ਜੰਡਿਆਲਾ ਗੁਰੁ, 02 ਮਾਰਚ (ਕੰਵਲਜੀਤ ਸਿੰਘ ਲਾਡੀ) : ਜੰਡਿਆਲਾ ਗੁਰੂ ਸ਼ਹਿਰ ਦੇ ਨਿਵਾਸੀ ਹਰੇਕ ਸਮੱਸਿਆ ਨਾਲ ਜੂਝ ਰਹੇ ਹਨ ਭਾਵੇਂ ਉਹ ਗੰਦਗੀ ਦੇ ਢੇਰਾਂ ਦੀ ਸਮੱਸਿਆ ਹੋਵੇ, ਭਾਵੇਂ ਟ੍ਰੈਫਿਕ ਦੀ ਸਮੱਸਿਆ ਹੋਵੇ ਤੇ ਭਾਵੇਂ ਉਹ ਬਲੋਕੇਜ ਸੀਵਰਜ ਦੀ ਸਮੱਸਿਆ ਹੋਵੇ ਇਹਨਾਂ ਸਮੱਸਿਆ ਤੋਂ ਛੁਟਕਾਰਾ ਮਿਲਣਾ ਸ਼ਾਇਦ ਉਹ ਦਿਨ ਭਾਗਾਂ ਭਰਿਆ ਹੀ ਹੋਵੇਗਾ । ਇਨ੍ਹਾਂ ਵਿੱਚੋਂ ਹੀ ਇੱਕ ਗੰਭੀਰ ਸਮੱਸਿਆ ਦੇ ਚਲਦਿਆਂ ਜੋਤੀਸਰ ਕਲੋਨੀ ਦੇ ਵਸਨਿਕ ਪਿਛਲੇ ਕਰੀਬ ਚਾਰ ਮਹੀਨਿਆਂ ਤੋਂ ਸੀਵਰੇਜ ਬਲੋਕ ਦੀ ਸਮੱਸਿਆ ਨਾਲ ਜੂਝ ਰਹੇ ਸਨ ਸੀਵਰੇਜ ਬਲੋਕ ਹੋ ਜਾਣ ਕਾਰਨ ਵਾਪਿਸ ਘਰਾਂ, ਗਲੀ, ਮਹੁੱਲੇ ਤੇ ਸੜਕਾ ਤੇ ਪਾਣੀ ਆਓੁਣ ਕਾਰਨ ਲੰਘਣਾ ਮੁਸਕਿੱਲ ਹੋਇਆ ਪਿਆ ਹੈ ਦੂਸਰੇ ਪਾਸੇ ਗੰਦੇ ਤੇ ਬਦਬੂਦਾਰ ਪਾਣੀ ਨਾਲ ਭਿਆਨਕ ਬਿਮਾਰੀ ਲੱਗਣ ਦਾ ਡਰ ਰਹਿੰਦਾ ਹੈ ਅੱਜ ਨਗਰ ਕੌਸਲ ਦੇ ਪ੍ਰਧਾਨ ਸੰਜੀਵ ਕੁਮਾਰ ਲਵਲੀ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਜਾਣੂ ਕਰਵਾਓੁਦੇ ਹੋਏ ਹੱਲ ਕਰਨ ਲਈ ਮੰਗ ਪੱਤਰ ਦਿੱਤਾ ਗਿਆ ।
ਸੀਵਰੇਜ ਬਲੋਕ ਦੀ ਸਮੱਸਿਆ ਨੂੰ ਗਭੀਰਤਾਂ ਨਾਲ ਹੱਲ ਕੱਢਣ ਲਈ ਵਿਚਾਰ ਅਧੀਨ ਗੱਲਬਾਤ ਸਾਝੀ ਕਰਦੇ ਪ੍ਰਧਾਨ ਸੰਜੀਵ ਕੁਮਾਰ ਲਵਲੀ,ਜਤਿੰਦਰ ਸਿੰਘ ਨਾਟੀ ਕੌਂਸਲ, ਨਿਰਮਲ ਸਿੰਘ ਨਿੰਮਾ ਲਾਹੌਰੀਆ ਕੌਂਸਲਰ ਵਿਚਾਰ ਕਰ ਰਹੇ ਸਨ ਤਾਂ ਉਸ ਸਮੇਂ ਮੌਕੇ ਤੇ ਨਗਰ ਕੌਂਸਲ ਦੇ ਐਸ਼ ਉ ਗਗਨਦੀਪ ਸਿੰਘ ਸੀਵਰੇਜ ਦੀ ਸਮੱਸਿਆ ਤੋਂ ਨਿਜਾਤ ਦਿਵਾਓੁਣ ਬਾਰੇ ਦੂਸਰੇ ਮਹਿਕਮੇ ਦਾ ਕਹਿਕੇ ਆਪਣੇ ਹੱਥ ਖੜੇ ਕਰਦੇ ਹੋਏ ਪੱਲਾ ਝਾੜਦੇ ਹੋਏ ਨਜ਼ਰ ਆਏ ਅਤੇ ਜਦੋਂ ਇਸ ਸਮੱਸਿਆ ਲਈ ਨਗਰ ਕੌਂਸਲ ਦੇ ਈ ਓੁ ਸਾਬ ਜਗਤਾਰ ਸਿੰਘ ਨੂੰ ਮਿਲਨ ਗੲੇ ਤਾਂ ਆਪਣੇ ਦਫਤਰ ਤੋਂ ਗ਼ਾਇਬ ਸਨ ਅਤੇ ਮੋਬਾਇਲ ਫੋਨ ਵੀ ਬੰਦ ਕਰ ਦਿੱਤਾ ਜਿਸ ਤੋਂ ਸਿੱਧਾ ਸਿੱਧਾ ਸਾਫ਼ ਨਜਰ ਆ ਰਿਹਾ ਹੈ ਜਾਂ ਤਾਂ ਇਹ ਸਮੱਸਿਆ ਦਾ ਹੱਲ ਨਹੀ ਹੈ ਕੋਈ ਜਾਂ ਫਿਰ ਜਾ ਇਹ ਕੰਮ ਨਹੀ ਕਰਨਾ ਚਾਹੁੰਦੇ ਜਾ ਫਿਰ ਕੋਈ ਗਬਨ ਦੇ ਸਬੰਧ ਵਿੱਚ ਦਾਲ ਚ ਕਾਲਾ ਕਾਲਾ ਹੋਣ ਦਾ ਸ਼ਁਕ ਹੈ। ਇਸ ਮੌਕੇ ਨਿਰਮਲ ਸਿੰਘ ਨਿੰਮਾ ਲਾਹੋਰੀਆ ਕੋਸਲਰ, ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਸੁਭਾਸ਼ ਚੋਧਰੀ, ਜਸਪਾਲ ਸਿੰਘ, ਹਰਦੇਵ ਸਿੰਘ, ਅਮਰਜੀਤ ਸਿੰਘ, ਅੰਗਰੇਜ਼ ਸਿੰਘ, ਬਲਜਿੰਦਰ ਸਿੰਘ ਆਦਿ ਮੁਹੱਲਾ ਜੋਤੀਸਰ ਕਲੋਨੀ ਵਾਸੀ ਹਾਜ਼ਰ ਸਨ।