ਜਲੰਧਰ, 27 ਜਨਵਰੀ (ਧਰਮਿੰਦਰ ਸੌਂਧੀ) : ਭਾਰਤੀ ਜਨਤਾ ਪਾਰਟੀ ਦੀ ਨਵੀਂ ਲਿਸਟ ਵਿਚ ਜਲੰਧਰ ਕੈਂਟ ਤੋਂ ਸਰਬਜੀਤ ਸਿੰਘ ਮੱਕੜ ਦਾ ਨਾਮ ਸ਼ਾਮਿਲ ਹੋਣ ਤੇ ਉਨ੍ਹਾਂ ਦੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਟਿਕਟ ਮਿਲਣ ਤੋਂ ਬਾਅਦ ਸਰਬਜੀਤ ਸਿੰਘ ਮੱਕੜ ਪਹਿਲਾਂ ਪਾਰਟੀ ਦਫ਼ਤਰ ਗਏ।
ਉਸ ਤੋਂ ਬਾਅਦ ਆਪਣੇ ਘਰ ਪਹੁੰਚੇ ਜਿੱਥੇ ਢੋਲ ਦੀ ਥਾਪ ਤੇ ਸਰਬਜੀਤ ਸਿੰਘ ਮੱਕੜ ਦਾ ਫੁੱਲਾਂ ਦੇ ਹਾਰ ਪਾ ਕੇ ਮੂੰਹ ਮਿੱਠਾ ਕਰ ਕੇ ਸਵਾਗਤ ਕੀਤਾ ਗਿਆ। ਵ੍ਹੱਟਸਐਪ ਸਰਬਜੀਤ ਸਿੰਘ ਮੱਕੜ ਨੇ ਕਿਹਾ ਕਿ ਉਨ੍ਹਾਂ ਨੀ ਕੈਂਟ ਹਲਕੇ ਵਿੱਚ ਬਹੁਤ ਕੰਮ ਕੀਤੇ ਹਨ ਤੇ ਲੋਕ ਉਨ੍ਹਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਕੈਂਟ ਹਲਕੇ ਵਿੱਚ ਲੰਬੇ ਸਮੇਂ ਤੋਂ ਕਾਬਜ਼ ਕਾਂਗਰਸ ਦੇ ਵਿਧਾਇਕ ਨੂੰ ਹਰਾ ਕੇ ਇਹ ਸੀਟ ਭਾਜਪਾ ਹਾਈਕਮਾਨ ਦੀ ਝੋਲੀ ਚ ਪਾਉਣਗੇ।