ਜਲੰਧਰ, 17 ਫਰਵਰੀ (ਧਰਮਿੰਦਰ ਸੌਂਧੀ) : ਵੈਸਟ ਵਿਧਾਨ ਸਭਾ ਜਲੰਧਰ ਦੇ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਦੇ ਝੂਠੇ ਲਾਰਿਆਂ ਵਿੱਚ ਪਿੱਛਲੇ ਪੰਜ ਸਾਲਾਂ ਤੋਂ ਵਰਿਆਣਾ ਡੰਪ `ਸ਼ਹਿਰ ਦੇ ਕੂੜੇ` ਦਾ ਕੋਈ ਹੱਲ ਨਹੀਂ ਹੋ ਸਕਿਆ। ਹੁਣ ਵਰਿਆਣਾ ਡੰਪ ਤੇ ਜਾਂਣ ਵਾਲਾ ਕੂੜਾ ਉਥੋਂ ਦੇ ਲੋਕਾਂ ਦੀ ਮੌਤ ਦਾ ਕਾਰਨ ਬਣਦਾ ਜਾ ਰਿਹਾ ਹੈ। ਦੂਸ਼ਿਤ ਵਾਤਾਵਰਨ ‘ਚ ਲਗਾਤਾਰ ਵਾਧਾ ਹੋ ਰਿਹਾ ਹੈ, ਤੇ ਆਸ-ਪਾਸ ਦੀਆਂ ਅਬਾਦੀਆਂ ‘ਚ ਵਧੇਰੇ ਲੋਕ ਅਲਰਜੀ, ਚਮੜੀ ਰੋਗ, ਸਾਹ ਦੀ ਤਕਲੀਫ ਵਰਗੀਆਂ ਖ਼ਤਰਨਾਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।
ਸਥਾਨਿਕ ਲੋਕਾਂ ਦਾ ਕਹਿਣਾ ਹੈ ਕਿ ਵਿਧਾਇਕ ਸੁਸ਼ੀਲ ਰਿੰਕੂ ਨੇ ਪਿਛਲੇ ਪੰਜ ਸਾਲਾਂ ਵਿੱਚ ਵਰਿਆਣਾ ਡੰਪ ਦਾ ਕੋਈ ਵੀ ਹੱਲ ਨਹੀਂ ਕੀਤਾ, ਸਿਰਫ਼ ਕੂੜੇ ਦੇ ਡੰਪ ਤੋਂ ਨਿਜਾਤ ਦੁਆਉਣ ਦੇ ਝੂਠੇ ਵਾਅਦੇ ਸਾਡੇ ਨਾਲ ਕਰਦਾ ਰਿਹਾ। ਵਰਿਆਣਾ ਡੰਪ ‘ਤੇ ਜਾਣ ਵਾਲੀ ਸੜਕ ਦਾ ਦਿਨੋ-ਦਿਨ ਬੁਰਾ ਹਾਲ ਤੇ ਬਰਸਾਤੀ ਦਿਨਾਂ ਵਿੱਚ ਆਮ ਲੋਕਾਂ ਦੀ ਪ੍ਰੇਸ਼ਾਨੀ ਦਾ ਬਹੁਤ ਵੱਡਾ ਕਾਰਨ ਬਣਦੀ ਹੈ।
ਦੱਸ ਦਈਏ ਕਿ ਸ਼ਹਿਰ ਦਾ ਸਾਰਾ ਕੂੜਾ ਵਰਿਆਣਾ ਡੰਪ ਤੇ ਹੀ ਜਾਂਦਾ ਹੈ। ਵਿਧਾਇਕ ਸੁਸ਼ੀਲ ਰਿੰਕੂ ਨੇ ਸਥਾਨਿਕ ਲੋਕਾਂ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਹ ਵਿਸ਼ਵਾਸ ਦਿਵਾਇਆ ਸੀ ਕਿ ਚੋਣਾਂ ਜਿੱਤਣ ਤੋਂ ਬਾਅਦ ਮੈਂ ਇਸ ਕੂੜੇ ਦੇ ਡੰਪ ਤੋਂ ਸਥਾਨਿਕ ਲੋਕਾਂ ਨੂੰ ਨਿਜਾਤ ਦਿਵਾਉਣ ਤੋਂ ਪਿੱਛੇ ਨਹੀਂ ਹਟਾਂਗਾ। ਪਰ ਇਸ ਵਾਰ ਸਥਾਨਿਕ ਲੋਕਾਂ ਨੇ ਵਿਧਾਨ ਸਭਾ ਚੋਣਾਂ ਵਿੱਚ ਸੁਸ਼ੀਲ ਰਿੰਕੂ ਨੂੰ ਵਧਿਆ ਸਬਕ਼ ਸਿਖਾਉਣ ਦਾ ਮੰਨ ਬਣਾਇਆ ਹੋਇਆ ਹੈ। ਤਾਂਜ਼ੋ ਦੁਬਾਰਾ ਕਿਸੇ ਹੋਰ ਨੂੰ ਝੂਠੇ ਲਾਰੇ ਲਾਉਣ ਜੋਗਾ ਨਾ ਰਹੇ।