ਜਲੰਧਰ 19 ਫਰਵਰੀ (ਧਰਮਿੰਦਰ ਸੌਂਧੀ) : ਅੱਜ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁੁਲਾਰੇ ਆਰ-ਪੀ-ਸਿੰਘ ਸਿੱਖ ਤਾਲਮੇਲ ਕਮੇਟੀ ਦੇ ਦਫ਼ਤਰ ਪੂਲੀ ਅਲੀ ਮੁਹੱਲੇ ਵਿਖੇ ਪਹੁੰਚੇ, ਜਿਥੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਉੁਨ੍ਹਾਂ ਨੂੰ ਜੀ ਆਇਆ ਆਖਿਆ ਚਿਰਾਂ ਤੋਂ ਲਟਕ ਰਹੀਆਂ ਸਿੱਖ ਕੌਮ ਦੀਆਂ ਹੱਕੀ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਜਿਨ੍ਹਾਂ ਵਿਚ ਬਰਗਾੜੀ ਵਿਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਸਜ਼ਾਵਾਂ ਭੂਗਤ ਚੁਕੇ ਬੰਦੀ ਸਿੰਘਾਂ ਦੀ ਰਿਹਾਈ ਤੇ ਚਿਰਾਂ ਤੋਂ ਲਟਕ ਰਹੀਆਂ ਸ਼੍ਰੋਮਣੀ ਗੁੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਤੇ ਵੱਡੇ ਪੱਧਰ ਤੇ ਹੋ ਰਹੇ ਧਰਮ ਪਰਿਵਰਤਨ ਦਾ ਮਾਮਲਾ ਸ਼ਾਮਲ ਹੈ। ਆਗੂ ਤਜਿੰਦਰ ਸਿੰਘ ਪ੍ਰਦੇਸੀ ਹਰਪ੍ਰੀਤ ਸਿੰਘ ਨੀਟੂ ਹਰਵਿੰਦਰ ਸਿੰਘ ਚਿਟਕਾਰਾ ਹਰਪ੍ਰੀਤ ਸਿੰਘ ਰੋਬਿਨ ਤੇ ਵਿੱਕੀ ਸਿੰਘ ਖ਼ਾਲਸਾ ਨੇ ਆਰ-ਪੀ-ਸਿੰਘ ਨੂੰ ਦੱਸਿਆ,
ਕਿ ਪਿਛਲੇ ਦਿਨੀਂ ਸਿੱਖ ਜਥੇਬੰਦੀਆਂ ਦਾ ਇਕ ਵਫ਼ਦ ਵਿਜੈ ਸਾਂਪਲਾ ਤੇ ਕੇਂਦਰੀ ਮੰਤਰੀ ਸ੍ਰੀ ਓਮ ਪ੍ਰਕਾਸ਼ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਮਿਲਿਆ ਸੀ ਤੇ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਨਾਲ ਗੱਲ ਕਰਕੇ ਕਿਹਾ ਸੀ,ਕਿ ਦੋ ਚਾਰ ਦਿਨਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਹੋ ਜਾਵੇਗੀ ਪਰ ਅਜੇ ਤੱਕ ਰਿਹਾਈ ਨਹੀਂ ਹੋਈ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਵੱਲੋਂ ਆਰ-ਪੀ-ਸਿੰਘ ਨੂੰ ਮੰਗ ਪੱਤਰ ਵੀ ਦਿੱਤਾ ਗਿਆ,ਇਸ ਮੌਕੇ ਤੇ ਰਾਸ਼ਟਰੀ ਬੁਲਾਰੇ ਆਰ-ਪੀ-ਸਿੰਘ ਨੇ ਕਿਹਾ ਕਿ ਜਿਥੇ ਜਿਥੇ ਭਾਜਪਾ ਦੀਆਂ ਸਰਕਾਰਾਂ ਹਨ ਉੱਥੇ-ਉੱਥੇ ਸਿੱਖੀ ਨਾਲ ਸਬੰਧਤ ਸਾਰੇ ਮਸਲੇ ਹੱਲ ਕਰ ਦਿੱਤੇ ਜਾਣਗੇ।ਅਤੇ ਸਿੱਖ ਤਾਲਮੇਲ ਕਮੇਟੀ ਦਾ ਮੰਗ ਪੱਤਰ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਤੱਕ ਪਹੁੰਚਾ ਦੇਣਗੇ ਅਤੇ ਛੇਤੀ ਤੋਂ ਛੇਤੀ ਸਜ਼ਾਵਾਂ ਭੁੁਗਤ ਚੁੂਕੇ ਬੰਦੀ ਸਿੰਘਾਂ ਦੀ ਰਿਹਾਈ ਹੋਵੇਗੀ, ਬਾਕੀ ਮੰਗਾਂ ਤੇ ਵੀ ਬੜੀ ਗੰਭੀਰਤਾ ਨਾਲ ਵਿਚਾਰ ਹੋਵੇਗਾ।ਇਸ ਮੌਕੇ ਤੇ ਮਹਿੰਦਰ ਸਿੰਘ ਖੁੁਰਾਨਾ ਹਰਪ੍ਰੀਤ ਸਿੰਘ ਸੋਨੂੰ ਭੂਪਿੰਦਰ ਸਿੰਘ ਕਾਲੜਾ ਐਡਵੋਕੇਟ ,ਦੀਪਕ ਗੁੁਪਤਾ ਆਦਿ ਮੌਜੂਦ ਸਨ।