ਜੰਡਿਆਲਾ ਗੁਰੂ 14 ਜਨਵਰੀ (ਕੰਵਲਜੀਤ ਸਿੰਘ ਲਾਡੀ) : ਜੰਡਿਆਲਾ ਗੁਰੂ ਸ਼ਹਿਰ ਵਿੱਚ ਚੋਰਾਂ ਦੇ ਹੋਸਲੇ ਬੁਲੰਦ ਨਜ਼ਰ ਆ ਰਹੇ ਹਨ! ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਦਿਨ-ਬ-ਦਿਨ ਜੰਡਿਆਲਾ ਗੁਰੂ ਵਿੱਚ ਚੋਰੀ ਤੇ ਲੁੱਟਾਂ ਦੀਆ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ ਪਿੱਛੇ ਜਿਹੇ ਵੈਰੋਵਾਲ ਰੋਡ ਤੇ ਇਕ ਰਾਹਗੀਰ ਕੋਲੋ 2500/ਰੁਪਏ ਦੀ ਲੁੱਟ ਨੂੰ ਅੰਜਾਮ ਦਿਤਾ ਗਿਆ ਸੀ ਜਿਸਦਾ ਹਜੇ ਤੱਕ ਕੋਈ ਸੁਰਾਗ ਨਹੀਂ ਲੱਗਾ ਹੁਣ ਅੱਜ ਫਿਰ ਸਾਗਰ ਜਿਊਵਲਰ ਦੀ ਦੁਕਾਨ ਤੇ ਕੰਮ ਕਰਨ ਵਾਲਾ ਆਦਮੀ ਡੇਢ ਕਰੋੜ ਦਾ ਸੋਨਾ ਤੇ ਢੇਡ ਲੱਖ ਦੀ ਨਕਦੀ ਲੈ ਕੇ ਫਰਾਰ ਹੋ ਗਿਆ ਹੈ !ਇਸ ਮੋਕੋ ਦੁਕਾਨ ਮਾਲਕ ਨੇ ਪੈ੍ਸ ਨਾਲ ਗਲਬਾਤ ਕਰਦਿਆ ਕਿਹਾ ਕਿ ਜਦੋਂ ਅਸੀਂ ਰਾਤ ਨੂੰ ਦੁਕਾਨ ਬੰਦ ਕਰਕੇ।
ਘਰ ਚੱਲੇ ਸੀ ਤਾਂ ਚਾਬੀ ਵਾਲਾ ਬੈਗ ਨੌਕਰ ਨੂੰ ਫੜਾ ਦਿੱਤਾ! ਉਸਨੇ ਬੈਗ ਵਿੱਚੋਂ ਚਾਬੀਆਂ ਕੱਢ ਲਈਆਂ ਤੇ ਰਾਤ ਦੇ ਟਾਈਮ ਚੋਰੀ ਨੂੰ ਇੰਜਾਮ ਦੇ ਕੇ ਸਾਰਾ ਸੋਨਾ ਤੇ ਨਕਦੀ ਲੈਕੇ ਫਰਾਰ ਹੋ ਗਿਆ ਤੇ ਦੁਕਾਨ ਮਾਲਕ ਨੂੰ ਸਵੇਰੇ ਓਸਦੇ ਹੀ ਗੁਆਂਢੀ ਨੇ ਫੋਨ ਤੇ ਦੁਕਾਨ ਦੇ ਖੁੱਲੇ ਹੋਣ ਦੀ ਸੂਚਨਾ ਦਿੱਤੀ ਤੇ ਜਦੋਂ ਅਸੀਂ ਦੁਕਾਨ ਤੇ ਆ ਕੇ ਦੇਖਿਆ ਤਾ ਦੁਕਾਨ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਲਾਕਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਤੇ ਲਾਕਰ ਵਿਚੋਂ ਸਾਰਾ ਸੋਨਾ ਤੇ ਨਕਦੀ ਚੋਰੀ ਹੋ ਚੁੱਕਿਆ ਸੀ ਜਿਸ ਤੋਂ ਬਾਦ ਇਸਦੀ ਸੂਚਨਾ ਪੁਲਿਸ ਪ੍ਰਸਾਸਨ ਨੂੰ ਦੇ ਦਿੱਤੀ ਗਈ ਤੇ ਮੌਕੇ ਤੇ ਪੁਲੀਸ ਪ੍ਰਸਾਸਨ ਨੇ ਆ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਇਸ ਮੌਕੇ ਤੇ ਐਸ ਐਚ ਉ ਬਲਕਾਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਮੈਨੂੰ ਹਜੇ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਮਿਲੀ ਹੈ ਕਿ ਕਿੰਨਾ ਨੁਕਸਾਨ ਹੋਇਆ ਹੈ ਤਫਤੀਸ ਤੋ ਬਾਦ ਹੀ ਪਤਾ ਲਗੇਗਾ ਤਾਂ ਹੀ ਮੈ ਦਸਗਾ ਹਜੇ ਮੈਨੂੰ ਕੋਈ ਵੀ ਜਾਣਕਾਰੀ ਨਹੀਂ ਮਿਲੀ ਇਸ ਮੌਕੇ ਡੀਐਸਪੀ ਸੁਖਵਿੰਦਰ ਪਾਲ ਸਿੰਘ ਨਾਲ ਜਦੋਂ ਫੋਨ ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਦੁਕਾਨ ਦਾ ਨੌਕਰ ਪਾਲਿਸ਼ ਕਰਨ ਦਾ ਕੰਮ ਕਰਦਾ ਸੀ ਜਿਸਨੇ ਆਪਣੇ ਮਾਲਿਕ ਨੂੰ ਵਿਸ਼ਵਾਸ਼ ਵਿਚ ਲੈਕੇ ਮੌਕੇ ਦਾ ਫਾਇਦਾ ਉਠਾ ਕੇ ਚਾਬੀਆਂ ਨੂੰ ਚੋਰੀ ਕਰਕੈ ਇਸ ਚੋਰੀ ਨੂੰ ਅੰਜ਼ਾਮ ਦਿੱਤਾ ਉਹਨਾਂ ਨੇ ਕਹਾ ਜਲਦੀ ਚੋਰ ਨੂੰ ਫੜ ਕੇ ਕਾਬੂ ਕੀਤਾ ਜਾਵੇਗਾ ਤੇ ਓਸਦੇ ਖਿਲਾਫ ਜੋਂ ਬਣਦੀ ਕਾਰਵਾਈ ਹੋਵੇਗੀ ਓਹ ਕੀਤੀ ਜਾਵੇਗੀ।