ताज़ा खबरपंजाब

ਲੋਕਤੰਤਰ ਦੇ 4 ਥੰਮ ਤੇ ਹਮਲੇ, ਨਾ ਕਬੀਲੇ ਬਰਦਾਸ਼ਤ “ਪ੍ਰੈਸ ਸੰਘਰਸ਼

ਇਨਸਾਫ਼ ਨਾ ਮਿਲਣ ਤੇ’ ਜਿਲ੍ਹਾ ਪੁਲਿਸ ਖਿਲਾਫ ਸੰਘਰਸ਼ ਵਿੱਢਣ ਲਈ ਹੋਵਾਂਗੇ ਮਜਬੂਰ “ਇੰਦਰਜੀਤ ਅਰੋੜਾ”

ਜੰਡਿਆਲਾ ਗੁਰੂ 16 ਜਨਵਰੀ (ਕੰਵਲਜੀਤ ਸਿੰਘ ਲਾਡੀ) : ਪ੍ਰੈਸ ਸੰਘਰਸ਼ ਜਰਨਲਿਸਟਸ ਐਸੋ ਰਜਿ ਦੇ ਸਰਪ੍ਰਸਤ ਸ਼੍ਰੀ ਇੰਦਰਜੀਤ ਅਰੋੜਾ ਨੇ ਮੁੱਖ ਦਫ਼ਤਰ ਅੰਮ੍ਰਿਤਸਰ ਵਿਖੇ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਿਤ ਨਵੇਂ ਕਾਰਨਾਮਿਆਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ ਵਿੱਚ ਰਹਿਣ ਵਾਲੀ ਅੰਮ੍ਰਿਤਸਰ ਸਿਟੀ ਟ੍ਰੈਫਿਕ ਪੁਲਿਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਕਾਰਨਾਮਾਂ ਸਾਹਮਣੇ ਆਇਆ ਹੈ। ਇੰਦਰਜੀਤ ਅਰੋੜਾ ਨੇ ਦੱਸਿਆ ਕਿ ਬੀਤੇ ਸ਼ੁਕਰਵਾਰ 7 ਜਨਵਰੀ ਨੂੰ ਚੋਂਕ ਰਾਮ ਤਲਾਈ ਅੰਮ੍ਰਿਤਸਰ ਵਿੱਚ ਆਪਣੀ ਡਿਊਟੀ ਵਿੱਚ ਕੁਤਾਹੀ ਵਰਤਦੇ 2 ਟ੍ਰੈਫਿਕ ਪੁਲਿਸ ਕਰਮਚਾਰੀਆਂ ਨੂੰ ਜਦੋਂ ਇਕ ਸੀਨੀਅਰ ਪੱਤਰਕਾਰ ਨੇ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ ਤਾਂ ਟ੍ਰੈਫਿਕ ਕਰਮਚਾਰੀ ਸੁੱਚਾ ਸਿੰਘ ਏ ਐਸ ਆਈ ਨੇ ਆਪਣੀ ਵਰਦੀ ਦਾ ਰੌਬ ਦਿਖਾਉਂਦੇ ਜਿੱਥੇ ਪੱਤਰਕਾਰ ਨਾਲ ਬਦਸਲੂਕੀ ਤੇ ਭਦੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਉੱਥੇ ਪੱਤਰਕਾਰ ਵਲੋਂ ਆਪਣੇ ਕੈਮਰੇ ਵਿੱਚ ਬਣਾਈ ਗਈ ਵੀਡੀਓ ਨੂੰ ਕੱਟਣ ਲਈ ਧਮਕਾਉਂਦਿਆ ਕਿਹਾ ਕਿ ਤੈਨੂੰ ਕਿਸ ਨੇ ਅਧਿਕਾਰ ਦਿੱਤਾ ਹੈ ਕਿ ਤੂੰ ਮੇਰੀ ਵੀਡੀਓ ਬਣਾਵੇਂ। ਜਦੋ ਇਸ ਸਬੰਧੀ ਪੱਤਰਕਾਰ ਨੇ ਕਿਹਾ ਕੀ ਤੁਸੀਂ ਆਪਣੀ ਡਿਊਟੀ ਨੂੰ ਅਗਰ ਸਹੀ ਢੰਗ ਨਾਲ ਅੰਜਾਮ ਦੇ ਰਹੇ ਹੋ ਤਾਂ ਤੁਹਾਨੂੰ ਕਿਸ ਗੱਲ ਦਾ ਖਤਰਾ ਹੈ ਪਰ ਬਿਨਾਂ ਕਿਸੇ ਦੀ ਪ੍ਰਵਾਹ ਕਰਦਿਆਂ ਉਕਤ ਪੁਲਿਸ ਕਰਮਚਾਰੀ ਨੇ ਸ਼ਰੇਆਮ ਚੋਂਕ ਵਿਚ ਗੁੰਡਾਗਰਦੀ ਦਾ ਤਾਂਡਵ ਕੀਤਾ। ਇਸ ਸਾਰੀ ਘਟਨਾਂ ਕਰਮ ਦੀ ਜਾਣਕਾਰੀ ਮਿਲਣਸਾਰ ਉਸੇ ਵੇਲੇ ਜਥੇਦਬੰਦੀ ਦੇ ਸੀਨੀਅਰ ਆਗੂਆਂ ਨੇ ਪਰਮਿੰਦਰ ਸਿੰਘ ਭੰਡਾਲ ਡੀ ਸੀ ਪੀ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਦਰਜ ਕਰਵਾਉਣ ਤੇ ਪਰਮਿੰਦਰ ਸਿੰਘ ਭੰਡਾਲ ਡੀ ਸੀ ਪੀ ਅੰਮ੍ਰਿਤਸਰ ਨੇ ਦਰਖ਼ਾਸਤ ਨੂੰ ਐਸ ਪੀ ਟ੍ਰੈਫਿਕ ਨੂੰ ਭੇਜ ਕੇ ਸਖ਼ਤ ਕਾਰਵਾਹੀ ਕਰਨ ਦੇ ਨਿਰਦੇਸ਼ ਦਿੰਦਿਆ ਇਨਸਾਫ ਦਿਵਾਉਣ ਦਾ ਯਕੀਨ ਦਿਵਾਇਆ ਸੀ। ਇਸ ਘਟਨਾਂ ਦੀ ਲਿਖਤੀ ਦਰਖ਼ਾਸਤ ਡੀ ਜੀ ਪੀ ਪੰਜਾਬ ਨੂੰ ਵੀ ਮੇਲ ਕੀਤੀ ਗਈ ਸੀ। ਪਰ 10 ਦਿਨ ਬੀਤਣ ਤੇ ਕਿਸੇ ਵੀ ਉੱਚ ਪੁਲਿਸ ਅਧਿਕਾਰੀ ਨੇ ਹੁਣ ਤੱਕ ਕੋਈ ਸਾਰ ਨਹੀ ਲਈ ਅਤੇ ਨਾ ਹੀ ਉਕਤ ਏ ਐਸ ਆਈ ਸੁੱਚਾ ਸਿੰਘ ਖਿਲਾਫ ਹੁਣ ਤੱਕ ਕੋਈ ਵੀ ਕਾਰਵਾਹੀ ਨਹੀਂ ਕੀਤੀ। ਪ੍ਰੈਸ ਸੰਘਰਸ਼ ਦੇ ਸਰਪ੍ਰਸਤ ਇੰਦਰਜੀਤ ਅਰੋੜਾ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਕਤ ਪੁਲਿਸ ਕਰਮਚਾਰੀ ਨੂੰ ਬਚਾਉਣ ਦੀ ਖਾਤਿਰ ਸਾਰੇ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾਇਆ ਜਾ ਰਿਹਾ ਹੈ। ਅਰੋੜਾ ਨੇ ਕਿਹਾ ਕਿ ਲੋਕਤੰਤਰ ਤੇ ਅਜਿਹੇ ਹਮਲੇ ਨਾ ਕਾਬਿਲੇ ਬਰਦਾਸ਼ਤ ਹਨ। ਅਰੋੜਾ ਨੇ ਡੀ ਜੀ ਪੀ ਪੰਜਾਬ ਕੋਲੋ ਇਨਸਾਫ ਦੀ ਮੰਗ ਕਰਦਿਆਂ ਉਕਤ ਏ ਐਸ ਆਈ ਖਿਲਾਫ ਅੰਡਰ ਸੈਕਸ਼ਨ 499/500/506 ਅਧੀਨ ਮਾਮਲਾ ਦਰਜ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਨਸਾਫ਼ ਨਾ ਮਿਲਣ ਦੀ ਸੂਰਤ ਵਿੱਚ ਪ੍ਰੈਸ ਸੰਘਰਸ਼ ਜਰਨਲਿਸਟਸ ਐਸੋ ਪੰਜਾਬ ਪੁਲਿਸ ਖਿਲਾਫ ਸੂਬਾ ਪੱਧਰੀ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ। ਜਿਸਦੀ ਸਾਰੀ ਜਿੰਮੇਵਾਰੀ ਜਿਲ੍ਹਾ ਪੁਲਿਸ ਦੀ ਹੀ ਹੋਵੇਗੀ। ਇਸ ਮੌਕੇ ਕੰਵਰ ਰਜਿੰਦਰ ਸਿੰਘ (ਐਡਵੋਕੇਟ) ਮੁੱਖ ਕਨੂੰਨੀ ਸਲਾਹਕਾਰ ਪੰਜਾਬ (ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ), ਸੁਨੀਲ ਕੁਮਾਰ ਐਡਵੋਕੇਟ ਕਨੂੰਨੀ ਸਲਾਹਕਾਰ, ਕੰਵਲਜੀਤ ਸਿੰਘ ਵਾਲੀਆ, ਗੁਰਮੀਤ ਸਿੰਘ ਸੂਰੀ,ਰਜੇਸ਼ ਕੌਂਡਲ,ਰਾਕੇਸ਼ ਅਰੋੜਾ,ਪ੍ਰਦੀਪ ਗੋਇਲ,ਸੁਮੀਤ ਕੰਬੋਜ,ਦਵਾਰਕਾ ਨਾਥ ਰਾਣਾ,ਵਰਿੰਦਰ ਸ਼ਰਮਾ,ਮੋਹਨ ਹੰਸ,ਸੋਨੂੰ ਬੇਦੀ,ਨਿਰਮਲ ਸਿੰਘ ਚੋਹਾਨ,ਹਰਪ੍ਰੀਤ ਸਿੰਘ ਸਿੰਦਬਾਦ,ਗੌਰਵ ਜੋਸ਼ੀ,ਨਰਿੰਦਰ ਰਾਏ,ਸੁਨੀਲ ਗੁਪਤਾ,ਰਾਮ ਸ਼ਰਜੀਤ ਸਿੰਘ,ਹਰਨੀਤ ਸਿੰਘ,ਨਿਤਿਨ ਜੋਸ਼ੀ,ਸੁਨੀਲ ਕੁਮਾਰ ਰਈਆ,ਸਾਹਿਲ ਗੁਪਤਾ,ਗੁਰਦੀਪ ਸਿੰਘ ਭੱਟੀ ਅਟਾਰੀ,ਮਨੀ ਖੋਸਲਾ, ਸੰਜੇ ਕਪੂਰ ਆਦਿ ਹਾਜਰ ਸਨ।

Related Articles

Leave a Reply

Your email address will not be published.

Back to top button