸਰਦਾਰ ਸੁਖਵਿੰਦਰ ਸਿੰਘ ਤੇ ਲੋਕਾ ਤੇ ਕਿਸਾਨ ਸੰਘਰਸ਼ ਕਮੇਟੀ ਸਤਨਾਮ ਸਿੰਘ ਵੱਲੋਂ ਨਸਾ ਵੇਚਣ ਵਾਲਿਆਂ ਦੇ ਖਿਲਾਫ ਇਕ ਮੁਹਿੰਮ ਸ਼ੁਰੂ ਕੀਤੀ ਗਈ ਜਿਸ ਵਿੱਚ ਨਸਾ ਕਰਨ ਵਾਲਿਆਂ ਨੂੰ ਮੁਫਤ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾਵੇਗਾ ਤੇ ਓਹਨਾ ਦਾ ਮੁਫ਼ਤ ਇਲਾਜ ਕਰਵਾਇਆ ਜਾਵੇਗਾ। ਤਾਂ ਨਸਾ ਵੇਚਣ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਨੂੰ ਲੈਕੇ ਨਸਾ ਵੇਚਣ ਵਾਲੇ ਨੂੰ ਸਮਜਾਇਆਂ ਕਿ ਉਹ ਨਸਾ ਵੇਚਣਾ ਬੰਦ ਕਰ ਦੇਣ ਨਹੀਂ ਤਾਂ ਓਹਨਾ ਖਿਲਾਫ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਪ੍ਰਦਾਨ ਜਗਰੂਪ ਸਿੰਘ‌,ਦੀਦਾਰ ਸਿੰਘ, ਰਵੀ ਸਿੰਘ,ਅਮਰੀਕ ਸਿੰਘ ਹਾਜ਼ਰ ਸਨ।

Related Articles

Leave a Reply

Your email address will not be published.

Back to top button